- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹੋਣਗੇ ਫ਼ਰਾਂਸ ਦੌਰੇ ਲਈ ਰਵਾਨਾ, ਦੌਰੇ ਦੋਰਾਨ ਯੂ.ਏ.ਈ ਤੇ ਬਹਿਰੀਨ ਵੀ ਜਾਣਗੇ।
- ਪੀ. ਚਿਦੰਬਰਮ ਨੂੰ ਸੀਬੀਆਈ ਨੇ ਕੀਤਾ ਗ੍ਰਿਫ਼ਤਾਰ, ਅੱਜ ਕਰੇਗੀ ਕੋਰਟ ਵਿੱਚ ਪੇਸ਼।
- ਕਾਰਤੀ ਚਿਦੰਬਰਮ ਦਿੱਲੀ ਲਈ ਰਵਾਨਾ, ਅੱਜ ਦਾਖ਼ਲ ਕਰਨਗੇ ਚਿਦੰਬਰਮ ਦੀ ਜ਼ਮਾਨਤ ਮੰਗ।
- ਅੱਜ ਸ਼ੁਰੂ ਹੋ ਰਿਹਾ ਹੈ ਦਿੱਲੀ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ, ਸਰਕਾਰ ਪੇਸ਼ ਕਰ ਸਕਦੀ ਹੈ ਕਈ ਅਹਿਮ ਪ੍ਰਸਤਾਵ।
- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਬਿਨੇਟ ਸਬ ਕਮੇਟੀ ਨਾਲ ਅੱਜ ਕਰਨਗੇ ਮੀਟਿੰਗ।
- ਪੀ.ਯੂ. (ਪੰਜਾਬ ਯੂਨੀਵਰਸਿਟੀ) 'ਚ ਐੱਨ.ਐੱਸ.ਯੂ.ਆਈ ਬੈਠੀ ਭੁੱਖ ਹੜਤਾਲ 'ਤੇ, ਅੱਜ ਕਰੇਗੀ ਸੈਨੇਟ ਦੀ ਮੀਟਿੰਗ।
- ਬਿਜਲੀ ਦੀਆਂ ਦਰਾਂ ਵਿੱਚ ਹੋਏ ਵਾਧੇ ਵਿਰੁੱਧ ਆਮ ਆਦਮੀ ਪਾਰਟੀ ਕਰੇਗੀ ਰੋਸ ਪ੍ਰਦਰਸ਼ਨ, ਮਾਰਚ ਵਿੱਚ ਸ਼ਾਮਲ ਹੋਣਗੇ ਆਪ ਦੇ ਆਗੂ ਨੇਤਾ ਭਗਵੰਤ ਮਾਨ, ਹਰਪਾਲ ਚੀਮਾ ਤੇ ਬੁੱਧ ਰਾਮ।
- ਲੁਧਿਆਣਾ ਵਿੱਚ ਚੱਲ ਰਹੀਆਂ ਸੂਬਾ ਪੱਧਰੀ ਖੇਡਾਂ ਦਾ ਅੱਜ ਦੂਜਾ ਦਿਨ।
- ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਅੱਜ 10 ਵਜੇ ਕਰਨਗੇ ਪ੍ਰੈੱਸ ਵਾਰਤਾ।
- ਕੋਹੀਨੂਰ ਸੀ.ਟੀ.ਐੱਨ.ਐੱਲ ਮਾਮਲੇ ਵਿੱਚ ਰਾਜ ਠਾਕਰੇ ਅੱਜ ਈ.ਡੀ ਸਾਹਮਣੇ ਹੋਣਗੇ ਪੇਸ਼।
- ਹਿਮਾਚਲ ਪ੍ਰਦੇਸ਼ ਦੇ ਚੰਬੇ ਵਿੱਚ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ, ਰਿਕਟਰ ਸਕੇਲ 'ਤੇ ਤੀਵਰਤਾ 2.7 ਮਾਪੀ ਗਈ।
- ਭਾਰਤ ਨੂੰ ਅਗਲੇ ਮਹੀਨੇ ਮਿਲੇਗਾ ਪਹਿਲਾ ਲੜਾਕੂ ਜਹਾਜ਼ ਰਾਫੇਲ।
ਦੇਸ਼ 'ਤੇ ਦੁਨੀਆ 'ਚ ਕੀ ਰਹੇਗਾ ਖ਼ਾਸ, ਇੱਕ ਝਾਤ - ਪੀ. ਚਿਦੰਬਰਮ
ਈਟੀਵੀ ਭਾਰਤ ਉੱਤੇ ਪੜ੍ਹੋ ਅੱਜ ਦੀਆਂ ਮੁੱਖ ਖ਼ਬਰਾਂ।
ਫ਼ੋਟੋ।