ਪੰਜਾਬ

punjab

ETV Bharat / bharat

ਸੁਕਮਾ: ਬੁਰਕਾਪਾਲ ਮੁਕਰਮ ਦੇ ਜੰਗਲ ਵਿੱਚ ਤਿੰਨ ਨਕਸਲੀ ਢੇਰ, ਕਈ ਹਥਿਆਰ ਬਰਾਮਦ - ਬੁਰਕਾਪਾਲ ਮੁਕਰਮ ਨਕਸਲੀ ਢੇਰ

ਸੜਕ ਕੱਟਣ ਆਏ ਨਕਸਲੀਆਂ ਨਾਲ ਮੁਠਭੇੜ ਦੌਰਾਨ ਡੀਆਰਜੀ ਵਲੋਂ ਭੇਜੀ ਜਵਾਨਾਂ ਦੀ ਟੁਕੜੀ ਨੇ 3 ਨਕਸਲੀ ਢੇਰ ਕਰ ਦਿੱਤੇ। ਨਕਸਲਵਾਦੀਆਂ ਨੇ ਮੁਕਰਮ ਨਾਲੇ ਨੇੜੇ ਮੁੱਖ ਸੜਕ ਨੂੰ 4-5 ਥਾਂ ਤੋਂ ਕੱਟ ਦਿੱਤਾ। ਇਥੇ, ਪੁਲਿਸ ਨੂੰ ਨਕਸਲੀਆਂ ਵਲੋਂ ਅਜਿਹਾ ਕਰਨ ਦੀ ਖ਼ਬਰ ਮਿਲੀ। ਇਸ ਤੋਂ ਬਾਅਦ ਡੀਆਰਜੀ ਦੇ ਜਵਾਨਾਂ ਦੀ ਟੁਕੜੀ ਨੂੰ ਬੁਰਕਾਪਾਲ ਕੈਂਪ ਤੋਂ ਮੁਕਰਾਮ ਨਾਲੇ ਵੱਲ ਭੇਜਿਆ ਗਿਆ।

ਫ਼ੋਟੋ

By

Published : Sep 14, 2019, 11:21 PM IST

ਸੁਕਮਾ: ਬੁਰਕਾਪਾਲ ਮੁਕਰਮ ਜੰਗਲ ਵਿੱਚ ਇੱਕ ਮੁਕਾਬਲੇ ਦੌਰਾਨ ਸੜਕ ਕੱਟਣ ਲਈ ਆਏ ਤਿੰਨ ਨਕਸਲੀ ਮਾਰੇ ਗਏ ਹਨ। ਮੌਕੇ ਤੋਂ ਕਈ ਹਥਿਆਰ ਬਰਾਮਦ ਕੀਤੇ ਗਏ ਹਨ। ਡੀਆਰਜੀ ਜਵਾਨਾਂ ਨੇ ਨਕਸਲੀਆਂ ਦਾ ਪਿੱਛਾ ਕਰਦਿਆਂ ਨਕਸਲੀਆਂ ਨੂੰ ਮੌਤ ਦੇ ਘਾਟ ਉਤਾਰਿਆ। ਐਸਪੀ ਸ਼ਲਭ ਸਿਨਹਾ ਦੇ ਨਿਰਦੇਸ਼ਾਂ 'ਤੇ ਸੜਕ ਨੂੰ ਕੱਟਣ ਆਏ ਨਕਸਲੀਆਂ ਦਾ ਪਿੱਛਾ ਕਰਨ ਲਈ ਜਵਾਨ ਬਾਹਰ ਨਿਕਲੇ ਸਨ। ਐਸਪੀ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਨੂੰ ਵੱਡੀ ਗਿਣਤੀ ਵਿੱਚ ਨਕਸਲਵਾਦੀ ਦੋਰਨਾਪਾਲ-ਜਗਰਗੁੰਡਾ ਮੁਕਰਮ ਨਾਲਾ ਨੇੜੇ ਸੜਕ‘ ਤੇ ਆਏ। ਚਿੰਤਲਨਾਰ ਅਤੇ ਦੋਰਨਾਪਾਲ ਵਲੋਂ ਆਉਂਦੀਆਂ ਗੱਡੀਆਂ ਨੂੰ ਘੰਟਿਆਂ ਬੱਧੀ ਰੋਕ ਕੇ ਰੱਖਿਆ ਗਿਆ। ਵਾਹਨਾਂ ਦੀ ਤਲਾਸ਼ੀ ਲਈ ਅਤੇ ਉਸ ਵਿੱਚ ਸਵਾਰ ਯਾਤਰੀਆਂ ਤੋਂ ਪੁੱਛਗਿੱਛ ਕੀਤੀ ਗਈ। ਇਸ ਸਮੇਂ ਦੌਰਾਨ, ਪੇਂਡੂ ਪਹਿਰਾਵੇ ਵਿੱਚ ਮੌਕੇ 'ਤੇ ਮੌਜੂਦ ਨਕਸਲੀਆਂ ਨੇ ਮੁਕਰਮ ਨਾਲੇ ਨੇੜੇ ਮੁੱਖ ਸੜਕ ਨੂੰ 4-5 ਥਾਵਾਂ ਤੋਂ ਕੱਟ ਦਿੱਤਾ।

ਇਹ ਵੀ ਪੜ੍ਹੋ: 12 ਸਾਲਾਂ ਬੱਚੇ ਤੋਂ ਕਰਵਾਈ ਜਾ ਰਹੀ ਨਸ਼ਾ ਤਸਕਰੀ, ਅਗਿਊਂ ਥਾਣੇ ਦੇ ਮੁਨਸ਼ੀ ਦੀ ਤੜੀ

ਇੱਥੇ, ਪੁਲਿਸ ਨੂੰ ਨਕਸਲੀਆਂ ਦੇ ਅਜਿਹਾ ਕਰਨ ਬਾਰੇ ਪਤਾ ਲੱਗਣ ਤੋਂ ਬਾਅਦ, ਡੀਆਰਜੀ ਨੇ ਜਵਾਨਾਂ ਦੀ ਟੁਕੜੀ ਨੂੰ ਬੁਰਕਾਪਾਲ ਕੈਂਪ ਤੋਂ ਮੁਕਰਾਮ ਨਾਲੇ ਵੱਲ ਭੇਜਿਆ। ਜਿੱਥੇ ਉਨ੍ਹਾਂ ਨੇ 3 ਨਕਸਲੀਆਂ ਨੂੰ ਢੇਰ ਕਰ ਦਿੱਤਾ।

ABOUT THE AUTHOR

...view details