ਪੰਜਾਬ

punjab

ETV Bharat / bharat

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅੱਜ ਮਨਾਇਆ ਜਾ ਰਿਹਾ ਹੈ ਸ਼ਹੀਦੀ ਦਿਹਾੜਾ

ਹਿੰਦ ਦੀ ਚਾਦਰ ਤੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਅੱਜ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਅਤੇ ਲੋਕ ਭਲਾਈ ਲਈ ਸ਼ਹਾਦਤ ਦਿੱਤੀ।

ਸ੍ਰੀ ਗੁਰੂ ਤੇਗ ਬਹਾਦਰ ਜੀ
ਸ੍ਰੀ ਗੁਰੂ ਤੇਗ ਬਹਾਦਰ ਜੀ

By

Published : Dec 1, 2019, 8:53 AM IST

ਚੰਡੀਗੜ੍ਹ : ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ। ਉਸ ਦਾ ਬਚਪਨ ਦਾ ਨਾਮ ਤਿਆਗਮਲ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਗੁਰੂ ਹਰਗੋਬਿੰਦ ਸਿੰਘ ਸੀ। ਬਚਪਨ ਤੋਂ ਹੀ, ਉਹ ਇੱਕ ਸੰਤ, ਡੂੰਘੀ ਸੋਚ ਵਾਲਾ, ਉਦਾਰ ਮਨ, ਬਹਾਦਰ ਅਤੇ ਦਲੇਰ ਸਨ। ਸ੍ਰੀ ਗੁਰੂ ਤੇਗ ਬਹਾਦਰ ਸਿੱਖਾਂ ਦੇ ਨੌਵੇਂ ਗੁਰੂ ਹਨ। ਜਿਨ੍ਹਾਂ ਨੇ ਧਰਮ ਅਤੇ ਮਾਨਵਤਾ ਦੀ ਰੱਖਿਆ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ।

ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਿੱਖਿਆ ਮੀਰੀ-ਪੀਰੀ ਦੇ ਗੁਰੂ ਪਿਤਾ, ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਹੋਈ। ਉਸੇ ਸਮੇਂ, ਉਨ੍ਹਾਂ ਨੇ ਗੁਰਬਾਣੀ, ਸ਼ੱਸਤਰ ਦੇ ਨਾਲ ਨਾਲ ਹਥਿਆਰਾਂ ਅਤੇ ਘੁੜ ਸਵਾਰੀ ਦੀ ਵਿੱਦਿਆ ਪ੍ਰਾਪਤ ਕੀਤੀ। 8ਵੇਂ ਸਿੱਖ ਗੁਰੂ ਹਰਿਕ੍ਰਿਸ਼ਨ ਰਾਏ ਜੀ ਦੀ ਅਚਨਚੇਤੀ ਮੌਤ ਕਾਰਨ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਦਿੱਤੀ ਗਈ। ਮਹਿਜ਼ 14 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਆਪਣੇ ਪਿਤਾ ਦੇ ਨਾਲ ਮਿਲ ਕੇ ਮੁਗਲਾਂ ਵਿਰੁੱਧ ਜ਼ੰਗ ਲੜੀ ਅਤੇ ਆਪਣੀ ਬਹਾਦਰੀ ਵਿਖਾਈ। ਗੁਰੂ ਸਾਹਿਬ ਜੀ ਦੀ ਇਸ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ, ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਨਾਂਅ ਤੇਗ ਬਹਾਦਰ ਰੱਖਿਆ, ਜਿਸ ਦਾ ਅਰਥ ਹੈ "ਤਲਵਾਰ ਦਾ ਧਨੀ "।

