ਪੰਜਾਬ

punjab

ETV Bharat / bharat

ਮੈਟਰੋ ਨੇ ਤਿੰਨ ਹੋਰ ਲਾਈਨਾਂ 'ਤੇ ਸ਼ੁਰੂ ਕੀਤਾ ਸਫ਼ਰ - ਮੈਟਰੋ ਨੇ ਤਿੰਨ ਹੋਰ ਲਾਈਨਾਂ 'ਤੇ ਸ਼ੁਰੂ ਕੀਤਾ ਸਫ਼ਰ

ਮੈਟਰੋ ਨੇ ਤਿੰਨ ਹੋਰ ਲਾਈਨਾਂ 'ਤੇ ਸਫ਼ਰ ਸ਼ੁਰੂ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਮੈਟਰੋ ਅੱਜ ਤੋਂ ਦਿੱਲੀ ਵਿੱਚ ਛੇ ਲਾਈਨਾਂ ਉੱਤੇ ਦੌੜੇਗੀ। ਅੱਜ ਡੀਐਮਆਰਸੀ ਨੇ ਮੈਟਰੋ ਦੀ ਰੈੱਡ ਲਾਈਨ, ਗ੍ਰੀਨ ਲਾਈਨ ਅਤੇ ਵਾਇਲਟ ਲਾਈਨ 'ਤੇ ਵੀ ਮੈਟਰੋ ਸੇਵਾ ਬਹਾਲ ਕਰ ਦਿੱਤੀ ਹੈ।

ਫ਼ੋਟੋ।
ਫ਼ੋਟੋ।

By

Published : Sep 10, 2020, 9:39 AM IST

ਨਵੀਂ ਦਿੱਲੀ: 22 ਮਾਰਚ ਤੋਂ ਬੰਦ ਪਈ ਦਿੱਲੀ ਮੈਟਰੋ ਨੂੰ ਹੌਲੀ-ਹੌਲੀ ਖੋਲ੍ਹਿਆ ਜਾ ਰਿਹਾ ਹੈ। ਸੋਮਵਾਰ ਨੂੰ ਪਹਿਲਾਂ ਮੈਟਰੋ ਦੀ ਯੈਲੋ ਲਾਈਨ ਸੋਮਵਾਰ ਨੂੰ ਚਲਾਇਆ ਗਿਆ ਸੀ ਜਿਸ ਤੋਂ ਬਾਅਦ ਬੁੱਧਵਾਰ ਨੂੰ ਪਿੰਕ ਅਤੇ ਬਲੂ ਲਾਈਨ 'ਤੇ ਮੈਟਰੋ ਦੀ ਸ਼ੁਰੂਆਤ ਕੀਤੀ ਗਈ।

ਵੇਖੋ ਵੀਡੀਓ

ਅੱਜ ਡੀਐਮਆਰਸੀ ਨੇ ਮੈਟਰੋ ਦੀ ਰੈੱਡ ਲਾਈਨ, ਗ੍ਰੀਨ ਲਾਈਨ ਅਤੇ ਵਾਇਲਟ ਲਾਈਨ 'ਤੇ ਵੀ ਮੈਟਰੋ ਸੇਵਾ ਬਹਾਲ ਕਰ ਦਿੱਤੀ ਹੈ। ਇਨ੍ਹਾਂ ਤਿੰਨਾਂ ਲਾਈਨਾਂ ਦੇ ਚਾਲੂ ਹੋਣ ਤੋਂ ਬਾਅਦ ਅੱਜ ਤੋਂ ਕੁੱਲ ਛੇ ਮੈਟਰੋ ਲਾਈਨਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ।

ਡੀਐਮਆਰਸੀ ਮੁਤਾਬਕ, 7 ਸਤੰਬਰ ਤੋਂ ਮੈਟਰੋ ਤਿੰਨ ਵੱਖ-ਵੱਖ ਪੜਾਵਾਂ ਵਿੱਚ ਚਲਾਈ ਜਾ ਰਹੀ ਹੈ। ਪਹਿਲੇ ਪੜਾਅ ਵਿਚ ਤਿੰਨ ਵੱਖ-ਵੱਖ ਦਿਨਾਂ ਵਿਚ ਛੇ ਮੈਟਰੋ ਲਾਈਨਾਂ ਖੁੱਲ੍ਹੀਆਂ ਹਨ। ਯੈਲੋ ਲਾਈਨ ਨੂੰ ਸੋਮਵਾਰ ਨੂੰ ਖੋਲ੍ਹਿਆ ਗਿਆ ਸੀ। ਪਿੰਕ ਅਤੇ ਬਲੂ ਲਾਈਨ ਬੁੱਧਵਾਰ ਨੂੰ ਖੋਲ੍ਹਿਆ ਗਿਆ।

