ਨਵੀਂ ਦਿੱਲੀ: ਅੱਜ ਤਿੰਨੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ 55ਵਾਂ ਦਿਨ ਹੈ। ਕਿਸਾਨਾਂ ਦੇ ਇਸ ਸ਼ਾਂਤਮਈ ਪ੍ਰਦਰਸ਼ਨ ਦੀ ‘ਤਾਕਤ’ ਵੀ ਲਗਾਤਾਰ ਵਧ ਰਹੀ ਹੈ। ਹਰਿਆਣਾ, ਪੰਜਾਬ, ਯੂ ਪੀ, ਰਾਜਸਥਾਨ ਅਤੇ ਹੋਰ ਰਾਜਾਂ ਦੇ ਕਿਸਾਨ ਠੰਢ ਦੀ ਪਰਵਾਹ ਕੀਤੇ ਬਿਨਾਂ ਲਗਾਤਾਰ ਧਰਨੇ 'ਤੇ ਪਹੁੰਚ ਰਹੇ ਹਨ। ਇਸ ਦੌਰਾਨ ਕਿਸਾਨ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਹੁਣ 26 ਜਨਵਰੀ ਦੇ ਪ੍ਰੋਗਰਾਮ ‘ਤੇ ਪੂਰੀ ਦੁਨੀਆ ਨਜ਼ਰ ਹੈ।
ਕਿਸਾਨਾਂ ਦੇ ਅੱਜ ਦਾ ਦਿਨ ਮਹਿਲਾ ਕਿਸਾਨ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਜਿਸ ਦੇ ਚੱਲਦੇ ਪੰਜਾਬ ਦੇ ਕਈ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਨ ਵਾਲੀ ਮਹਿਲਾਵਾਂ ਛੁੱਟੀ ਲੈਕੇ ਧਰਨਾ ਦੇਣ ਪਹੁੰਚਿਆਂ ਹਨ।