ਪੰਜਾਬ

punjab

ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - naureen kaur top 10

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Jul 13, 2020, 7:01 AM IST

  1. ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਅੱਜ ਸੂਬੇ ਵਿੱਚ ਹੋਵੇਗੀ ਹੋਰ ਸਖ਼ਤੀ ਲਾਗੂ
  2. ਬੀਬੀ ਨੌਰੀਨ ਸਿੰਘ ਨੂੰ ਅਮਰੀਕੀ ਹਵਾਈ ਫ਼ੌਜ ਵਿੱਚ ਸੈਕਿੰਡ ਲੈਫ਼ਟੀਨੈਂਟ ਵੱਜੋਂ ਕੀਤਾ ਗਿਆ ਨਿਯੁਕਤ
  3. ਗੁਰਦੁਆਰਾ ਚੋਣਾਂ ਨੂੰ ਤਿਆਰੀਆਂ ਅਤੇ 1995 ਤੋਂ ਬਾਅਦ ਪਹਿਲੀ ਵਾਰ ਨਵੇਂ ਸਿਰੇ ਤੋਂ ਵੋਟਰ ਸੂਚੀ ਦੀ ਤਿਆਰੀ ਵਰਗੇ ਮੁੱਦਿਆਂ ਬਾਰੇ ਗੁਰਦੁਆਰਾ ਚੋਣ ਮੰਤਰੀ ਰਜਿੰਦਰਪਾਲ ਗੌਤਮ ਨਾਲ 2 ਵਜੇ ਹੋਵੇਗੀ ਖ਼ਾਸ ਗੱਲਬਾਤ
  4. ਪੰਜਾਬ ਵਿੱਚ ਕਈ ਥਾਈਂ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ, ਮੌਸਮ ਵਿਭਾਗ ਵੱਲੋਂ 16 ਤੱਕ ਮੀਂਹ ਪੈਣ ਦੇ ਆਸਾਰ
  5. ਪੰਜਾਬ ਵਿੱਚ ਕੋਰੋਨਾ ਦੇ ਕੁੱਲ 7,821 ਮਾਮਲੇ ਹੋਏ, ਜਦਕਿ 5,392 ਲੋਕਾਂ ਨੇ ਕੋਰੋਨਾ ਨੂੰ ਦਿੱਤੀ ਮਾਤ, ਹੋ ਚੁੱਕੀ ਹੈ 199 ਲੋਕਾਂ ਦੀ ਮੌਤ
    Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
  6. ਦਿੱਲੀ ਯੂਨੀਵਰਸਿਟੀ ਵਿੱਚ ਇਮਤਿਹਾਨਾਂ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਅੱਜ ਹੋ ਸਕਦੀ ਹੈ ਸੁਣਵਾਈ
  7. ਪਾਕਿਸਤਾਨ ਵਿਖੇ ਸਥਿਤ ਕਪੂਰ ਹਵੇਲੀ ਨੂੰ ਢਾਹ ਕੇ ਬਣਾਇਆ ਜਾ ਸਕਦੈ ਕਮਿਰਸ਼ੀਅਲ ਕੰਪਲੈਕਸ
  8. ਅੱਜ ਅੰਤਰ-ਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਚਾਲ ਉੱਤੇ ਹੋਵੇਗੀ ਨਜ਼ਰ
  9. ਅਨੁਮਪ ਖੇਰ ਦੇ ਭਰਾ, ਮਾਂ, ਭਰਜਾਈ ਅਤੇ ਭਤੀਜੀ ਨੂੰ ਹੋਇਆ ਕੋਰੋਨਾ, ਟਵੀਟ ਕਰ ਦਿੱਤੀ ਜਾਣਕਾਰੀ
  10. ਬਾਲੀਵੁੱਡ ਅਦਾਕਾਰਾ ਦੀਵਿਆ ਚੌਕਸੀ ਦੀ ਹੋਈ ਮੌਤ, ਕੈਂਸਰ ਤੋਂ ਸੀ ਪੀੜਤ

ABOUT THE AUTHOR

...view details