ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਪਹਿਲੀ ਵਾਰ ਭਾਰਤ 'ਚ ਆਪਣਾ ਮੋਬਾਇਲ ਬੇਸਡ ਏਅਰ ਕਾਬੈਟ ਗੇਮ ਨੂੰ ਲਾਂਚ ਕਰ ਦਿੱਤਾ ਹੈ। ਇਸ ਗੇਮ ਨੂੰ ਬੁੱਧਵਾਰ 31 ਜੁਲਾਈ ਨੂੰ ਲਾਂਚ ਕੀਤਾ ਗਿਆ ਹੈ। ਇਸ ਆਨਲਾਈਨ ਗੇਮ ਨਾਲ ਭਾਰਤੀ ਹਵਾਈ ਫ਼ੌਜ ਨੌਜਵਾਨਾਂ ਨੂੰ ਫ਼ੌਜ ਵੱਲ ਆਕਰਸ਼ਤ ਕਰਨਾ ਚਾਹੁੰਦੀ ਹੈ। ਇਸ ਗੇਮ ਨੂੰ IAF ਚੀਫ਼ ਬੀਰੇਂਦਰ ਸਿੰਘ ਧਨੋਆ ਲਾਂਚ ਕੀਤਾ ਹੈ।
ਗੇਮ 'ਚ ਇਹ ਫਿਚਰ ਹੋਣਗੇ:
ਗੇਮ ਨੂੰ ਐਂਡਰਾਇਡ ਤੇ ਆਈਓਐੱਸ ਦੋਵਾਂ ਯੰਤਰਾਂ ਲਈ ਲਾਂਚ ਕੀਤਾ ਗਿਆ ਹੈ। ਇਹ ਐਪ ਪਲੇਅ ਸਟੋਰ ਤੇ ਐਪਲ ਸਟੋਰ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ। ਇਸ ਗੇਮ ਵਿੱਚ ਲੋਕਾਂ ਨੂੰ ਹਵਾਈ ਜਹਾਜ਼ ਉਡਾਉਣ ਦਾ ਮੌਕਾ ਮਿਲੇਗਾ ਜਿਸ ਨੂੰ ਟੱਚ ਕੰਟਰੋਲ ਜਾਂ ਆਨ-ਸਕਰੀਨ ਬਟਨ ਰਾਹੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਗੇਮ ਵਿੱਚ ਖਿਡਾਰਿਆਂ ਨੂੰ ਐਂਟੀ- ਏਅਰਕਰਾਫ਼ਟ ਗੰਨ ਮਿਲੇਗੀ, ਜਿਸ ਨਾਲ ਦੁਸ਼ਮਨ ਦੇ ਏਅਰਕਰਾਫ਼ਟ ਨੂੰ ਸ਼ੂਟ ਕਰ ਸਕਦੇ ਹਨ ਤੇ ਇਸੇ ਗੰਨ ਦੀ ਵਰਤੋਂ ਨਾਲ ਦੁਸ਼ਮਨ ਦੇ ਰਡਾਰ ਨੂੰ ਵੀ ਕੱਟ ਸਕਦੇ ਹਨ।
ਲਾਂਚ ਤੋਂ ਪਹਿਲਾਂ IAF ਨੇ 20 ਜੁਲਾਈ ਨੂੰ ਟਵਿਟਰ ਉੱਤੇ ਇਸ ਗੇਮ ਦਾ ਇੱਕ ਟੀਜ਼ਰ ਵੀ ਜਾਰੀ ਕੀਤਾ ਸੀ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।