ਪੰਜਾਬ

punjab

ETV Bharat / bharat

ਪਲਾਸਟਿਕ ਮੁਕਤ ਹੋਣ ਲਈ ਤਿਰੂਪਤੀ ਕਰ ਰਿਹਾ ਖ਼ਾਸ ਉਪਰਾਲਾ

ਮਹਾਤਮਾ ਗਾਂਧੀ ਨੇ ਜਿਸ ਦੇਸ਼ ਦਾ ਸੁਪਨਾ ਵੇਖਿਆ ਉਸ ਵਿੱਚ ਸਵੱਛਤਾ ਭਗਵਾਨ ਦੇ ਬਰਾਬਰ ਹੈ। ਗਾਂਧੀ ਜੀ ਦਾ ਉਦੇਸ਼ ਇੱਕ ਅਜਿਹੇ ਸਮਾਜ ਦੀ ਸਥਾਪਨਾ ਕਰਨਾ ਸੀ ਜਿੱਥੇ ਕੁਦਰਤ ਪ੍ਰਫੁੱਲਤ ਹੋਵੇ। ਅਜਿਹੇ ਆਦਰਸ਼ ਵਾਤਾਵਰਣ ਲਈ ਪਲਾਸਟਿਕ ਰੁਕਾਵਟ ਬਣ ਰਿਹਾ ਹੈ। ਆਂਧਰਾ ਪ੍ਰਦੇਸ਼ ਦੇ ਅਧਿਆਤਮਕ ਸ਼ਹਿਰ ਤਿਰੂਪਤੀ ਨੇ ਪਲਾਸਟਿਕ ਦੇ ਖ਼ਤਰੇ ਵਿਰੁੱਧ ਲੜਨ ਲਈ ਖ਼ਾਸ ਪਹਿਲ ਕੀਤੀ ਹੈ।

ਤਿਰੂਪਤੀ
ਫ਼ੋਟੋ

By

Published : Jan 20, 2020, 8:03 AM IST

ਆਂਧਰਾ ਪ੍ਰਦੇਸ਼: ਮਹਾਤਮਾ ਗਾਂਧੀ ਨੇ ਜਿਸ ਦੇਸ਼ ਦਾ ਸੁਪਨਾ ਵੇਖਿਆ ਉਸ ਵਿੱਚ ਸਵੱਛਤਾ ਭਗਵਾਨ ਦੇ ਬਰਾਬਰ ਹੈ। ਗਾਂਧੀ ਜੀ ਦਾ ਉਦੇਸ਼ ਇਕ ਅਜਿਹੇ ਸਮਾਜ ਦੀ ਸਥਾਪਨਾ ਕਰਨਾ ਸੀ, ਜਿੱਥੇ ਕੁਦਰਤ ਪ੍ਰਫੁੱਲਤ ਹੋਵੇ। ਅਜਿਹੇ ਆਦਰਸ਼ ਵਾਤਾਵਰਣ ਲਈ ਪਲਾਸਟਿਕ ਰੁਕਾਵਟ ਬਣ ਰਿਹਾ ਹੈ।

ਵੀਡੀਓ

ਆਂਧਰਾ ਪ੍ਰਦੇਸ਼ ਦੇ ਅਧਿਆਤਮਕ ਸ਼ਹਿਰ ਤਿਰੂਪਤੀ ਨੇ ਪਲਾਸਟਿਕ ਦੇ ਖ਼ਤਰੇ ਵਿਰੁੱਧ ਲੜਨ ਲਈ ਖ਼ਾਸ ਪਹਿਲ ਕੀਤੀ ਹੈ। ਅੱਜ, ਸ਼ਹਿਰ ਵਿੱਚ ਪਲਾਸਟਿਕ ਦੀ ਖ਼ਪਤ ਦੀ ਮਾਤਰਾ ਕਾਫ਼ੀ ਘੱਟ ਗਈ ਹੈ। ਸ਼ਹਿਰ ਦੇ 3.5 ਲੱਖ ਵਸਨੀਕਾਂ ਤੋਂ ਇਲਾਵਾ; ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਤਿਰੂਪਤੀ ਆਉਂਦੇ ਹਨ। ਇਸ ਦੇ ਚੱਲਦਿਆਂ ਦਿਨ-ਦਿਹਾੜੇ ਹਜ਼ਾਰਾਂ ਦੀ ਗਿਣਤੀ ਵਿੱਚ ਡਿਸਪੋਸੇਬਲ ਪਲਾਸਟਿਕ ਦੀਆਂ ਚੀਜ਼ਾਂ ਸੁੱਟੀਆਂ ਜਾਂਦੀਆਂ ਹਨ ਤਾਂ ਕਰਕੇ ਸ਼ਹਿਰ ਵਿੱਚ ਕਾਫ਼ੀ ਪ੍ਰਦੂਸ਼ਿਤ ਹੋ ਗਿਆ ਸੀ।

