ਪੰਜਾਬ

punjab

ETV Bharat / bharat

ਨਾਗ ਪੰਚਮੀ ਦਾ ਤਿਉਹਾਰ ਅੱਜ, ਜਾਣੋ ਕੀ ਹੈ ਇਸ ਦੀ ਮਹੱਤਤਾ - ਨਾਗ ਪੰਚਮੀ ਦਾ ਤਿਉਹਾਰ

ਕੋਰੋਨਾ ਮਹਾਂਮਾਰੀ ਦੇ ਵਿਚਕਾਰ, ਅੱਜ ਪੂਰੇ ਦੇਸ਼ 'ਚ ਨਾਗ ਪੰਚਮੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਲੋਕ ਭਗਵਾਨ ਸ਼ਿਵ ਦੀ ਪੂਜਾ ਦੇ ਨਾਲ-ਨਾਲ ਨਾਗ ਦੇਵਤਾ ਦੀ ਵੀ ਪੂਜਾ ਕਰਦੇ ਹਨ।

ਨਾਗ ਪੰਚਮੀ ਦਾ ਤਿਉਹਾਰ ਅੱਜ
ਨਾਗ ਪੰਚਮੀ ਦਾ ਤਿਉਹਾਰ ਅੱਜ

By

Published : Jul 25, 2020, 10:47 AM IST

ਹੈਦਰਾਬਾਦ: ਹਿੰਦੂ ਧਰਮ 'ਚ ਸਾਉਣ ਦਾ ਮਹੀਨਾ ਪਵਿੱਤਰ ਮੰਨਿਆ ਜਾਂਦਾ ਹੈ। ਅੱਜ ਪੂਰੇ ਦੇਸ਼ 'ਚ ਨਾਗ ਪੰਚਮੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸਾਉਣ ਦੇ ਮਹੀਨੇ 'ਚ ਆਉਣ ਵਾਲੇ ਇਸ ਤਿਉਹਾਰ ਦੀ ਧਾਰਮਿਕ ਮਹੱਤਤਾ ਹੈ। ਇਸ ਦਿਨ ਲੋਕ ਭਗਵਾਨ ਸ਼ਿਵ ਦੀ ਪੂਜਾ ਦੇ ਨਾਲ-ਨਾਲ ਨਾਗ ਦੇਵਤਾ ਦੀ ਵੀ ਪੂਜਾ ਕਰਦੇ ਹਨ।

ਭਾਰਤ ਅਤੇ ਨੇਪਾਲ ਸਣੇ ਹੋਰਨਾਂ ਕਈ ਦੇਸ਼ਾਂ ਦੀ ਪੁਰਾਤਨ ਸੰਸਕ੍ਰਿਤੀ ਵਿੱਚ ਨਾਗਾਂ ਦੀ ਪੂਜਾ ਕੀਤੀ ਜਾਂਦੀ ਹੈ। ਭਾਰਤ 'ਚ ਨਾਗ ਪੰਚਮੀ ਦਾ ਤਿਉਹਾਰ ਸਿੰਧੂ ਘਾਟੀ ਦੀ ਸਭਿਅਤਾ ਦੇ ਸਮੇਂ ਤੋਂ ਮਨਾਇਆ ਜਾਂਦਾ ਹੈ। ਇਹ ਤਿਉਹਾਰ ਨਾਗਾ ਜਨਜਾਤੀ ਭਾਈਚਾਰੇ ਵਿੱਚ ਪ੍ਰਮੁੱਖਤਾ ਨਾਲ ਮਨਾਇਆ ਜਾਂਦਾ ਹੈ।

ਭਾਰਤ ਦੇ ਪ੍ਰਾਚੀਨ ਅਤੇ ਪਵਿੱਤਰ ਮਹਾਂਕਾਵਿਆਂ ਵਿਚੋਂ ਇਕ, ਮਹਾਭਾਰਤ ਵਿੱਚ ਦੱਸਿਆ ਗਿਆ ਹੈ ਕਿ ਰਾਜਾ ਜਨਮੇਜੈਅ ਸੱਪਾਂ ਲਈ ਇੱਕ ਹਵਨ ਕਰਵਾਉਂਦਾ ਹੈ। ਇਹ ਉਹ ਅਜਿਹਾ ਆਪਣੇ ਪਿਤਾ ਪਰੀਕਸ਼ਿਤ ਦੀ ਮੌਤ ਦਾ ਬਦਲਾ ਲੈਣ ਲਈ ਕਰਵਾਉਂਦਾ ਸੀ, ਕਿਉਂਕਿ ਰਾਜਾ ਪਰਿਕਸ਼ਿਤ ਦੀ ਤਕਸ਼ੱਕ ਨਾਗ ਦੇ ਕੱਟਣ ਕਾਰਨ ਹੋਈ ਸੀ।

