VIDEO: ਮਹਿਲਾ ਕਾਂਸਟੇਬਲਾਂ 'ਤੇ ਚੜ੍ਹਿਆ TIK TOK ਦਾ ਬੁਖ਼ਾਰ, ਵਰਦੀ 'ਚ ਹੀ ਬਣਾਈ ਵੀਡੀਓ - ਟਿਕ-ਟਾਕ
ਟਿਕ-ਟਾਕ ਵੀਡੀਓ ਬਣਾਉਣ ਨੂੰ ਲੈ ਕੇ ਹੁਣ ਚੰਡੀਗੜ੍ਹ ਦੀਆਂ ਦੋ ਮਹਿਲਾ ਕਾਂਸਟੇਬਲ ਮੁਸ਼ਕਿਲ ਵਿੱਚ ਪੈ ਸਕਦੀਆਂ ਹਨ। ਇਨ੍ਹਾਂ ਦੋਹਾਂ ਮਹਿਲਾ ਕਾਂਸਟੇਬਲਾਂ ਨੇ ਜ਼ਿਆਦਾਤਰ ਵੀਡੀਓ ਪੁਲਿਸ ਦੀ ਵਰਦੀ ਵਿੱਚ ਬਣਾਈਆਂ ਹਨ।

ਮਹਿਲਾ ਕਾਂਸਟੇਬਲਾਂ ਦੀ ਟਿਕ ਟਾਕ ਵੀਡੀਓ ਦੀ ਤਸਵੀਰ।
ਚੰਡੀਗੜ੍ਹ: ਟਿਕ-ਟਾਕ ਉੱਤੇ ਵੀਡੀਓ ਬਣਾਉਣ ਦਾ ਕ੍ਰੇਜ਼ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇੱਥੋਂ ਤੱਕ ਕਿ ਪੁਲਿਸ ਕਰਮਚਾਰੀ ਵੀ ਟਿਕ-ਟਾਕ ਵੀਡੀਓ ਬਣਾਉਣ ਤੋਂ ਪਰਹੇਜ਼ ਨਹੀਂ ਕਰ ਰਹੇ। ਹੁਣ ਦੋ ਹੋਰ ਮਹਿਲਾ ਪੁਲਿਸ ਕਾਂਸਟੇਬਲ ਦੇ ਟਿਕ-ਟਿਕ ਵੀਡੀਓ ਸਾਹਮਣੇ ਆਏ ਹਨ, ਜਿਸ ਵਿੱਚ ਉਹ ਪੰਜਾਬੀ ਗੀਤਾਂ ਉੱਤੇ ਪੁਲਿਸ ਦੀ ਵਰਦੀ ਵਿੱਚ ਹੀ ਵੀਡੀਓ ਬਣਾ ਰਹੀਆਂ ਹਨ।
ਵੇਖੋ ਵੀਡੀਓ।