ਬੰਗਲੁਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਇੱਕ ਚੋਟੀ ਦੇ ਵਿਗਿਆਨੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਸ ਨੂੰ ਤਿੰਨ ਸਾਲ ਪਹਿਲਾਂ ਜ਼ਹਿਰ ਦਿੱਤਾ ਗਿਆ ਸੀ। ਤਪਨ ਮਿਸ਼ਰਾ ਨੇ ਦੋਸ਼ ਲਾਇਆ ਕਿ ਉਸ ਨੂੰ 23 ਮਈ, 2017 ਨੂੰ ਇਸਰੋ ਦੇ ਮੁੱਖ ਦਫ਼ਤਰ ਵਿਖੇ ਇੱਕ ਪ੍ਰਮੋਸ਼ਨ ਇੰਟਰਵਿਊ ਦੌਰਾਨ ਜਾਨਲੇਵਾ ਆਰਸੈਨਿਕ ਟ੍ਰਾਈਆਕਸਾਈਡ ਜ਼ਹਿਰ ਦਿੱਤਾ ਗਿਆ ਸੀ।
ਇਸਰੋ ਦੇ ਵਿਗਿਆਨੀ ਦਾ ਦਾਅਵਾ, 2017 'ਚ ਉਸ ਨੂੰ ਮਾਰਨ ਲਈ ਦਿੱਤਾ ਗਿਆ ਸੀ ਜ਼ਹਿਰ - isro
ਇਸਰੋ ਦੇ ਚੋਟੀ ਦੇ ਵਿਗਿਆਨੀ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ 2017 ਵਿੱਚ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਵਿਗਿਆਨੀ ਤਪਨ ਮਿਸ਼ਰਾ
ਤਪਨ ਮਿਸ਼ਰਾ ਨੇ ਕੀਤੇ ਖੁਲਾਸੇ
ਤਪਨ ਮਿਸ਼ਰਾ ਨੇ ਦੱਸਿਆ ਕਿ ਦੁਪਹਿਰ ਦੇ ਖਾਣੇ ਤੋਂ ਬਾਅਦ ਸਨੈਕਸ ਨਾਲ ਡੋਸੇ ਵਾਲੀ ਚਟਨੀ ਵਿੱਚ ਉਨ੍ਹਾਂ ਨੂੰ ਜ਼ਹਿਰ ਮਿਲਾ ਕੇ ਦਿੱਤਾ ਗਿਆ ਸੀ। ਮਿਸ਼ਰਾ ਇਸ ਸਮੇਂ ਇਸਰੋ ਵਿਖੇ ਸੀਨੀਅਰ ਸਲਾਹਕਾਰ ਵਜੋਂ ਕੰਮ ਕਰ ਰਹੇ ਹਨ ਅਤੇ ਇਸ ਮਹੀਨੇ ਦੇ ਅੰਤ ਵਿੱਚ ਸੇਵਾਮੁਕਤ ਹੋਣ ਵਾਲੇ ਹਨ। ਉਨ੍ਹਾਂ ਨੇ ਫੇਸਬੁੱਕ ‘ਤੇ 'ਲੋਂਗ ਕੀਪ ਸੀਕ੍ਰੇਟ' ਨਾਮੀ ਇੱਕ ਪੋਸਟ ਵਿੱਚ ਦਾਅਵਾ ਕੀਤਾ ਕਿ ਜੁਲਾਈ 2017 ਵਿੱਚ ਗ੍ਰਹਿ ਮਾਮਲਿਆਂ ਦੇ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਖ਼ਬਰਦਾਰ ਕੀਤਾ।