ਪਾਕਿਸਤਾਨ ਨੂੰ ਜਾਣਕਾਰੀ ਭੇਜਣ ਵਾਲੇ ਤਿੰਨ ਜਾਸੂਸ ਕਾਬੂ - ਫ਼ੌਜੀ ਗਤੀਵਿਧੀਆਂ
ਪਾਕਿਸਤਾਨ ਨੂੰ ਜਾਣਕਾਰੀ ਦੇਣ ਦੇ ਸ਼ੱਕ ਵਿੱਚ ਹਿਸਾਰ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਤਿੰਨਾਂ ਨੂੰ ਹਿਸਾਰ ਫ਼ੌਜੀ ਛਾਉਣੀ ਕੋਲੋਂ ਬਰਾਮਦ ਕੀਤਾ ਗਿਆ ਹੈ।
ਚੰਡੀਗੜ੍ਹ: ਮਿਲਟਰੀ ਇੰਟੈਲੀਜੈਂਸ ਅਤੇ ਮਿਲਟਰੀ ਪੁਲਿਸ ਸੈਨਾ ਦੀ ਜਾਸੂਸੀ ਦੇ ਆਰੋਪ ਵਿੱਚ ਤਿੰਨ ਵਿਅਕਤੀਆਂ ਨੂੰ ਹਰਿਆਣਾ ਦੇ ਹਿਸਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤੇ ਇਲਜ਼ਾਮ ਹੈ ਕਿ ਇਹ ਤਿੰਨੇ ਫ਼ੌਜੀ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਭੇਜ ਰਹੇ ਸਨ। ਇਹ ਆਰੋਪੀ ਹਿਸਾਰ ਫ਼ੌਜੀ ਛਾਊਣੀ ਤੋਂ ਫੜ੍ਹੇ ਗਏ ਹਨ।
ਜਾਣਕਾਰੀ ਮੁਤਾਬਕ ਇਨ੍ਹਾਂ ਕੋਲੋਂ ਮੋਬਾਇਲ ਬਰਾਮਦ ਹੋਏ ਹਨ ਜਿਨ੍ਹਾਂ ਵਿੱਚ ਵੀਡੀਏ ਕਲਿੱਪ, ਅਡਿਓ ਮੈਸੇਜ਼ ਅਤੇ ਕੁਝ ਫ਼ੋਟੋਆਂ ਮਿਲੀਆਂ ਹਨ।
ਆਰੋਪੀਆਂ ਦੀ ਪੱਛਾਣ, ਮੋਹਤਾਬ, ਖ਼ਾਲਿਦ ਅਤੇ ਰਾਗੀਬ ਵਜੋਂ ਹੋਈ ਹੈ। ਇਹ ਤਿੰਨੇ ਮਿਲਟਰੀ ਖੇਤਰ ਦੀ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਲੇਵਰ ਵਜੋਂ ਕੰਮ ਕਰਦੇ ਸਨ। ਇਹ ਤਿੰਨੇ 1 ਹਫ਼ਤਾ ਪਹਿਲਾਂ ਹੀ ਇੱਥੇ ਆਏ ਹਨ।
ਜਾਣਕਾਰੀ ਮੁਤਾਬਕ ਇਨ੍ਹਾਂ ਕੋਲੋਂ ਜੋ ਫ਼ੋਨ ਬਰਾਮਦ ਹੋਇਆ ਹੈ ਉਸ ਵਿੱਚੋਂ ਇੱਕ ਪਾਕਿਸਤਾਨੀ ਜਾਸੂਸ ਨਾਲ ਵੀਡੀਓ ਕਾਲ ਕਰਨ ਦੇ ਸਬੂਤ ਮਿਲੇ ਹਨ। ਇਨ੍ਹਾਂ ਨੂੰ ਫੜ੍ਹ ਕੇ ਜਾਂਚ ਹੋਰ ਕੀਤੀ ਜਾ ਰਹੀ ਹੈ।