ਪੰਜਾਬ

punjab

ETV Bharat / bharat

ਦੁਨੀਆ ਭਰ 'ਚ ਕੋਰੋਨਾ ਪੀੜਤਾਂ ਦਾ ਅੰਕੜਾ ਹੋਇਆ 10 ਲੱਖ ਤੋਂ ਪਾਰ, 51,000 ਤੋਂ ਵੱਧ ਮੌਤਾਂ - total death toll rise to more then 51000

ਕੋਰੋਨਾ ਵਾਇਰਸ ਨਾਲ ਗ੍ਰਸਤ ਲੋਕਾਂ ਦੇ ਮਾਮਲੇ ਦੁਨੀਆ ਭਰ ਵਿੱਚ 10 ਲੱਖ ਤੋਂ ਉੱਪਰ ਟੱਪ ਗਏ ਹਨ। ਜਦਕਿ 51 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਰੋਨਾ ਵਾਇਰਸ : ਮਾਮਲਿਆਂ ਦੀ ਗਿਣਤੀ 10 ਲੱਖ ਤੋਂ ਪਾਰ, 51,000 ਤੋਂ ਵੱਧ ਮੌਤਾਂ
ਕੋਰੋਨਾ ਵਾਇਰਸ : ਮਾਮਲਿਆਂ ਦੀ ਗਿਣਤੀ 10 ਲੱਖ ਤੋਂ ਪਾਰ, 51,000 ਤੋਂ ਵੱਧ ਮੌਤਾਂ

By

Published : Apr 3, 2020, 8:19 PM IST

Updated : Apr 3, 2020, 8:55 PM IST

ਨਵੀਂ ਦਿੱਲੀ: ਦੁਨੀਆ ਭਰ ਦੇ ਦੇਸ਼ਾਂ ਵੱਲੋਂ ਜਾਰੀ ਕੀਤੇ ਅਧਿਕਾਰਤ ਅੰਕੜਿਆਂ ਅਤੇ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਦੇ ਅਧਾਰ 'ਤੇ ਏਐੱਫ਼ਪੀ ਨੇ ਅਨੁਮਾਨ ਲਾਇਆ ਹੈ।

ਏਐੱਫ਼ਪੀ ਮੁਤਾਬਕ ਕੋਵਿਡ-19 ਦੇ ਸੰਕਰਮਣ ਨਾਲ ਘੱਟੋ-ਘੱਟ 1,00,0,036 ਮਾਮਲੇ ਸਾਹਮਣੇ ਆਏ ਹਨ। ਤੁਹਾਨੂੰ ਦੱਸ ਦਈਏ ਕਿ ਇਹ ਅੰਕੜੇ ਦੁਨੀਆ ਦੇ 188 ਦੇਸ਼ਾਂ ਅਤੇ ਹੁਣ ਤੱਕ 51,718 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜਦਕਿ ਇਸ ਬਿਮਾਰੀ ਤੋਂ 212,035 ਲੋਕ ਠੀਕ ਵੀ ਹੋਏ ਹਨ।

ਅਮਰੀਕਾ 'ਚ ਸਥਿਤੀ ਭਿਆਨਕ
ਦੁਨੀਆ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 2,44,877 ਹੋ ਗਈ ਹੈ। ਅਮਰੀਕਾ ਵਿੱਚ ਇਸ ਮਹਾਂਮਾਰੀ ਕਾਰਨ 6,070 ਵਿਅਕਤੀਆਂ ਦੀ ਮੌਤ ਹੋ ਚੁੱਕੀ ਅਤੇ ਇਸ ਦੇ ਨਾਲ ਹੀ 10,403 ਲੋਕ ਇਸ ਬਿਮਾਰੀ ਤੋਂ ਠੀਕ ਵੀ ਹੋਏ ਹਨ।

ਇਟਲੀ 'ਚ 13,000 ਤੋਂ ਵੱਧ ਮੌਤਾਂ
ਇਸ ਸਮੇਂ ਇਟਲੀ 'ਚ 1,15,242 ਲੋਕ ਇਸ ਮਹਾਮਾਰੀ ਦੀ ਪਕੜ ਵਿੱਚ ਹਨ। ਹੁਣ ਤੱਕ ਕੁੱਲ 13, 915 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਉੱਥੇ ਹੀ ਇਸ ਬੀਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 18,278 ਹੈ।

ਸਪੇਨ 'ਚ 10,000 ਤੋਂ ਵੱਧ ਮੌਤਾਂ
ਸਪੇਨ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 1,12,065 ਮਾਮਲੇ ਸਾਹਮਣੇ ਆਏ ਹਨ ਤੇ ਕੁੱਲ 10,348 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਇਸ ਬਿਮਾਰੀ ਦੇ ਇਲਾਜ ਤੋਂ ਬਾਅਦ ਇੱਥੇ 26,743 ਵਿਅਕਤੀ ਠੀਕ ਹੋ ਗਏ ਹਨ।

ਫਰਾਂਸ 'ਚ 5000 ਤੋਂ ਵੱਧ ਲੋਕਾਂ ਦੀ ਮੌਤ
ਫਰਾਂਸ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ 59,105 ਲੋਕ ਹਨ। ਇਸ ਮਹਾਂਮਾਰੀ ਕਾਰਨ 5, 387 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਭਾਰਤ 'ਚ 2500 ਤੋਂ ਵੱਧ ਲੋਕ ਪ੍ਰਭਾਵਿਤ
ਭਾਰਤ ਵਿੱਚ ਕੋਵਿਡ-19 ਨਾਲ 2,543 ਲੋਕ ਪ੍ਰਭਾਵਿਤ ਹਨ। ਹੁਣ ਤੱਕ ਇੱਥੇ 53 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਬਿਮਾਰੀ ਤੋਂ ਕੁੱਲ 189 ਵਿਅਕਤੀ ਠੀਕ ਵੀ ਹੋ ਚੁੱਕੇ ਹਨ।

Last Updated : Apr 3, 2020, 8:55 PM IST

ABOUT THE AUTHOR

...view details