ਪੰਜਾਬ

punjab

By

Published : Dec 23, 2019, 8:19 AM IST

Updated : Dec 23, 2019, 11:06 AM IST

ETV Bharat / bharat

ਝਾਰਖੰਡ ਵਿਧਾਨਸਭਾ ਚੋਣਾਂ : ਚੋਣਾਂ ਲਈ ਗਿਣਤੀ ਹੋਈ ਸ਼ੁਰੂ, ਜੇਐਮਐਮ-ਕਾਂਗਰਸ ਗਠਜੋੜ ਅੱਗੇ

ਝਾਰਖੰਡ 'ਚ 81 ਵਿਧਾਨ ਸਭਾ ਸੀਟਾਂ 'ਤੇ ਪੰਜ ਗੇੜ 'ਚ ਵੋਟਿੰਗ ਹੋਈ। ਵੋਟਿੰਗ ਤੋਂ ਬਾਅਦ ਅੱਜ ਸਵੇਰੇ ਅੱਠ ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਪਹਿਲੇ ਘੰਟੇ ਦੀ ਗਿਣਤੀ 'ਚ ਜੇਐਮਐਮ ਅਤੇ ਕਾਂਗਰਸ ਗਠਜੋੜ ਅੱਗੇ ਵੱਧਦਾ ਨਜ਼ਰ ਆ ਰਿਹਾ ਹੈ। ਅਜੇ ਤੱਕ ਭਾਜਪਾ 28 ਸੀਟਾਂ ਅਤੇ ਝਾਮੁਮੋ ਗਠਜੋੜ 36 ਸੀਟਾਂ ਤੋਂ ਅੱਗੇ ਹੈ।

ਝਾਰਖੰਡ ਵਿਧਾਨਸਭਾ ਚੋਣਾਂ
ਝਾਰਖੰਡ ਵਿਧਾਨਸਭਾ ਚੋਣਾਂ

ਰਾਂਚੀ: ਝਾਰਖੰਡ ਵਿਧਾਨ ਸਭਾ ਦੀਆਂ 81 ਸੀਟਾਂ ਲਈ ਪੰਜ ਗੇੜ 'ਚ ਵੋਟਿੰਗ 30 ਨਵੰਬਰ ਤੋਂ 20 ਦਸੰਬਰ ਤੱਕ ਹੋਈ। ਸਾਰੀਆਂ ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ।

ਜਾਣਕਾਰੀ ਮੁਤਾਬਕ ਪਹਿਲੇ ਘੰਟੇ ਦੀ ਗਿਣਤੀ 'ਚ ਜੇਐਮਐਮ ਅਤੇ ਕਾਂਗਰਸ ਗਠਜੋੜ ਅੱਗੇ ਵੱਧਦਾ ਨਜ਼ਰ ਆ ਰਿਹਾ ਹੈ। ਅਜੇ ਤੱਕ ਭਾਜਪਾ 28 ਸੀਟਾਂ ਅਤੇ ਝਾਰਖੰਡ ਮੁਕਤੀ ਮੋਰਚਾ (JMM) ਦਾ ਗਠਜੋੜ 43 ਸੀਟਾਂ ਤੋਂ ਅੱਗੇ ਹੈ।

ਝਾਰਖੰਡ ਵਿਧਾਨਸਭਾ ਚੋਣਾਂ

ਮਤਦਾਨ ਦਾ ਵੱਧ ਤੋਂ ਵੱਧ ਗੇੜ ਚਤਰਾ ਦੇ 28 ਰਾਓਡ ਅਤੇ ਘੱਟੋ ਤੋਂ ਘੱਟ ਦੋ ਗੇੜ ਚੰਦਨਕਿਯਾਰੀ ਅਤੇ ਤੋਰਪਾ ਸੀਟਾਂ 'ਤੇ ਹੋਵੇਗਾ। ਚੋਣ ਕਮਿਸ਼ਨ ਨੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ 'ਚ ਇਸ ਸੰਬੰਧੀ ਪ੍ਰਬੰਧ ਮੁਕਮੰਲ ਕਰ ਲਏ ਹਨ। ਪਹਿਲਾ ਨਤੀਜਾ ਦੁਪਹਿਰ 1 ਵਜੇ ਤੱਕ ਆਉਣ ਦੀ ਉਮੀਦ ਹੈ।

ਝਾਰਖੰਡ ਵਿਧਾਨਸਭਾ ਚੋਣਾਂ

ਝਾਰਖੰਡ ਵਿਧਾਨ ਸਭਾ ਚੋਣਾਂ 'ਚ ਹੋਰਨਾਂ ਮਹੱਤਵਪੂਰਨ ਸੀਟਾਂ ਦਮਕਾ ਅਤੇ ਬੈਰੇਟ ਹਨ ਜਿੱਥੋਂ ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਚੋਣ ਲੜ ਰਹੇ ਹਨ। ਦੁਮਕਾ ਵਿੱਚ, ਉਹ ਸਮਾਜ ਭਲਾਈ ਮੰਤਰੀ ਲੂਈਸ ਮਾਰਾਂਡੀ ਦੇ ਵਿਰੁੱਧ ਚੋਣ ਮੈਦਾਨ 'ਚ ਹਨ।

ਝਾਰਖੰਡ ਵਿਧਾਨਸਭਾ ਚੋਣਾਂ

ਹੋਰ ਪੜ੍ਹੋ : ਮਾਇਆਵਤੀ ਨੇ ਭੀਮ ਆਰਮੀ ਦੇ ਪ੍ਰਧਾਨ 'ਤੇ ਵਿੰਨ੍ਹੇ ਨਿਸ਼ਾਨੇ

ਜਮਸ਼ੇਦਪੁਰ ਸੂਬੇ ਦੀ ਪੂਰਬੀ ਸੀਟ ਹੈ। ਮੁੱਖ ਮੰਤਰੀ ਰਘੁਵਰ ਦਾਸ 1995 ਤੋਂ ਇੱਥੋਂ ਲਗਾਤਾਰ ਜਿੱਤ ਹਾਸਲ ਕਰ ਰਹੇ ਹਨ। ਉਨ੍ਹਾਂ ਦੇ ਵਿਰੁੱਧ ਮੰਤਰੀ ਮੰਡਲ ਦੇ ਸਾਬਕਾ ਸਹਿਯੋਗੀ ਸਰਯੂ ਰਾਏ ਚੋਣ ਮੈਦਾਨ ਵਿੱਚ ਹਨ। ਰਾਏ ਨੇ ਪਾਰਟੀ ਤੋਂ ਟਿਕਟ ਕੱਟਣ ਤੋਂ ਬਾਅਦ ਬਗ਼ਾਵਤ ਕਰਦੇ ਹੋਏ ਮੁੱਖ ਮੰਤਰੀ ਦੇ ਵਿਰੁੱਧ ਚੋਣ ਲੜਨ ਦਾ ਫੈਸਲਾ ਕੀਤਾ।

Last Updated : Dec 23, 2019, 11:06 AM IST

ABOUT THE AUTHOR

...view details