ਜੈਪੁਰ: ਟਿੱਕ-ਟੌਕ ਨੇ ਸ਼ਾਇਦ ਸਾਡੇ ਵਿਚੋਂ ਬਹੁਤਿਆਂ ਦਾ ਮਨੋਰੰਜਨ ਕੀਤਾ ਸੀ ਪਰ ਹੁਣ ਇਹ ਧੋਖਾਧੜੀ ਕਰਨ ਦਾ ਜ਼ਰੀਆ ਬਣ ਗਿਆ ਹੈ। ਉਹ ਲੋਕ ਜੋ ਐਪ ਦੀ ਆਦਤ ਪਾ ਚੁੱਕੇ ਹਨ, ਹਰ ਸੰਭਵ ਤਰੀਕੇ ਨਾਲ ਇਸ ਨੂੰ ਗੈਰ ਕਾਨੂੰਨੀ ਢੰਗ ਨਾਲ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਐਪ ਨੂੰ ਡਾਊਨਲੋਡ ਕਰਨ ਦੀ ਬੇਚੈਨੀ ਦੇ ਨਤੀਜੇ ਵਜੋਂ ਸਾਈਬਰ ਅਪਰਾਧੀ ਉਨ੍ਹਾਂ ਦੀ ਇਸ ਸਥਿਤੀ ਦਾ ਫਾਇਦਾ ਚੁੱਕ ਰਹੇ ਹਨ।
ਬਹੁਤ ਸਾਰੇ ਲੋਕ ਟਿਕ-ਟੌਕ ਏਪੀਕੇ ਨੂੰ ਆਨਲਾਈਨ ਖੋਜ ਕੇ ਪਾਬੰਦੀਸ਼ੁਦਾ ਐਪ ਨੂੰ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਦੇ ਹਨ। ਏਪੀਕੇ ਇੱਕ ਫਾਈਲ ਹੈ ਜਿਸ ਰਾਹੀਂ ਤੁਸੀਂ ਇੱਕ ਐਪ ਡਾਊਨਲੋਡ ਕਰ ਸਕਦੇ ਹੋ। ਐੱਸਐੱਮਐੱਸ ਦੁਆਰਾ ਭੇਜੇ ਗਏ ਏਪੀਕੇ ਲਿੰਕਾਂ ਰਾਹੀਂ ਬਹੁਤ ਸਾਰੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ।
ਵਟਸਐਪ 'ਤੇ ਇੱਕ ਮੈਸਜ਼ ਵਾਇਰਲ ਹੋਇਆ ਸੀ, ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਲਿੰਕ ਤੋਂ ਐਪ ਡਾਊਨਲੋਡ ਕਰਦਾ ਹੈ ਤਾਂ ਉਹ ਮੁੜ ਟਿਕ-ਟੌਕ ਦੀ ਵਰਤੋਂ ਕਰ ਸਕਣਗੇ।
ਈਟੀਵੀ ਭਾਰਤ ਨੇ ਵੀ ਅਜਿਹੇ ਲਿੰਕ 'ਤੇ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਲੋਕ ਇਸ ਦੇ ਪਿੱਛੇ ਦੀ ਸੱਚਾਈ ਜਾਣ ਸਕਣ। ਇਸ ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ, ਸੰਪਰਕ ਸੂਚੀ ਵਿਚਾਲੇ ਸਾਰੇ ਨੰਬਰ ਤੁਰੰਤ ਸਾਈਬਰ ਕ੍ਰਾਈਮਿਨਲ ਨੂੰ ਭੇਜ ਦਿੱਤੇ ਜਾਂਦੇ ਹਨ ਤੇ ਕੌਨਟੇਕਟ ਲਿਸਟ 'ਤੇ ਪਹੁੰਚ ਆਸਾਨ ਹੋ ਜਾਂਦੀ ਹੈ, ਜਦੋਂ ਕਿ ਲਿੰਕ ਤੋਂ ਐਪ ਡਾਊਨਲੋਡ ਕਰਨ ਵਾਲਾ ਵਿਅਕਤੀ ਨਿਰਾਸ਼ ਹੋ ਜਾਵੇਗਾ ਕਿਉਂਕਿ ਇਹ ਉਨ੍ਹਾਂ ਨੂੰ ਕਈ ਆਨਲਾਈਨ ਇਸ਼ਤਿਹਾਰਾਂ ਵੱਲ ਨੂੰ ਲੈ ਕੇ ਜਾਵੇਗਾ।