ਨਵੀਂ ਦਿੱਲੀ: ਕਿਸਾਨ ਖੇਤੀ ਕਾਨੂੰਨਾਂ ਦੇ ਵਿਰੁੱਧ ਡੱਟੇ ਹੋਏ ਹਨ। ਕੜਾਕੇ ਦੀ ਠੰਢ, ਸ਼ੀਤ ਲਹਿਰਾਂ, ਹਨੇਰੀਆਂ ਅੱਗੇ ਕਿਸਾਨ ਡੱਟ ਕੇ ਖੜ੍ਹੇ ਹਨ। ਕੇਂਦਰ ਦੇ ਬਣਾਏ ਕਾਨੂੰਨਾਂ ਦੇ ਖਿਲਾਫ਼ ਵਿੱਢੇ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰ ਕਿਸਾਨ ਜਥੇਬੰਦੀਆਂ ਰਾਜਸਥਾਨ ਦੀ ਸਰਹੱਦ 'ਤੇ ਟਰੈਕਟਰ ਮਾਰਚ ਕਰ ਦਿੱਲੀ- ਜੈਪੁਰ ਹਾਈਵੇ ਨੂੰ ਜਾਮ ਕਰਨਗੇ।
ਕਿਸਾਨ ਆਗੂਆਂ ਦਾ ਜੋਸ਼
ਪ੍ਰੈਸ ਵਾਰਤਾ 'ਚ ਕਿਸਾਨ ਆਗੂ ਦਾ ਕਹਿਣਾ ਸੀ," ਅਸੀਂ ਇਹ ਅੰਦੋਲਨ ਹੋਰ ਤੇਜ਼ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਨੂੰ ਅੱਜੇ 4 ਪੁਆਇੰਟਾਂ ਤੋਂ ਘੇਰਿਆ ਹੋਇਆ ਹੈ ਹੁਣ ਐਤਵਾਰ ਨੂੰ ਰਾਜਸਥਾਨ ਦੀ ਸਰਹੱਦ 'ਤੇ ਟਰੈਕਟਰ ਮਾਰਚ ਹੋਵੇਗਾ ਤੇ ਦਿੱਲੀ ਜੈਪੁਰ ਹਾਈਵੇ ਬੰਦ ਕੀਤਾ ਜਾਵੇਗਾ।
"14 ਦਸੰਬਰ ਨੂੰ ਪੂਰੇ ਦੇਸ਼ ਦੇ ਡੀਸੀ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ। ਸਾਡੇ ਨੁੰਮਾਇੰਦੇ ਸਵੇਰ 8 ਵਜੇ ਤੋਂ ਸ਼ਾਮ ਤੱਕ ਭੁੱਖ ਹੜਤਾਲ 'ਤੇ ਰਹਿਣਗੇ। ਸਾਡੀਆਂ ਮੰਗਾ ਉਹ ਹੀ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਅਸੀਂ ਸਰਕਾਰ ਨਾਲ ਗੱਲ਼ਬਾਤ ਲਈ ਤਿਆਰ ਹਾਂ।"
ਅੰਦੋਲਨ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਸਰਕਾਰ
ਕਿਸਾਨ ਆਗੂਆਂ ਨੇ ਅਪੀਲ ਕਰਦਿਆਂ ਕਿਹਾ ਕਿ ਔਰਤਾਂ ਵੀ ਇਸ 'ਚ ਸ਼ਮੂਲੀਅਤ ਕਰਨ। ਉਨ੍ਹਾਂ ਨੇ ਕਿਹਾ,"ਅਸੀਂ ਆਪਣੀਆਂ ਮਾਂਵਾਂ ਭੈਣਾਂ ਨੂੰ ਵੀ ਬੁਲਾ ਰਹੇ ਹਾਂ। ਉਨ੍ਹਾਂ ਦੇ ਇੱਥੇ ਰਹਿਣ ਦੇ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।" ਉਨ੍ਹਾਂ ਨੇ ਸਰਕਾਰ ਦੀ ਨੀਯਤ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਇਸ ਅੰਦੋਲਨ ਨੂੰ ਲੱਟਕਾ ਦਿੱਤਾ ਜਾਵੇ ਤਾਂ ਜੋ ਇਹ ਅੰਦੋਲਨ ਕਮਜ਼ੋਰ ਹੋ ਜਾਵੇ।