ਇੱਕ ਵਾਰ ਦੀ ਗੱਲ ਹੈ ਕਿ ਔਰੰਗਜ਼ੇਬ ਦੇ ਦਰਬਾਰ 'ਚ ਇੱਕ ਪੰਡਤ ਗੀਤਾਂ ਦੀਆਂ ਆਇਤਾਂ ਪੜ੍ਹਦਾ ਸੀ ਅਤੇ ਉਸ ਦਾ ਅਰਥ ਦੱਸਦਾ ਸੀ, ਪਰ ਉਹ ਪੰਡਤ ਗੀਤਾ ਦੇ ਕੁੱਝ ਸ਼ਲੋਕ ਛੱਡ ਦਿੰਦਾ ਸੀ। ਇੱਕ ਦਿਨ ਪੰਡਤ ਬੀਮਾਰ ਹੋ ਗਿਆ ਅਤੇ ਉਸ ਨੇ ਆਪਣੇ ਪੁੱਤਰ ਨੂੰ ਔਰੰਗਜ਼ੇਬ ਨੂੰ ਗੀਤਾ ਸੁਣਾਉਣ ਲਈ ਭੇਜ ਦਿੱਤਾ ਪਰ ਉਹ ਆਪਣੇ ਪੁੱਤਰ ਨੂੰ ਉਹ ਸ਼ਲੋਕ ਦੱਸਣਾ ਭੁੱਲ ਗਿਆ ਜਿਸ ਦੇ ਅਰਥ ਔਰੰਗਜ਼ੇਬ ਦੇ ਸਾਹਮਣੇ ਨਹੀਂ ਦੱਸਣੇ ਸਨ। ਪੰਡਤ ਦੇ ਪੁੱਤਰ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਪਹੁੰਚ ਕੇ ਉਸ ਨੂੰ ਪੂਰੀ ਗੀਤਾ ਦਾ ਅਰਥ ਸੁਣਾ ਦਿੱਤਾ ਅਤੇ ਇਸ ਦੇ ਨਾਲ ਔਰੰਗਜ਼ੇਬ ਨੂੰ ਇਹ ਸਮਝ ਆਇਆ ਕਿ ਹਰ ਧਰਮ ਆਪਣੇ ਆਪ 'ਚ ਮਹਾਨ ਧਰਮ ਹੈ। ਔਰੰਗਜ਼ੇਬ ਆਪਣੇ ਧਰਮ ਤੋਂ ਇਲਾਵਾ ਕਿਸੇ ਹੋਰ ਧਰਮ ਦੀ ਪ੍ਰਸ਼ੰਸਾ ਨਹੀਂ ਸੁਣ ਸਕਦਾ ਸੀ। ਉਸ ਨੇ ਆਪਣੇ ਸਲਾਹਕਾਰਾਂ ਨੂੰ ਆਦੇਸ਼ ਦਿੱਤਾ ਕਿ ਸਭ ਨੂੰ ਇਸਲਾਮ ਕਬੂਲ ਕਰਵਾ ਦਵੋ। ਇਸਲਾਮ ਕਬੂਲ ਨਾ ਕਰਨ ਵਾਲੇ ਲੋਕਾਂ ਉੱਤੇ ਔਰੰਗਜ਼ੇਬ ਨੇ ਜ਼ੁਲਮ ਢਾਹੁਣੇ ਸ਼ੁਰੂ ਕਰ ਦਿੱਤੇ ਅਤੇ ਇਸਲਾਮ ਕਬੂਲ ਨਾ ਕਰਨ ਵਾਲਿਆਂ ਨੂੰ ਉਹ ਮਾਰ ਦਿੰਦਾ ਸੀ।

ਜਦ ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਲੋਕ ਅਤੇ ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲ ਪੁਜੇ ਤਾਂ ਉਨ੍ਹਾਂ ਗੁਰੂ ਜੀ ਨੂੰ ਕਿਹਾ ਕਿ ਉਨ੍ਹਾਂ ਦੀ ਫਰਿਯਾਦ ਕਿਤੇ ਵੀ ਨਹੀਂ ਸੁਣੀ ਗਈ। ਇਸ ਲਈ ਉਹ ਉਨ੍ਹਾਂ ਕੋਲ ਆਏ ਹਨ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਬਾਬੇ ਨਾਨਕ ਦੇ ਦਰ ਤੋਂ ਕੋਈ ਵੀ ਖਾਲ੍ਹੀ ਹੱਥ ਨਹੀਂ ਮੁੜਦਾ। ਅਜਿਹਾ ਬੋਲ ਕੇ ਗੁਰੂ ਜੀ ਡੁੱਘੀ ਸੋਚ ਵਿੱਚ ਡੂੱਬ ਗਏ। ਉਨ੍ਹਾਂ ਕਿਹਾ ਕਿ ਅਜੇ ਧਰਮ ਯੂਧ ਦਾ ਸਮਾਂ ਨਹੀਂ ਆਇਆ ਇਸ ਸਮੇਂ ਕਿਸੇ ਮਹਾਨ ਆਤਮਾ ਦੀ ਸ਼ਹੀਦੀ ਦੀ ਲੋੜ ਹੈ। ਸਿਰਫ਼ ਕੁਰਬਾਨੀ ਨਾਲ ਹੀ ਧਰਮ ਦੇ ਡੂੱਬਦੇ ਸੂਰਜ ਨੂੰ ਬਚਾਇਆ ਜਾ ਸਕਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗੱਲ ਸੁਣ ਕੇ ਪੂਰੇ ਦਰਬਾਰ 'ਚ ਚੁੱਪੀ ਛਾ ਗਈ। ਉਸ ਵੇਲੇ ਬਾਲ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਆਪ ਜੀ ਤੋਂ ਬਿਨ੍ਹਾਂ ਹੋਰ ਮਹਾਂਪੁਰਖ ਕੌਣ ਹੋ ਸਕਦਾ ਹੈ ? ਆਪ ਆਪਣਾ ਬਲੀਦਾਨ ਦੇ ਕੇ ਇਨ੍ਹਾਂ ਦੇ ਡੁੱਬਦੇ ਧਰਮ ਦੀ ਰੱਖਿਆ ਕਰੋ। ਆਪਣੇ ਬਾਲ ਦੇ ਨਿੱਕੇ ਜਿਹੇ ਮੂੰਹੋਂ ਅਜਿਹੀ ਗੱਲ ਸੁਣ ਗੁਰੂ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬਾਲਕ ਭੱਵਿਖ 'ਚ ਆਉਂਣ ਵਾਲੀ ਹਰ ਔਖੀ ਤੋਂ ਔਖੀ ਘੜੀ ਦਾ ਸਾਹਮਣਾ ਕਰਨ ਲਈ ਹਰ ਪੱਖੋਂ ਸਮਰਥ ਹੈ।ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰਾਖੀ ਲਈ ਕੁਰਬਾਨੀ ਦੇਣ ਦਾ ਨਿੱਸ਼ਚੈ ਕੀਤਾ।

ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਆਖਿਆ ਕਿ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਅਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ , ਪਹਿਲਾਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁਸਲਮਨ ਬਣਾ ਲੈ, ਜੇਕਰ ਸਾਡੇ ਗੁਰੂ ਨੇ ਇਸਲਾਮ ਕਬੂਲ ਕਰ ਲਿਆ ਤਾਂ ਅਸੀਂ ਵੀ ਖੁਸ਼ੀ -ਖੁਸ਼ੀ ਮੁਸਲਮਾਨ ਬਣ ਜਾਵਾਂਗੇ। ਇਸ ਤੋਂ ਬਾਅਦ ਗੁਰੂ ਜੀ ਨੂੰ ਇਸਲਾਮ ਕਬੂਲ ਕਰਵਾਉਣ ਲਈ ਔਰੰਗਜ਼ੇਬ ਦੇ ਸਾਹਮਣੇ ਲਿਆਦਾਂ ਗਿਆ ਤਾਂ ਉਹ ਨਸ਼ੇ ਵਿੱਚ ਧੁੱਤ ਸੀ। ਉਸ ਨੇ ਗੁਰੂ ਜੀ ਨੂੰ ਇਸਲਾਮ ਕਬੂਲ ਕਰਨ ਲਈ ਆਖਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਨੂੰ ਸਮਝਾਇਆ ਕਿ ਲੋਕਾਂ ਨੂੰ ਜ਼ਬਰਨ ਇਸਲਾਮ ਕਬੂਲ ਕਰਵਾ ਕੇ ਉਹ ਸੱਚੇ ਮੁਸਲਮਾਨ ਨਾ ਹੋਣ ਦਾ ਸਬੂਤ ਦੇ ਰਿਹਾ। ਉਨ੍ਹਾਂ ਕਿਹਾ ਕਿ ਇਸਲਾਮ ਧਰਮ ਵੀ ਕਿਸੇ ਉੱਤੇ ਜ਼ੁਲਮ ਢਾਹੁਣ ਦੀ ਸਿੱਖਿਆ ਨਹੀਂ ਦਿੰਦਾ।

ਗੁਰੂ ਜੀ ਦੀ ਗੱਲ ਸੁਣ ਕੇ ਔਰੰਗਜ਼ੇਬ ਨੂੰ ਗੁੱਸਾ ਆ ਗਿਆ । ਉਸ ਨੇ ਦਿੱਲੀ ਦੇ ਚਾਂਦਨੀ ਚੌਕ ਵਿਖੇ ਗੁਰੂ ਸਾਹਿਬ ਦਾ ਸਿਰ ਧੜ ਤੋਂ ਅਲਗ ਕਰਨ ਦਾ ਆਦੇਸ਼ ਦਿੱਤਾ ਅਤੇ ਗੁਰੂ ਸਾਹਿਬ ਹੱਸ ਪਏ ਅਤੇ ਉਨ੍ਹਾਂ ਨੇ ਹੱਸਦੇ ਹੋਏ ਆਪਣਾ ਸੀਸ ਕੁਰਬਾਨ ਕਰ ਦਿੱਤਾ। ਇਸ ਲਈ, ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ, ਉਨ੍ਹਾਂ ਦੇ ਸ਼ਹੀਦੀ ਅਸਥਾਨ 'ਤੇ ਗੁਰਦੁਆਰਾ ਸ੍ਰੀ ਸ਼ੀਸ਼ ਗੰਜ ਸਾਹਿਬ ਸਾਹਿਬ ਬਣਾਇਆ ਗਿਆ ਹੈ।

ਹਿੰਦੂਸਤਾਨ ਅਤੇ ਹਿੰਦੂ ਧਰਮ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ ਗੁਰੂ ਤੇਗ ਬਹਾਦਰ ਜੀ ਨੂੰ ਲੋਕ ਸ਼ਰਧਾ ਭਾਵ ਨਾਲ ਹਿੰਦ ਦੀ ਚਾਦਰ ਦਾ ਮਾਣ ਦਿੰਦੇ ਹਨ। ਸ਼ਹੀਦੀ ਦਿਹਾੜੇ ਮੌਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ੱਤ ਸ਼ੱਤ ਪ੍ਰਣਾਮ।

ABOUT THE AUTHOR

...view details