ਉਥੇ ਇਕ ਹੋਰ ਪੁਰਾਤਨ ਕਥਾ ਮੁਤਾਬਕ ਅਜਿਹਾ ਮੰਨਿਆ ਜਾਂਦਾ ਹੈ ਕਿ ਮਹਾਨ ਰਿਸ਼ੀ ਆਸ਼ਿਕਾ ਨੇ ਸ਼ੁਕਲ ਪੱਖ ਪੰਚਮੀ ਦੇ ਦਿਨ ਜਨਮੇਜੈਅ ਨੂੰ ਹਵਨ ਕਰਨ ਤੋਂ ਰੋਕਣ ਅਤੇ ਸੱਪਾਂ ਨੂੰ ਹਵਨ 'ਚ ਆਹੂਤੀ ਤੋਂ ਬਚਾਉਣ ਲਈ ਸ਼ੁਕਲ ਪੱਖ ਦੀ ਪੰਚਮੀ ਦੇ ਦਿਨ ਹਵਨ ਨੂੰ ਰੋਕ ਲਿਆ ਸੀ। ਉਸ ਸਮੇਂ ਤੋਂ ਹੀ ਪੂਰੇ ਭਾਰਤ ਵਿੱਚ ਇਸ ਦਿਨ ਨੂੰ ਨਾਗ ਪੰਚਮੀ ਦੇ ਤੌਰ 'ਤੇ ਮਨਾਇਆ ਜਾਂਦਾ ਹੈ।

ਵਿਸ਼ਵ ਪ੍ਰਸਿੱਧ ਮਹਾਕਲੇਸ਼ਵਰ ਮੰਦਰ 'ਚ ਨਾਗ ਪੰਚਮੀ

ਧਾਰਮਿਕ ਗ੍ਰੰਥਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਸ਼ੇਸ਼ਨਾਗ ਜੋ ਕਿ ਭਗਵਾਨ ਵਿਸ਼ਨੂੰ ਨਾਲ ਬੈਕੁੰਠ ਵਿੱਚ ਰਹਿੰਦੇ ਹਨ, ਉਨ੍ਹਾਂ ਦੇ ਸਿਰ ਉੱਤੇ ਧਰਤੀ ਦਾ ਮਹੱਤਵਪੂਰਣ ਭਾਰ ਹੁੰਦਾ ਹੈ। ਉਸ ਸਮੇਂ, ਤੋਂ ਭਗਵਾਨ ਸ਼ਿਵ ਨੇ ਵਾਸੂਕੀ ਨਾਗ ਨੂੰ ਆਪਣੇ ਗਲੇ ਵਿੱਚ ਧਾਰਣ ਕੀਤਾ ਹੈ। ਭਵਿੱਖ ਪੁਰਾਣ, ਅਗਨੀਪੁਰਾਣ, ਸਕੰਦ ਪੁਰਾਣ, ਨਾਰਦ ਪੁਰਾਣ ਅਤੇ ਮਹਾਭਾਰਤ ਵਿੱਚ ਵੀ ਨਾਗਾਂ ਤੇ ਨਾਗਾਂ ਦੀ ਪੂਜਾ ਬਾਰੇ ਦੱਸਿਆ ਗਿਆ ਹੈ।

ਫ਼ੋਟੋ

ਵਿਸ਼ਵ ਪ੍ਰਸਿੱਧ ਮਹਾਕਲੇਸ਼ਵਰ ਮੰਦਰ ਦੇ ਸਭ ਤੋਂ ਉੱਤੇ ਵਾਲੇ ਹਿੱਸੇ 'ਚ ਨਾਗਾਚੰਦਰੇਸ਼ਵਰ ਮੰਦਰ ਦੇ ਦਰਵਾਜ਼ੇ ਸਾਲ ਵਿੱਚ ਮਹਿਜ਼ ਇੱਕ ਵਾਰ ਰਾਤ ਦੇ 12 ਵਜੇ ਖੁੱਲ੍ਹਦੇ ਹਨ।ਇਥੇ ਹਜ਼ਾਰਾਂ ਸ਼ਰਧਾਲੂਆਂ ਨਾਗਪੰਚਮੀ ਦੇ ਦਿਨ ਦਰਸ਼ਨ ਕਰਨ ਲਈ ਆਉਂਦੇ ਹਨ। ਹਰ ਸਾਲ ਸ਼ਰਧਾਲੂ ਨਾਗਪੰਚਮੀ ਦੇ ਦਿਨ ਨਾਗ ਦੇਵਤਾ ਦੇ ਦਰਸ਼ਨਾਂ ਲਈ ਇੰਤਜ਼ਾਰ ਕਰਦੇ ਹਨ, ਪਰ ਇਸ ਸਾਲ ਕੋਰੋਨਾ ਮਹਾਂਮਾਰੀ ਦੇ ਕਾਰਨ, ਮੰਦਰ ਕਮੇਟੀ ਨੇ ਮਹਾਂਕਾਲ ਐਪ ਅਤੇ ਵੈੱਬ ਸਾਈਟ ਦੇ ਜ਼ਰੀਏ ਨਾਗਾਚੰਦਰੇਸ਼ਵਰ ਦੇ ਸਿੱਧੇ ਦਰਸ਼ਨ ਕਰਵਾਉਣ ਦਾ ਪ੍ਰਬੰਧ ਕੀਤਾ ਹੈ।

