ਨਵੀਂ ਦਿੱਲੀ: ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 107 ਮਾਮਲੇ ਸਾਹਮਣੇ ਆ ਚੁੱਕੇ ਹਨ। ਸਭ ਤੋਂ ਵੱਧ ਕੇਸ ਕੇਰਲਾ ਦੇ ਹਨ, ਜਿਥੇ ਇਹ ਅੰਕੜੇ 22 ਹੋ ਗਏ ਹਨ। ਜਦੋਂ ਕਿ ਮਹਾਰਾਸ਼ਟਰ ਵਿਚ 19, ਉੱਤਰ ਪ੍ਰਦੇਸ਼ ਵਿਚ 11, ਕਰਨਾਟਕ ਵਿਚ 6, ਦਿੱਲੀ ਵਿਚ 7, ਲੱਦਾਖ ਵਿਚ 3, ਰਾਜਸਥਾਨ ਦੇ 2 ਅਤੇ ਜੰਮੂ-ਕਸ਼ਮੀਰ ਦੇ 2 ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਤੇਲੰਗਾਨਾ, ਤਾਮਿਲਨਾਡੂ, ਪੰਜਾਬ, ਆਂਧਰਾ ਪ੍ਰਦੇਸ਼ ਤੋਂ 1-1 ਕੇਸ ਦਰਜ ਕੀਤੇ ਗਏ ਹਨ।
ਭਾਰਤ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੋਈ 107
ਸਿਹਤ ਮੰਤਰਾਲੇ ਦੇ ਅਨੁਸਾਰ, ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 107 ਮਾਮਲੇ ਸਾਹਮਣੇ ਆ ਗਏ ਹਨ। ਸਭ ਤੋਂ ਵੱਧ ਮਾਮਲੇ ਕੇਰਲ ਤੋਂ ਸਾਹਮਣੇ ਆਏ ਹਨ ਜਿੱਥੇ ਅੰਕੜਾ 22 ਹੋ ਗਿਆ ਹੈ।
ਜਿਨ੍ਹਾਂ ਸੂਬਿਆਂ ਵਿਚ ਤਾਜ਼ਾ ਮਾਮਲੇ ਵਧੇ ਹਨ, ਉਨ੍ਹਾਂ ਵਿਚ ਮਹਾਰਾਸ਼ਟਰ ਵਿਚ 5, ਕੇਰਲ ਵਿਚ 3 ਅਤੇ ਰਾਜਸਥਾਨ ਵਿਚ 1 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 93 ਮਾਮਲਿਆਂ ਵਿਚੋਂ 76 ਭਾਰਤੀ ਅਤੇ 17 ਵਿਦੇਸ਼ੀ ਹਨ। 2 ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਜਿਸ ਵਿਚ 1 ਮਰੀਜ਼ ਕਰਨਾਟਕ ਦਾ ਅਤੇ 1 ਦਿੱਲੀ ਦਾ ਹੈ। 17 ਵਿਦੇਸ਼ੀ ਨਾਗਰਿਕਾਂ ਵਿਚੋਂ 14 ਹਰਿਆਣਾ ਵਿਚ, 2 ਰਾਜਸਥਾਨ ਵਿਚ ਅਤੇ 1 ਉੱਤਰ ਪ੍ਰਦੇਸ਼ ਵਿਚ ਹਨ।
ਦੂਜੇ ਪਾਸੇ, ਦਿੱਲੀ ਵਿਚ ਕੋਰੋਨਾ ਵਾਇਰਸ ਤੋਂ ਪੀੜਤ 68 ਸਾਲਾ ਔਰਤ ਦੀ ਮੌਤ ਤੋਂ ਬਾਅਦ ਅੰਤਮ ਸਸਕਾਰ ਨੂੰ ਲੈ ਕੇ ਵਿਵਾਦ ਦੇ ਵਿਚਕਾਰ, ਕੇਂਦਰੀ ਸਿਹਤ ਮੰਤਰਾਲੇ ਨੇ ਵਾਇਰਸ ਨਾਲ ਪੀੜਤ ਲੋਕਾਂ ਦੀਆਂ ਦੇਹਾਂ ਦੇ ਸਸਕਾਰ ਲਈ ਦਿਸ਼ਾ ਨਿਰਦੇਸ਼ ਤਿਆਰ ਕਰਨ 'ਤੇ ਕੰਮ ਕੀਤਾ।