ਪੰਜਾਬ

punjab

ETV Bharat / bharat

ਟਿਕਰੀ ਬਾਰਡਰ 'ਤੇ ਅੰਦੋਲਨ ਕਰ ਰਹੇ 3 ਕਿਸਾਨਾਂ ਦੀ ਹੋਈ ਮੌਤ - ਟਿਕਰੀ ਬਾਰਡਰ

26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਆਏ 2 ਕਿਸਾਨਾਂ ਦੀ ਟਿੱਕਰੀ ਬਾਰਡਰ ਉੱਤੇ ਮੌਤ ਹੋ ਗਈ ਹੈ। ਦੋਨਾਂ ਕਿਸਾਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।

ਫ਼ੋਟੋ
ਫ਼ੋਟੋ

By

Published : Jan 25, 2021, 1:40 PM IST

ਝੱਜਰ: 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਆਏ 2 ਕਿਸਾਨਾਂ ਦੀ ਟਿੱਕਰੀ ਬਾਰਡਰ ਉੱਤੇ ਮੌਤ ਹੋ ਗਈ ਹੈ। ਦੋਨਾਂ ਕਿਸਾਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।

ਸੋਮਵਾਰ ਦੀ ਸਵੇਰੇ ਨੂੰ ਜਿਹੜੇ ਦੋ ਕਿਸਾਨਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿੱਚੋਂ ਇੱਕ ਕਿਸਾਨ ਹਿਸਾਰ ਦੀ ਮੰਡੀ ਆਦਮਪੁਰ ਦਾ ਵਾਸੀ ਹੈ ਤੇ ਉਸ ਦੀ ਉਮਰ 47 ਸਾਲ ਹੈ ਜਿਸ ਦਾ ਨਾਂਅ ਜੈਬੀਰ ਹੈ। ਦੂਜਾ ਕਿਸਾਨ ਪੰਜਾਬ ਦੇ ਮਾਨਸਾ ਦੇ ਪਿੰਡ ਢਿਂਗਰ ਦਾ ਵਾਸੀ ਹੈ ਉਸ ਦੀ ਉਮਰ 48 ਸਾਲ ਹੈ ਤੇ ਉਸ ਦਾ ਨਾਂਅ ਗੁਰਮੀਤ ਸਿੰਘ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਦੋਨੋਂ ਕਿਸਾਨ ਐਤਵਾਰ ਨੂੰ ਪਰੇਡ ਵਿੱਚ ਸ਼ਾਮਲ ਹੋਣ ਲਈ ਆਏ ਸੀ। ਦੋਨਾਂ ਦੀ ਮੌਤ ਅਚਾਨਕ ਛਾਤੀ ਵਿੱਚ ਦਰਦ ਹੋਣ ਨਾਲ ਹੋਈ ਹੈ।

ਟਿਕਰੀ ਬਾਰਡਰ ਦੇ ਕੋਲ ਹੀ ਸੈਕਟਰ-9 ਮੌੜ ਉੱਤੇ ਵੀ ਸਵੇਰੇ ਇੱਕ ਕਿਸਾਨ ਮ੍ਰਿਤਕ ਹਾਲਾਤ ਵਿੱਚ ਮਿਲਿਆ ਜਿਸ ਦੀ ਪਹਿਚਾਹਣ ਮਿਰਚਪੁਰ ਪਿੰਡ ਦੇ ਜੋਗਿੰਦਰ ਦੇ ਰੂਪ ਵਿੱਚ ਹੋਈ ਹੈ। ਇਨ੍ਹਾਂ ਤਿੰਨ ਦੀ ਮੌਤ ਦੇ ਬਾਅਦ ਟਿੱਕਰੀ ਬਾਰਡਰ ਉੱਤੇ ਕਿਸਾਨਾਂ ਦੀ ਮੌਤ ਦਾ ਅੰਕੜਾ ਹੁਣ 25 ਤੱਕ ਪਹੁੰਚ ਗਿਆ ਹੈ।

ਐਤਵਾਰ ਤੱਕ 22 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ 3 ਹੋਰ ਹੋਣ ਨਾਲ ਹੁਣ ਤੱਕ ਬਹਾਦੁਰਗੜ੍ਹ ਦੇ ਟਿਕਰੀ ਬਾਰਡਰ ਉੱਤੇ 25 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚ ਜ਼ਿਆਦਾਤਰ ਕਿਸਾਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਹੱਡ ਚੀਰਵੀਂ ਠੰਡ ਦੇ ਕਾਰਨ ਇਹ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ABOUT THE AUTHOR

...view details