ਕਿੰਝ ਕਰੀਏ ਪੂਜਾ

ਇਸ ਵਾਰ ਨਾਗ ਪੰਚਮੀ ਦਾ ਮੁਹਰਤ ਸਵੇਰੇ 5 ਵਜੇ 22 ਮਿੰਟ ਤੋਂ ਸਵੇਰੇ 8: 22 ਤੱਕ ਹੈ। ਅੱਜ ਦੇ ਦਨ ਚਾਂਦੀ, ਤਾਂਬੇ ਜਾਂ ਸੋਨੇ ਦੀ ਧਾਤ ਨਾਲ ਸੱਪ ਦਾ ਇੱਕ ਜੋੜਾ ਬਣਾ ਕੇ ਉਸ ਦੀ ਪੂਜਾ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸ਼ੁੱਧ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਕਾਲ ਸਰਪ ਦੋਸ਼ ਅਤੇ ਹੋਰਨਾਂ ਕਈ ਮੁਸ਼ਕਲਾਂ ਤੋਂ ਮੁਕਤੀ ਮਿਲਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ਰਧਾਲੂ ਨਾਗ ਪੰਚਮੀ ਦੇ ਦਿਨ ਨਾਗ ਦੀ ਪੂਜਾ ਕਰਕੇ ਭਗਵਾਨ ਸ਼ਿਵ ਨੂੰ ਖੁਸ਼ ਕਰਦੇ ਹਨ।

ਨਾਗ ਪੰਚਮੀ ਦੇ ਤਿਉਹਾਰ ਦੀ ਮਹੱਤਤਾ

ਨਾਗ ਪੰਚਮੀ ਦੇ ਤਿਉਹਾਰ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਨਾਗ ਦੇਵਤਾ ਦੀ ਪੂਜਾ ਕਰਨ ਨਾਲ ਕਈ ਦੇਵੀ ਦੇਵਤਾਵਾਂ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਇਸ ਦੇ ਨਾਲ ਹੀ, ਸੱਪ ਵੱਲੋਂ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਦਾ ਡਰ ਨਹੀਂ ਹੰਦਾ, ਜਿਨ੍ਹਾਂ ਦੀ ਕੁੰਡਲੀ ਵਿੱਚ ਕਾਲਸਰਪ ਦੋਸ਼ ਹੁੰਦਾ ਹੈ ਉਹ ਇਸ ਦਿਨ ਪੂਜਾ ਕਰ ਕੇ ਇਸ ਦਾਸ ਤੋਂ ਛੁਟਕਾਰਾ ਪਾਉਂਦੇ ਹਨ। ਕਾਲਸਰਪ ਦੋਸ਼ ਉਦੋਂ ਹੁੰਦਾ ਹੈ ਜਦੋਂ ਸਾਰੇ ਗ੍ਰਹਿ ਰਾਹੂ ਜਾਂ ਕੇਤੂ ਦੇ ਵਿਚਾਲੇ ਆਉਂਦੇ ਹਨ। ਅਜਿਹੇ ਵਿਅਕਤੀ ਨੂੰ ਜ਼ਿੰਦਗੀ ਦੇ ਹਰ ਖ਼ੇਤਰ 'ਚ ਸਫਲਤਾ ਹਾਸਲ ਕਰਨ ਲਈ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ, ਜੇਕਰ ਰਾਹੁ-ਕੇਤੂ ਦੇ ਕਾਰਨ ਜੀਵਨ 'ਚ ਕੋਈ ਮੁਸ਼ਕਲ ਆਉਂਦੀ ਹੈ, ਤਾਂ ਨਾਗਪੰਚਮੀ ਦੇ ਦਿਨ, ਸੱਪਾਂ ਦੀ ਪੂਜਾ ਕਰਨ ਲਈ ਕਿਹਾ ਜਾਂਦਾ ਹੈ ।

ABOUT THE AUTHOR

...view details