ਨਵੀਂ ਦਿੱਲੀ: ਗਣਤੰਤਰ ਦਿਵਸ ਦੀ ਪਹਿਲੀ ਸ਼ਾਮ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਵੱਖ-ਵੱਖ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। 2021 ਦੇ ਵੱਕਾਰੀ ਪਦਮ ਪੁਰਸਕਾਰ ਲਈ ਪਦਮ ਭੂਸ਼ਣ, ਪਦਮ ਵਿਭੂਸ਼ਣ ਅਤੇ ਪਦਮਸ਼੍ਰੀ ਨਾਂਅ ਦੀ ਤਿੰਨ ਸ਼੍ਰੇਣੀਆਂ ਵਿੱਚ ਵੱਖ-ਵੱਖ ਖੇਤਰਾਂ ਦੇ ਕੁੱਲ 119 ਵਿਅਕਤੀਆਂ ਨੂੰ ਚੁਣਿਆ ਗਿਆ ਹੈ।
ਪਦਮ ਪੁਰਸਕਾਰ: ਮੌਮਾ ਦਾਸ ਸਣੇ ਕੁੱਲ 7 ਖਿਡਾਰੀਆਂ ਨੂੰ ਮਿਲੇਗਾ ਪਦਮਸ਼੍ਰੀ ਪੁਰਸਕਾਰ
ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। 2021 ਦੇ ਵੱਕਾਰੀ ਪਦਮ ਪੁਰਸਕਾਰ ਲਈ ਪਦਮ ਭੂਸ਼ਣ, ਪਦਮ ਵਿਭੂਸ਼ਣ ਅਤੇ ਪਦਮਸ਼੍ਰੀ ਨਾਂਅ ਦੀ ਤਿੰਨ ਸ਼੍ਰੇਣੀਆਂ ਵਿੱਚ ਵੱਖ-ਵੱਖ ਖੇਤਰਾਂ ਦੇ ਕੁੱਲ 119 ਵਿਅਕਤੀਆਂ ਨੂੰ ਚੁਣਿਆ ਗਿਆ ਹੈ।
ਵੱਖ-ਵੱਖ ਖੇਡਾਂ ਦੇ ਕੁੱਲ 7 ਖਿਡਾਰੀ ਪਦਮ ਸ਼੍ਰੀ ਲਈ ਚੁਣੇ ਗਏ ਹਨ। ਇਨ੍ਹਾਂ ਖਿਡਾਰੀਆਂ ਵਿੱਚ ਪੱਛਮੀ ਬੰਗਾਲ ਦੀ ਟੇਬਲ ਟੈਨਿਸ ਖਿਡਾਰੀ ਮੌਮਾ ਦਾਸ, ਤਾਮਿਲਨਾਡੂ ਦੀ ਭਾਰਤੀ ਮਹਿਲਾ ਬਾਸਕਟਬਾਲ ਟੀਮ ਦੀ ਕਪਤਾਨ ਅਨੀਤਾ ਪੌਲਦੁਰਈ, ਅਰੁਣਾਚਲ ਪ੍ਰਦੇਸ਼ ਤੋਂ ਇੱਕ ਸੀਜ਼ਨ ਵਿੱਚ ਦੋ ਵਾਰ ਮਾਉਂਟ ਐਵਰੈਸਟ ਉੱਤੇ ਚੜ੍ਹਨ ਵਾਲੀ ਮਾਉਂਟੇਨਰ ਅੰਸ਼ੂ ਜਾਮਸੇਨਪਾ, ਉੱਤਰੀ ਕੇਰਲਾ ਤੋਂ ਐਥਲੈਟਿਕਸ ਕੋਚ ਮਾਧਵਨ ਨਾਂਬਿਆਰ, ਉਤਰ ਪ੍ਰਦੇਸ਼ ਤੋਂ ਅਥਲੀਟ ਸੁਧਾ ਹਰੀ ਨਰਾਇਣ ਸਿੰਘ, ਹਰਿਆਣਾ ਤੋਂ ਬਧੀਰ ਕੁਸ਼ਤੀ ਦੇ ਦਿੱਗਜ ਪਹਿਲਵਾਨ ਵਰਿੰਦਰ ਸਿੰਘ ਅਤੇ ਕਰਨਾਟਕ ਦੇ ਪੈਰਾ-ਸਪੋਰਟਸਮੈਨ ਦੇ ਵਾਈ ਵੈਂਕਟੇਸ਼ ਦਾ ਨਾਂਅ ਸ਼ਾਮਲ ਹੈ। ਦੇਸ਼ ਦੇ ਸਰਵਉੱਚ ਨਾਗਰਿਕ ਅਵਾਰਡਾਂ ਵਿਚੋਂ ਇੱਕ ਨੂੰ ਵੱਕਾਰੀ ਪਦਮ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਂਦਾ ਹੈ।