ਪੰਜਾਬ

punjab

ETV Bharat / bharat

ਅਸਮਾਨ ਤੋਂ ਡਿੱਗ ਰਹੀ ਚਾਂਦੀ, ਸਵਰਗ ਵਰਗਾ ਹੋਇਆ ਨਜ਼ਾਰਾ - ਬਰਫ਼ਬਾਰੀ

ਹਿਮਾਚਲ ਪ੍ਰਦੇਸ਼, ਉਤਰਾਖੰਡ ਤੇ ਜੰਮੂ-ਕਸ਼ਮੀਰ ਦੇ ਪਹਾੜੀ ਇਲਾਕਿਆਂ 'ਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਪੰਜਾਬ-ਹਰਿਆਣਾ ਨੂੰ ਠੰਡੀਆਂ ਹਵਾਵਾਂ ਨੇ ਆਪਣੀ ਲਪੇਟ 'ਚ ਲੈ ਲਿਆ ਹੈ। ਦਿੱਲੀ 'ਚ ਸੰਘਣੀ ਧੁੰਦ ਵੇਖਣ ਨੂੰ ਮਿਲੀ ਜਿਸ ਕਾਰਨ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।

snowfall
ਫ਼ੋਟੋ

By

Published : Jan 9, 2020, 12:41 PM IST

Updated : Jan 9, 2020, 1:31 PM IST

ਸ਼ਿਮਲਾ: ਬੇਸ਼ੱਕ ਪੂਰਾ ਉੱਤਰ ਭਾਰਤ ਠੰਡ ਨਾਲ ਠੁਰ-ਠੁਰ ਕਰ ਰਿਹਾ ਹੈ ਪਰ ਇਸੇ ਵਿਚਾਲੇ ਪਹਾੜੀ ਇਲਾਕਿਆਂ 'ਚ ਰੌਣਕਾਂ ਲੱਗੀਆਂ ਹੋਈਆਂ ਹਨ। ਟੂਰਿਸਟ ਬਰਫ਼ਬਾਰੀ ਦਾ ਅਨੰਦ ਲੈਣ ਲਈ ਵੱਡੀ ਗਿਣਤੀ 'ਚ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਵੱਖ-ਵੱਖ ਪਹਾੜੀ ਇਲਾਕਿਆਂ 'ਚ ਪਹੁੰਚ ਰਹੇ ਹਨ।
ਇਸ ਵੇਲੇ ਪਹਾੜੀ ਇਲਾਕਿਆਂ ਦਾ ਨਜ਼ਾਰਾ ਬਹੁਤ ਹੀ ਸ਼ਾਨਦਾਰ ਹੈ। ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਬਰਫ਼ਬਾਰੀ ਹੋ ਰਹੀ ਹੈ। ਪਹਾੜ ਚਿੱਟੀ ਚਾਦਰ ਨਾਲ ਢੱਕੇ ਹੋਏ ਹਨ। ਹਾਲਾਂਕਿ ਸਥਾਨਕ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ ਪਰ ਟੂਰਿਸਟਾਂ ਦੀ ਮੌਜਾਂ ਲੱਗੀਆਂ ਹੋਈਆਂ ਹਨ।

ਵੇਖੋ! ਬਰਫ਼ਬਾਰੀ ਦੀਆਂ ਤਸਵੀਰਾਂ
ਮੌਸਮ ਵਿਭਾਗ ਨੇ 11 ਤੋਂ 14 ਜਨਵਰੀ ਤੱਕ ਫਿਰ ਤੋਂ ਮੀਂਹ ਤੇ ਹੋਰ ਬਰਫ਼ਬਾਰੀ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। 12 ਜਨਵਰੀ ਨੂੰ ਸੂਬੇ ਦੇ ਮੱਧ ਤੇ ਉੱਚ ਪਰਬਤੀ ਇਲਾਕਿਆਂ 'ਚ ਭਾਰੀ ਬਰਫ਼ਬਾਰੀ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ 'ਚ ਦੋ ਦਿਨਾਂ ਤੋਂ ਬਰਫ਼ਬਾਰੀ ਹੋ ਰਹੀ ਹੈ। ਇਸ ਦੌਰਾਨ ਰੋਹਤਾਂਗ 'ਚ 180, ਕੋਕਸਰ 'ਚ 120, ਜਲੋੜੀ ਦਰਾਰ 'ਚ 105, ਸੋਲੰਗਨਾਲਾ 'ਚ 60, ਡਲਹੌਜ਼ੀ 'ਚ 50, ਮਨਾਲੀ 'ਚ 45 ਤੇ ਸ਼ਿਮਲਾ 'ਚ 40 ਸੈਂਟੀਮੀਟਰ ਬਰਫ ਡਿੱਗੀ ਹੈ। ਦੂਜੇ ਪਾਸੇ, ਪੰਜਾਬ ਤੇ ਹਰਿਆਣਾ 'ਚ ਬੁੱਧਵਾਰ ਨੂੰ ਪਏ ਮੀਂਹ ਤੋਂ ਬਾਅਦ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਦਿੱਲੀ 'ਚ ਧੁੰਦ ਕਾਰਨ 21 ਟਰੇਨਾਂ 1 ਤੋਂ 6 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ।
Last Updated : Jan 9, 2020, 1:31 PM IST

ABOUT THE AUTHOR

...view details