ਗਾਮਪੇਲਾ: ਪੂਰੀ ਦੁਨੀਆ ਇਸ ਸਮੇਂ ਕੋਰੋਨਾ ਮਹਾਂਮਾਰੀ ਨਾਲ ਲੜ ਰਹੀ ਹੈ। ਭਾਰਤ ਸਣੇ ਕਈ ਦੇਸ਼ਾਂ 'ਚ ਇਸ ਮਹਾਂਮਾਰੀ ਤੋਂ ਬਚਣ ਲਈ ਵੈਕਸੀਨ ਬਣਾਈ ਜਾ ਰਹੀ ਹੈ। ਜਿਨ੍ਹਾਂ 'ਚੋਂ ਕਈ ਵੈਕਸੀਨ ਟਰਾਇਲ ਦੇ ਅੰਤਮ ਪੜ੍ਹਾਅ 'ਚ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਵੈਕਸੀਨ ਮਿਲੇਗੀ, ਪਰ ਸਵਾਲ ਇਹ ਉੱਠਦਾ ਹੈ ਕਿ, ਕੀ ਵੈਕਸੀਨ ਮਿਲਣ ਤੋਂ ਬਾਅਦ ਇਹ ਮਹਾਂਮਾਰੀ ਖ਼ਤਮ ਹੋ ਜਾਵੇਗੀ।
ਦੂਨੀਆ ਦੇ ਹਰ ਕੋਨੇ 'ਚ ਲੋਕਾਂ ਨੂੰ ਟੀਕੇ ਉਪਲੱਬਧ ਕਰਵਾਉਣਾ ਬੜਾ ਹੀ ਚੁਣੌਤੀ ਭਰਿਆ ਕਾਰਜ ਹੈ। ਹਰ ਵਿਅਕਤੀ ਤਕ ਟੀਕਾ ਪਹੁੰਚਾਉਣ ਅਤੇ ਉਸ ਨੂੰ ਅਸਰਦਾਰ ਬਣਾਉਣ ਲਈ ਕੋਲਡ ਚੇਨ ਦੀ ਲੋੜ ਹੁੰਦੀ ਹੈ, ਜਿਸ ਦੀ ਦੁਨੀਆ 'ਚ ਘਾਟ ਹੈ।
ਦੁਨੀਆ ਦੇ ਲਗਭਗ ਸਾਰੀਆਂ ਸੰਭਾਵਤ ਕੋਰੋਨਾ ਵੈਕਸੀਨਾਂ ਨੂੰ ਨਾਨ-ਸਟਾਪ ਰੇਫਰੀਜਰੇਸ਼ਨ ਦੀ ਲੋੜ ਹੁੰਦੀ ਹੈ ਜਿਸ ਨਾਲ ਇਸ ਨੂੰ ਸੁਰੱਖਿਅਤ ਅਤੇ ਅਸਰਦਾਰ ਰੱਖਿਆ ਜਾ ਸਕੇ। ਪਰ ਦੁਨੀਆ ਦੀ 7.8 ਅਰਬ ਆਬਾਦੀ 'ਚੋਂ 3 ਅਰਬ ਲੋਕ ਅਜਿਹੀਆਂ ਥਾਵਾਂ 'ਤੇ ਰਹਿੰਦੇ ਹਨ ਜਿੱਥੇ ਟੀਕੇ ਲਈ ਲੋੜੀਂਦੇ ਕੋਲਡ ਸਟੋਰਾਂ ਦੀ ਵਿਵਸਥਾ ਨਹੀਂ ਹੈ।
ਵੈਕਸੀਨ ਲਈ ਕੋਲਡ ਚੇਨ ਗਰੀਬ ਦੇਸ਼ਾਂ ਲਈ ਵੈਕਸੀਨ ਦੀ ਘਾਟ ਪੈਦਾ ਕਰ ਸਕਦੀ ਹੈ ਕਿਉਂਕਿ ਇਹ ਅਮੀਰ ਦੇਸ਼ਾਂ ਲਈ ਵੀ ਆਸਾਨ ਨਹੀਂ ਹੋਵੇਗਾ।
ਕੋਰੋਨਾ ਵਾਇਰਸ ਕਾਰਨ ਇਸ ਸਾਲ ਸ਼ੁਰੂ ਹੋਏ ਵੈਕਸੀਨ ਵਿਕਾਸ ਦੇ ਮੁਕਾਬਲੇ ਬੁਨਿਆਦੀ ਸੁਵਿਧਾਵਾਂ ਅਤੇ ਕੂਲਿੰਗ ਟਕਨਾਲਜੀ 'ਚ ਨਿਵੇਸ਼ ਪਿਛੜ ਰਿਹਾ ਹੈ। ਮਹਾਂਮਾਰੀ ਨੂੰ ਅੱਠ ਮਹੀਨੇ ਹੋ ਚੁੱਕੇ ਹਨ ਮਾਹਰਾਂ ਦਾ ਕਹਿਣਾ ਹੈ ਕਿ ਦੇਸ਼ ਦੇ ਵਧੇਰੇ ਹਿੱਸਿਆਂ 'ਚ ਰੇਫਰੀਜਰੇਸ਼ਨ ਦੀ ਘਾਟ ਹੈ।