TOP-10 NEWS: ਅੱਜ ਦੀਆਂ 10 ਖ਼ਾਸ ਖ਼ਬਰਾਂ 1. ਦਿੱਲੀ ਹਿੰਸਾ ਮਾਮਲਾ: ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ, ਬੀਤੇ ਦਿਨ ਵੀ ਹੋਇਆ ਸੀ ਲੋਕ ਸਭਾ ਵਿੱਚ ਖ਼ੂਬ ਹੰਗਾਮਾ
2. ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਆਖ਼ਰੀ ਦਿਨ, ਵਪਾਰ ਨੂੰ ਪ੍ਰਫੁੱਲਿਤ ਕਰਨ ਤੇ ਦਰਪੇਸ਼ ਚੁਣੌਤੀਆਂ 'ਤੇ ਹੋਵੇਗੀ ਚਰਚਾ
3. CAA ਦੇ ਵਿਰੋਧ ਵਿੱਚ ਲੁਧਿਆਣਾ 'ਚ ਹੋਣ ਵਾਲੀ 5 ਮਾਰਚ ਦੀ ਰੈਲੀ ਖ਼ਰਾਬ ਮੌਸਮ ਦੀ ਪੇਸ਼ੀਨਗੋਈ ਕਾਰਨ ਮੁਲਤਵੀ, ਹੁਣ 9 ਮਾਰਚ ਨੂੰ ਹੋਵੇਗੀ
4. 1984 ਸਿੱਖ ਕਤਲੇਆਮ: ਉਮਰ ਕੈਦ ਦੀ ਸਜ਼ਾ ਕੱਟ ਰਹੇ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ਉੱਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ।
5. ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਹਾਈਕੋਰਟ ਵਿੱਚ ਆਪਣੀ ਜਾਨ ਨੂੰ ਖਤਰੇ ਨੂੰ ਲੈ ਕੇ ਪਾਈ ਗਈ ਪਟੀਸ਼ਨ, ਅੱਜ ਹੋਵੇਗੀ ਸੁਣਵਾਈ
6. ਕਾਂਗਰਸ ਨੇ ਬੀਜੇਪੀ 'ਤੇ ਮੱਧ ਪ੍ਰਦੇਸ਼ ਸਰਕਾਰ ਡੇਗਣ ਦੇ ਲਾਏ ਦੋਸ਼। ਕਾਂਗਰਸ ਦੇ 8 ਵਿਧਾਇਕ ਗੁਰੂਗਰਾਮ ਦੇ ਪੰਜ ਤਾਰਾ ਹੋਟਲ 'ਚ ਦੇਖੇ ਗਏ।
7. ਵਿਸ਼ਵ ਬੈਂਕ ਵੱਲੋਂ COVID-19 ਨਾਲ ਸਿਹਤ ਅਤੇ ਆਰਥਿਕ ਪ੍ਰਭਾਵਾਂ ਦਾ ਸਾਹਮਣਾ ਕਰਨ ਵਾਲੇ ਦੇਸ਼ਾਂ ਲਈ ਤੁਰੰਤ ਪ੍ਰਭਾਵ ਤੋਂ 12 ਬਿਲੀਅਨ ਡਾਲਰ ਦੀ ਮਾਲੀ ਮਦਦ ਦੇਣ ਦਾ ਐਲਾਨ
8. ਕੋਰੋਨਾ ਵਾਇਰਸ ਦੇ ਖ਼ਤਰੇ ਦੇ ਚੱਲਦਿਆਂ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਅੰਡਰ 16 ਨੈਸ਼ਨਲ ਟੀਮ ਦਾ ਤਜਾਕਿਸਤਾਨ ਦਾ ਦੌਰਾ ਹੋਇਆ ਰੱਦ
9. ਮਹਿਲਾ ਟੀ-20 ਵਿਸ਼ਵ ਕੱਪ ਦੇ 5 ਮਾਰਚ ਨੂੰ ਖੇਡੇ ਜਾਣਗੇ 2 ਸੈਮੀਫਾਈਨਲ ਮੁਕਾਬਲੇ, ਪਹਿਲਾ ਭਾਰਤ ਬਨਾਮ ਇੰਗਲੈਂਡ ਤੇ ਦੂਜਾ ਦੱਖਣੀ ਅਫ਼ਰੀਕਾ ਬਨਾਮ ਆਸਟ੍ਰੇਲੀਆ
10. ਹਾਕੀ ਓਲੰਪੀਅਨ ਮਨਪ੍ਰੀਤ ਸਿੰਘ ਪਵਾਰ ਨੂੰ ਮਿਲੇਗਾ FIH ਪਲੇਅਰ ਆਫ ਯੀਅਰ-2019 ਐਵਾਰਡ