ਅੱਜ ਯਾਤਰੀਆਂ ਲਈ ਰੈੱਡ, ਗ੍ਰੀਨ ਅਤੇ ਵਾਇਲਟ ਲਾਈਨਾਂ ਵੀ ਖੋਲ੍ਹ ਦਿੱਤੀਆਂ ਗਈਆਂ ਹਨ। ਅਗਲੇ ਦੋ ਦਿਨਾਂ ਵਿਚ ਮਜੈਂਟਾ, ਗ੍ਰੇ ਲਾਈਨ ਅਤੇ ਏਅਰਪੋਰਟ ਐਕਸਪ੍ਰੈਸ ਲਾਈਨ ਵੀ ਯਾਤਰੀਆਂ ਲਈ ਖੋਲ੍ਹ ਦਿੱਤੀ ਜਾਵੇਗੀ। 12 ਸਤੰਬਰ ਤੱਕ ਮੈਟਰੋ ਵਿਚ ਯਾਤਰਾ ਸਵੇਰੇ 6 ਵਜੇ ਤੋਂ ਰਾਤ 11 ਵਜੇ ਤੱਕ ਕੀਤੀ ਜਾ ਸਕਦੀ ਹੈ।

ਮੈਟਰੋ 'ਚ ਯਾਤਰਾ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

  • ਮੈਟਰੋ ਵਿੱਚ ਯਾਤਰਾ ਕਰਦੇ ਸਮੇਂ ਇੱਕ ਮਾਸਕ ਪਾਓ
  • ਅਰੋਗਿਆ ਸੇਤੂ ਐਪ ਨੂੰ ਮੋਬਾਈਲ ਵਿਚ ਡਾਊਨਲੋਡ ਕਰੋ
  • ਮੈਟਰੋ ਸਟੇਸ਼ਨ ਵਿੱਚ ਦਾਖਲ ਹੁੰਦੇ ਸਮੇਂ ਥਰਮਲ ਸਕ੍ਰੀਨਿੰਗ ਨਾਲ ਹੱਥਾਂ ਨੂੰ ਸੈਨੇਟਾਈਜ਼ ਕਰੋ
  • ਸੁਰੱਖਿਆ ਜਾਂਚ ਤੋਂ ਪਹਿਲਾਂ ਆਪਣੇ ਬੈਗ ਨੂੰ ਸੈਨੇਟਾਈਜ਼ ਕਰੋ
  • 30 ਮਿਲੀ ਤੋਂ ਵੱਧ ਸੈਨੀਟਾਈਜ਼ਰ ਨਾਲ ਯਾਤਰਾ ਨਾ ਕਰੋ
  • ਸਿਰਫ ਸਮਾਰਟ ਕਾਰਡ ਨਾਲ ਹੀ ਯਾਤਰਾ ਕਰ ਸਕਦੇ ਹੋ
  • ਡੈਬਿਟ / ਕ੍ਰੈਡਿਟ ਕਾਰਡ ਨਾਲ ਸਮਾਰਟ ਕਾਰਡ ਰੀਚਾਰਜ ਕਰੋ
  • ਮੈਟਰੋ ਵਿਚ ਇਕ ਸੀਟ ਛੱਡ ਕੇ ਬੈਠੋ
  • ਦੂਜੇ ਯਾਤਰੀ ਤੋਂ ਇਕ ਮੀਟਰ ਦੀ ਦੂਰੀ 'ਤੇ ਖੜ੍ਹੇ ਹੋਵੋ
  • ਮੈਟਰੋ ਸਟੇਸ਼ਨ 'ਤੇ ਸਮਾਜਕ ਦੂਰੀਆਂ ਦੀ ਪਾਲਣਾ ਕਰੋ
  • ਜੇ ਤੁਸੀਂ ਬਿਮਾਰ ਹੋ ਤਾਂ ਮੈਟਰੋ ਵਿਚ ਯਾਤਰਾ ਨਾ ਕਰੋ
  • ਮੈਟਰੋ ਕਰਮਚਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ

ABOUT THE AUTHOR

...view details