2 ਅਕਤੂਬਰ 2018 ਨੂੰ, ਨਗਰ ਨਿਗਮ ਨੇ ਸ਼ਹਿਰ ਵਿਚ ਪਲਾਸਟਿਕ ਦੇ ਬੈਗਾਂ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ। ਪਲਾਸਟਿਕ ਦੇ ਖਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਕੂਲ, ਕਾਲਜ ਅਤੇ ਦਫਤਰਾਂ ਨੇ ਸਮੂਹਿਕ ਤੌਰ ‘ਤੇ ਰੈਲੀਆਂ, ਪ੍ਰੋਗਰਾਮ ਅਤੇ ਗੋਲ-ਟੇਬਲ ਕਾਨਫਰੰਸਾਂ ਕੀਤੀਆਂ।

ਇਸ ਪ੍ਰੋਗਰਾਮ ਦਾ ਨਾਂਅ 'ਪਲਾਸਟਿਕ ਬਹਿਸ਼ਕਰਾਨਾ ਜੈਭੇਰੀ' ਰੱਖਿਆ ਗਿਆ ਤੇ ਇਨਕਲਾਬੀ ਤਬਦੀਲੀਆਂ ਲਿਆਂਦੀਆਂ ਗਈਆਂ। ਪਿਛਲੇ ਸਾਲ ਅਕਤੂਬਰ ਵਿੱਚ, ਲੋਕ ਸਵੈ-ਇੱਛਾ ਨਾਲ ਆਪਣੇ ਘਰਾਂ ਤੋਂ ਪਲਾਸਟਿਕ ਦੇ ਬੈਗ ਲੈ ਕੇ ਆਏ ਸਨ ਤੇ ਉਨ੍ਹਾਂ ਨੂੰ ਸ਼ਹਿਰ ਦੇ ਨਗਰ ਨਿਗਮ ਦੇ ਰੀਸਾਈਕਲਿੰਗ ਵਿਭਾਗ ਦੇ ਹਵਾਲੇ ਕਰ ਦਿੱਤਾ ਸੀ।

ਇਕ ਵਾਰ ਪਲਾਸਟਿਕ 'ਤੇ ਪਾਬੰਦੀ ਲਗਾਈ ਜਾਣ ਤੋਂ ਬਾਅਦ, ਬਦਲ ਦੀ ਜ਼ਰੂਰਤ ਪੈ ਗਈ। ਨਗਰ ਨਿਗਮ ਨੇ ਸਮੂਹਾਂ ਨੂੰ ਕੰਮ ਸੌਂਪਿਆ। ਨਤੀਜੇ ਵਜੋਂ, ਕਾਗਜ਼, ਕੱਪੜੇ ਅਤੇ ਫਾਈਬਰ ਨਾਲ ਬਣੇ ਬੈਗ ਤਿਆਰ ਕੀਤੇ ਗਏ। ਜ਼ਿਆਦਾਤਰ ਔਰਤਾਂ ਦੇ ਸਮੂਹ ਇਸ ਪ੍ਰਕਿਰਿਆ ਦੇ ਜ਼ਰੀਏ ਕਾਫ਼ੀ ਆਮਦਨੀ ਕਮਾ ਰਹੇ ਹਨ।

ਇੱਥੇ ਤਿਆਰ ਕੀਤੇ ਬੈਗ ਤਿਰੂਮਾਲਾ-ਤਿਰੂਪਤੀ ਦੇਵਸਥਾਨਮਜ਼ ਦੇ ਪ੍ਰਸਾਦਮ ਕਾਊਂਟਰ 'ਤੇ ਵੇਚੇ ਜਾਣਗੇ। ਇਸ ਸਮੇਂ, ਮੰਦਰ ਦੇ ਦੋ ਕਾਉਂਟਰ ਆਪਣੇ ਵਿਸ਼ੇਸ਼ ਸ਼ਰਧਾਲੂਆਂ ਨੂੰ ਇਹ ਵਿਸ਼ੇਸ਼ ਬੈਗ ਦੇ ਰਹੇ ਹਨ। ਵਾਤਾਵਰਣ ਦੀ ਸੰਭਾਲ ਅਤੇ ਲੋੜਵੰਦਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਦੇਸ਼ ਦੇ ਕੋਨੇ ਕੋਨੇ ਤੋਂ ਤਿਰੂਪਤੀ ਦੀ ਪ੍ਰਸ਼ੰਸਾ ਹੋ ਰਹੀ ਹੈ।

ABOUT THE AUTHOR

...view details