ਹਿਸਾਰ: ਤੇਂਦੂਏ ਵਿੱਚ ਬਿਮਾਰੀ ਦੇ ਲੱਛਣ ਵੇਖਦੇ ਹੋਏ ਛਤਬੀੜ ਚਿੜਿਆ ਘਰ ਦੇ ਪ੍ਰਸ਼ਾਸਨ ਨੇ ਉਸ ਦਾ ਕੋਵਿਡ -19 ਟੈਸਟ ਕਰਵਾਇਆ। ਸੈਂਪਲ ਨੂੰ ਰਾਸ਼ਟਰੀ ਖੋਜ ਕੇਂਦਰ (ਐਨਆਰਸੀਈ) ਭੇਜਿਆ ਗਿਆ, ਜਿੱਥੇ ਕੋਰੋਨਾ ਵਾਇਰਸ ਨੈਗੇਟਿਵ ਆਇਆ ਹੈ।
ਐਨਆਰਸੀਈ ਦੇ ਡਾਇਰੈਕਟਰ ਡਾ. ਯਸ਼ਪਾਲ ਨੇ ਦੱਸਿਆ ਕਿ ਜਿਵੇਂ ਹੀ ਤੇਂਦੂਏ ਦੇ ਕੋਵਿਡ -19 ਲਈ ਨਮੂਨੇ ਆਏ, ਐਨਆਰਸੀਈ ਦੀ ਕੋਵਿਡ -19 ਟੈਸਟ ਟੀਮ ਦੇ ਵਿਗਿਆਨੀਆਂ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ। 23 ਅਪ੍ਰੈਲ ਨੂੰ, ਅਸੀਂ ਚਿੜੀਆ ਘਰ ਨੂੰ ਜਾਂਚ ਰਿਪੋਰਟ ਭੇਜੀ ਤੇ ਉਨ੍ਹਾਂ ਨੂੰ ਦੱਸਿਆ ਕਿ ਤੇਂਦੂਏ ਦਾ ਕੋਰੋਨਾ ਨਮੂਨਾ ਨੈਗੇਟਿਵ ਪਾਇਆ ਗਿਆ ਹੈ।