TOP NEWS: ਅੱਜ ਦੀਆਂ 10 ਖ਼ਾਸ ਖ਼ਬਰਾਂ - ਪੀਐਮ ਮੋਦੀ ਗੁਜਰਾਤ ਦੌਰੇ 'ਤੇ
ਅੱਜ ਪੀਐਮ ਮੋਦੀ ਗੁਜਰਾਤ ਦੌਰੇ 'ਤੇ ਜਾਣਗੇ ਜਿੱਥੇ ਉਹ ਤੀਜੇ ਵਿਸ਼ਵ ਆਲੂ ਸੰਮੇਲਨ ਨੂੰ ਸੰਬੋਧਨ ਕਰਨਗੇ। ਅਮਿਤ ਸ਼ਾਹ ਦੋ ਰੈਲੀਆਂ ਕਰਨਗੇ।
ਅੱਜ ਦੀਆਂ 10 ਖ਼ਾਸ ਖ਼ਬਰਾਂ
ਨਿਰਭਯਾ ਗੈਂਗਰੇਪ ਤੇ ਕਤਲ ਮਾਮਲੇ 'ਚ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਕਰੇਗਾ। ਦੂਜੇ ਪਾਸੇ ਕੋਰੋਨਾ ਵਾਇਰਸ ਨੂੰ ਵੇਖਦਿਆਂ ਅੱਜ ਚੰਡੀਗੜ੍ਹ ਏਅਰਪੋਰਟ 'ਤੇ ਪੰਜਾਬ ਸਰਕਾਰ ਦੀ ਮੈਡੀਕਲ ਟੀਮ ਦੌਰਾ ਕਰੇਗੀ। ਏਅਰਪੋਰਟ ਅਥਾਰਟੀ ਨੇ ਇਸ ਦੇ ਲਈ ਸਪੈਸ਼ਲ ਟੀਮਾਂ ਤਿਆਰ ਕੀਤੀਆਂ ਹਨ।