- ਅੱਜ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ ਤਿੰਨ ਤਲਾਕ ਬਿੱਲ। ਬੀਜੇਪੀ ਨੇ ਇਸ ਨੂੰ ਲੈ ਕੇ ਜਾਰੀ ਕੀਤਾ ਤਿੰਨ ਲਾਈਨਾਂ ਦਾ ਵਿੱਪ।
- ਅੱਜ ਹਾਈ ਕੋਰਟ ਤੋਂ ਲੈ ਕੇ ਸਾਰੀਆਂ ਹੇਠਲੀਆਂ ਅਦਾਲਤਾਂ 'ਚ ਕੰਮਕਾਜ ਰਹੇਗਾ ਠੱਪ। ਪ੍ਰਸ਼ਾਸਨਿਕ ਟ੍ਰਿਬਿਊਨਲ ਨੂੰ ਬੰਦ ਕਰਨ ਦੇ ਫ਼ੈਸਲੇ ਦਾ ਹੋ ਰਿਹਾ ਵਿਰੋਧ।
- ਨਵੀਂ ਦਿੱਲੀ 'ਚ ਹੋਵੇਗੀ ਜੀਐੱਸਟੀ ਕੌਂਸਲ ਦੀ ਮੀਟਿੰਗ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਹੋਣਗੇ ਸ਼ਾਮਲ।
- ਯੂਪੀ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਰਹੇ ਮਰਹੂਮ ਕਾਂਗਰਸੀ ਆਗੂ ਐੱਨਡੀ ਤਿਵਾੜੀ ਦੇ ਪੁੱਤਰ ਰੋਹਿਤ ਸ਼ੇਖਰ ਤਿਵਾੜੀ ਦੇ ਕਤਲ ਮਾਮਲੇ 'ਚ ਦਿੱਲੀ ਦੀ ਸਾਕੇਤ ਅਦਾਲਤ 'ਚ ਹੋਵੇਗੀ ਸੁਣਵਾਈ।
- ਨਸ਼ੇ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਤਾਜ ਹੋਟਲ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੋਵੇਗੀ ਬੈਠਕ। ਪੰਜਾਬ, ਹਰਿਆਣਾ ਅਤੇ ਹਿਮਾਚਲ ਸਣੇ 7 ਸੂਬਿਆਂ ਦੇ ਮੁੱਖ ਮੰਤਰੀ ਇਸ ਬੈਠਕ 'ਚ ਲੈਣਗੇ ਹਿੱਸਾ।
- ਪੰਜਾਬ ਭਵਨ ਵਿੱਚ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਅਗਵਾਈ 'ਚ ਹੋਵੇਗੀ 'ਤੰਦਰੁਸਤ ਪੰਜਾਬ ਮਿਸ਼ਨ' ਦੀ ਅਹਿਮ ਬੈਠਕ। ਸੁਖਬਿੰਦਰ ਸਿੰਘ ਸਰਕਾਰੀਆ, ਸਾਧੂ ਸਿੰਘ ਧਰਮਸੋਤ, ਵਿਜੇਇੰਦਰ ਸਿੰਘ ਅਤੇ ਰਜ਼ੀਆ ਸੁਲਤਾਨਾ ਵੀ ਸ਼ਾਮਲ ਹੋਣਗੇ।
- ਟੈਸਟ ਮੈਚ: ਇੰਗਲੈਂਡ ਅਤੇ ਆਇਰਲੈਂਡ ਵਿਚਾਲੇ ਮੁਕਾਬਲਾ ਅੱਜ।
ਦੇਸ਼ 'ਤੇ ਦੁਨੀਆ 'ਚ ਕੀ ਰਹੇਗਾ ਖ਼ਾਸ, ਇੱਕ ਝਾਤ - today punjab top news
ਅੱਜ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਨਜ਼ਰ-
ਫ਼ੋਟੋ।