TikTok ਨੇ ਹਟਾਏ 60 ਲੱਖ ਇਤਰਾਜ਼ਯੋਗ ਵੀਡੀਓਜ਼ - ਟਿਕ ਟੋਕ 'ਤੇ ਲੱਗੀ ਰੋਕ
ਪਲੇ ਸਟੋਰ ਤੇ ਐਪ ਸਟੋਰ 'ਤੇ TikTok ਲਈ ਰੋਕ ਅਜੇ ਵੀ ਬਰਕਰਾਰ। TikTok ਨੇ ਆਪਣੀ ਐਪ ਤੋਂ ਹਟਾਈਆਂ ਲਗਭਗ 60 ਲੱਖ ਵੀਡੀਓਜ਼।
ਨਵੀਂ ਦਿੱਲੀ: TikTok ਐਪ ਜ਼ਰੀਏ ਵੀਡੀਓਜ਼ ਬਣਾਉਣ ਦੀ ਸੁਵਿਧਾ ਦੇਣ ਵਾਲੀ ਨੇ ਕੰਪਨੀ ਨੇ ਭਾਰਤ ਵਿੱਚ ਆਪਣੇ ਐਪ ਤੋਂ ਵੱਡੀ ਗਿਣਤੀ ਵਿੱਚ ਇਤਰਾਜ਼ਯੋਗ ਵੀਡੀਓਜ਼ ਹਟਾ ਦਿੱਤੀਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਪਲੇਟਫਾਰਮ ਤੋਂ ਪਿਛਲੇ ਸਾਲ ਜੁਲਾਈ ਤੋਂ ਹੁਣ ਤੱਕ ਉਨ੍ਹਾਂ ਦੇ ਕਮਿਊਨਿਟੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵੀਡੀਓਜ਼ ਹਟਾ ਦਿੱਤੇ ਗਏ ਹਨ।
ਵਿਵਾਦਾਂ ਦੇ ਚੱਲਦਿਆ ਵੀਡੀਓ ਸ਼ੇਅਰਿੰਗ ਪਲੇਟਫ਼ਾਰਮ ਦੇ ਐਪ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਆਈ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਕੰਪਨੀ ਮੁਤਾਬਕ, TikTok ਐਪ ਦੀ ਵਰਤੋਂ 13 ਸਾਲ ਤੋਂ ਵੱਧ ਉਮਰ ਦੇ ਬੱਚੇ ਹੀ ਕਰ ਸਕਣਗੇ। ਇਹ ਕਦਮ ਮਦਰਾਸ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਚੁੱਕਿਆ ਗਿਆ ਹੈ। ਮਦਰਾਸ ਹਾਈਕੋਰਟ ਵਲੋਂ ਕੇਂਦਰ ਸਰਕਾਰ ਨੂੰ TikTok ਐਪ ਨੂੰ ਡਾਊਨਲਾਉਡ ਰੋਕਣ ਦੇ ਨਿਰਦੇਸ਼ ਦਿੱਤੇ ਗਏ ਸਨ।
ਹਾਈ ਕੋਰਟ ਦੇ ਆਦੇਸ਼ ਵਿਰੁੱਧ ਐਪ ਬਣਾਉਣ ਵਾਲੀ ਕੰਪਨੀ ਬਾਈਟ ਡਾਂਸ ਵਲੋਂ ਸੁਪਰੀਮ ਕੋਰਟ ਤੋਂ ਅਪੀਲ ਕੀਤੀ ਗਈ ਜਿਸ 'ਤੇ ਅਗਲੀ ਸੁਣਵਾਈ 22 ਅਪ੍ਰੈਲ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਇੱਕ ਜਨਹਿਤ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਮਦਰਾਸ ਹਾਈ ਕੋਰਟ ਨੇ ਐਪ 'ਤੇ ਪੋਰਨੋਗ੍ਰਾਫੀ ਕੰਟੇਟ 'ਚ ਵਾਧਾ ਕਰਨ ਵਾਲੇ ਅਤੇ ਹਿੰਸਕ ਵੀਡੀਓਜ਼ ਪੋਸਟ ਕੀਤੇ ਜਾਣ ਦੇ ਚੱਲਦਿਆ ਬੈਨ ਲਗਾ ਦਿੱਤਾ ਹੈ।