ਪੰਜਾਬ

punjab

By

Published : Apr 14, 2020, 8:12 AM IST

ETV Bharat / bharat

ਮੁੰਬਈ ਵਿੱਚ ਤਿੰਨ ਪੱਤਰਕਾਰਾਂ ਦਾ ਕੋਵਿਡ -19 ਟੈਸਟ ਆਇਆ ਪੌਜ਼ੀਟਿਵ

ਮੁੰਬਈ ਵਿੱਚ ਮੀਡੀਆ ਹਾਊਸ ਦੇ ਤਿੰਨ ਪੱਤਰਕਾਰਾਂ ਦਾ ਕੋਵਿਡ -19 ਟੈਸਟ ਪੌਜ਼ੀਟਿਵ ਆਇਆ ਹੈ। ਕਥਿਤ ਤੌਰ 'ਤੇ, ਉਨ੍ਹਾਂ ਨੂੰ ਪੋਵਾਈ ਵਿਖੇ ਆਈਸੋਲੇਟ ਕੀਤਾ ਗਿਆ ਹੈ।

journalists test positive for COVID-19
ਫੋਟੋ

ਮੁੰਬਈ: ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਇਸ ਦੇ ਸ਼ਿਕਾਰ ਮੀਡੀਆ ਹਾਊਸ ਦੇ ਪੱਤਰਕਾਰ ਹੋ ਰਹੇ ਹਨ। ਮੁੰਬਈ ਦੇ ਤਿੰਨ ਪੱਤਰਕਾਰਾਂ ਨੇ ਕੋਰੋਨਾ ਵਾਇਰਸ ਦਾ ਟੈਸਟ ਪੌਜ਼ੀਟਿਵ ਪਾਇਆ ਗਿਆ ਹੈ। ਉਨ੍ਹਾਂ ਦੇ ਟੈਸਟ ਦੀ ਜਾਣਕਾਰੀ ਸ਼ੁੱਕਰਵਾਰ ਰਾਤ ਨੂੰ ਬ੍ਰਿਹਂਮੰਬਈ ਮਿਊਂਸੀਪਲ ਕਾਰਪੋਰੇਸ਼ਨ (ਬੀ.ਐੱਮ.ਸੀ.) ਨੂੰ ਦਿੱਤੀ ਗਈ। ਪੀੜਤਾਂ ਨੂੰ ਪਵਾਈ ਵਿਖੇ ਵੱਖ-ਵੱਖ ਥਾਵਾਂ ਉੱਤੇ ਰੱਖਿਆ ਗਿਆ ਹੈ।

ਪੱਤਰਕਾਰਾਂ ਦੇ ਸਾਥੀਆਂ ਦੀ ਰਿਪੋਰਟ ਨੈਗੇਟਿਵ

ਤਿੰਨੇ ਪੱਤਰਕਾਰ, ਹੋਰ ਪੱਤਰਕਾਰਾਂ ਨਾਲ ਬਾਂਦਰਾ ਦੇ ਇੱਕ ਹੋਟਲ ਵਿੱਚ ਰਹਿੰਦੇ ਹਨ ਅਤੇ ਹਰ ਰੋਜ਼ ਦੱਖਣੀ ਮੁੰਬਈ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦੇ 7 ਸਾਥੀਆਂ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਨ੍ਹਾਂ ਨੂੰ 14 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ ਹੈ।

ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਤੋਂ

ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਸਭ ਤੋਂ ਕੋਵਿਡ -19 ਦੇ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਵਿੱਚ ਹਨ। ਇੱਥੇ ਕੋਰੋਨਾ ਵਾਇਰਸ ਨਾਲ ਪੀੜਤਾਂ ਦਾ ਅੰਕੜਾ 1,985 ਨੂੰ ਪਾਰ ਕਰ ਗਿਆ ਹੈ, ਜਿਨ੍ਹਾਂ ਵਿਚੋਂ 149 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ:ਮੋਦੀ ਸਵੇਰੇ 10 ਵਜੇ ਕੋਵਿਡ-19 ਸਬੰਧੀ ਦੇਸ਼ ਨੂੰ ਕਰਨਗੇ ਸੰਬੋਧਨ

ABOUT THE AUTHOR

...view details