TOP-TEN NEWS: ਅੱਜ ਦੀਆਂ 10 ਖ਼ਾਸ ਖ਼ਬਰਾਂ 1. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ੇਖ ਮੁਜੀਬੁਰ ਰਹਿਮਾਨ ਦੀ ਜੰਯਤੀ 'ਤੇ ਸ਼ਤਾਬਦੀ ਸਮਾਗਮ ਵਿੱਚ ਵੀਡੀਓ ਕਾਨਫ਼ਰੰਸਿੰਗ ਰਾਹੀਂ ਲੈਣਗੇ ਹਿੱਸਾ
2. ਫਲੋਰ ਟੈਸਟ ਮਾਮਲੇ 'ਤੇ ਭਾਜਪਾ ਪੁੱਜੀ ਸੁਪਰੀਮ ਕੋਰਟ, ਤੁਰੰਤ ਫਲੋਰ ਟੈਸਟ ਕਰਵਾਉਣ ਲਈ ਦਾਇਰ ਪਟੀਸ਼ਨ ‘ਤੇ ਅੱਜ ਹੋਵੇਗੀ ਸੁਣਵਾਈ
3. ਨੇਵੀ ਵਿੱਚ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਬਾਰੇ ਸੁਪਰੀਮ ਕੋਰਟ ਅੱਜ ਸੁਣਾਵੇਗਾ ਫ਼ੈਸਲਾ
4. ਸਿਹਤ ਮੰਤਰਾਲੇ ਦੀਆਂ ਹਦਾਇਤਾਂ- ਅਗਲੇ 15 ਦਿਨਾਂ ਲਈ ਰਹੋ ਸਾਵਧਾਨ, ਸਕੂਲ-ਕਾਲਜ-ਮਾਲ 31 ਮਾਰਚ ਤੱਕ ਬੰਦ
5. ਯੂਰੋਪ ਤੇ ਤੁਰਕੀ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਦਾਖ਼ਲੇ 'ਤੇ ਲਗਾਈ ਭਾਰਤ ਨੇ ਪਾਬੰਦੀ, ਅੱਜ ਤੋਂ 31 ਮਾਰਚ ਤੱਕ ਲਈ ਹੁਕਮ ਲਾਗੂ
6. ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 7000 ਤੋਂ ਪਾਰ ਜਦਕਿ 1 ਲੱਖ 80 ਹਜ਼ਾਰ ਤੋਂ ਵੱਧ ਲੋਕ ਪੀੜਤ
7. ਕੋਵਿਡ-19: ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ 31 ਮਾਰਚ ਤੱਕ ਛੁੱਟੀਆਂ ਦਾ ਐਲਾਨ, ਸਿਰਫ਼ ਜ਼ਰੂਰੀ ਮਾਮਲਿਆਂ 'ਤੇ ਸੁਣਵਾਈ
8. ਯੂਰਪੀਅਨ ਯੂਨੀਅਨ ਦੀਆਂ ਸਰਹੱਦਾਂ 30 ਦਿਨਾਂ ਲਈ ਬੰਦ, ਰੂਸ ਨੇ ਵੀ ਵਿਦੇਸ਼ੀ ਨਾਗਰਿਕਾਂ ਲਈ ਸਰਹੱਦਾਂ 'ਤੇ ਲਾਈਆਂ ਪਾਬੰਦੀਆਂ
9. ਜਸਟਿਨ ਟਰੂਡੋ ਨੇ ਕੋਰੋਨਾ ਵਾਇਰਸ ਕਾਰਨ ਬੰਦ ਕੀਤੀਆਂ ਕੈਨੇਡਾ ਦੀਆਂ ਸਰਹੱਦਾਂ, ਕੈਨੇਡੀਅਨ ਅਤੇ ਅਮਰੀਕੀ ਨਾਗਰਿਕਾਂ ਨੂੰ ਛੋਟ
10. ਭਾਰਤ ਦੌਰਾ ਰੱਦ ਹੋਣ ਕਾਰਨ ਅੱਜ ਕੋਲਕਾਤਾ ਤੋਂ ਆਪਣੇ ਦੇਸ਼ ਲਈ ਰਵਾਨਾ ਹੋਵੇਗੀ ਦੱਖਣੀ ਅਫ਼ਰੀਕਾ ਦੀ ਕ੍ਰਿਕਟ ਟੀਮ