- ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪੰਜਾਬ ਦੇ ਡੀ.ਜੀ.ਪੀ ਦਿਨਕਰ ਗੁਪਤਾ ਦੀ ਨਿਯੁਕਤੀ ਮਾਮਲੇ ਦੀ ਸੁਣਵਾਈ ਹੋਵੇਗੀ ਅੱਜ
- ਚੰਡੀਗੜ੍ਹ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਚੇਅਰਪਰਸਨ ਬੀਬੀ ਹਰਜਿੰਦਰ ਕੌਰ ਈ.ਟੀ.ਵੀ ਭਾਰਤ ਨਾਲ ਕਰਨਗੇ ਖ਼ਾਸ ਗੱਲਬਾਤ
- ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ 2 ਜੁਲਾਈ ਸਵੇਰੇ 3.00 ਵਜੇ ਤੋਂ ਲੈ ਕੇ 7.45 ਵਜੇ ਤੱਕ ਭਾਈ ਜਰਨੈਲ ਸਿੰਘ ਅਤੇ ਭਾਈ ਕੁਲਦੀਪ ਸਿੰਘ ਅਨੰਦਪੁਰੀ ਕਰਨਗੇ ਕੀਰਤਨ
- ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਹੋਈ 5,568 ਜਦਕਿ 3,867 ਮਰੀਜ਼ ਹੋ ਚੁੱਕੇ ਨੇ ਠੀਕ ਅਤੇ 144 ਦੀ ਹੋ ਚੁੱਕੀ ਹੈ ਮੌਤ
- ਸਿਹਤ ਸਕੱਤਰ ਪ੍ਰੀਤੀ ਸੁਡਾਨ ਕੋਵਿਡ-19 ਟੈਸਟਿੰਗ ਰਣਨੀਤੀ ਬਾਰੇ ਸੂਬਿਆਂ ਦੇ ਸਿਹਤ ਸਕੱਤਰਾਂ ਨਾਲ ਕਰੇਗੀ ਗੱਲਬਾਤ
- ਮੱਧ-ਪ੍ਰਦੇਸ਼ ਕੈਬਿਨੇਟ ਦਾ ਅੱਜ ਹੋਵੇਗਾ ਵਿਸਥਾਰ ਅਤੇ ਮੰਤਰੀ 11.00 ਵਜੇ ਰਾਜਭਵਨ, ਭੋਪਾਲ ਵਿਖੇ ਚੁੱਕਣਗੇ ਸਹੁੰ
- ਕੇਂਦਰੀ ਸਰਕਾਰ ਤਬਲੀਗੀ ਜਮਾਤ ਦੇ ਮੈਂਬਰਾਂ ਦਾ ਵੀਜ਼ਾ ਰੱਦ ਕਰਨ ਅਤੇ ਕਾਲੀ ਸੂਚੀ ਵਿੱਚ ਪਾਉਣ ਨੂੰ ਦਾਖ਼ਲ ਕਰੇਗੀ ਆਪਣਾ ਜਵਾਬ
- ਪੁਰੀ 2 ਜੁਲਾਈ, ਵੀਰਵਾਰ ਨੂੰ ਭਗਵਾਨ ਜਗਨਨਾਥ ਅਤੇ ਭੈਣ-ਭਰਾਵਾਂ ਦੇ ਸੁਨਾ ਬੇਸਾ (ਸੁਨਹਿਰੀ ਪਹਿਰਾਵਾ) ਦੇ ਲਈ ਤਿਆਰ
- 54 ਨੈਸ਼ਨਲ ਸਪੋਰਟਸ ਫ਼ੈਡਰੇਸ਼ਨ ਨੂੰ ਦੁਬਾਰਾ ਮਾਨਤਾ ਦੇਣ ਦੀ ਖੇਡ ਮੰਤਰਾਲੇ ਦੀ ਮੰਗ ਦਿੱਲੀ ਹਾਈਕੋਰਟ ਕਰ ਸਕਦੈ ਸੁਣਵਾਈ
- ਫ਼ੋਰਟਿਸ ਹੈਲਥਕੇਅਰ ਅਤੇ ਰੈਨਬੈਕਸੀ ਦੇ ਸਾਬਕਾ ਪ੍ਰੋਮੋਟਰ ਸ਼ਵਿੰਦਰ ਸਿੰਘ ਦੀ ਜ਼ਮਾਨਤ ਅਰਜ਼ੀ ਉੱਤੇ ਹੋ ਸਕਦੀ ਹੈ ਸੁਣਵਾਈ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਡੀਜੀਪੀ ਦਿਨਕਰ ਗੁਪਤਾ
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