ਪੰਜਾਬ

punjab

ETV Bharat / bharat

ਜਾਮੀਆ ਹਿੰਸਾ ਦੇ ਸ਼ੱਕੀ ਪੁੱਜੇ ਕ੍ਰਾਈਮ ਬ੍ਰਾਂਚ, ਸਬੂਤ ਮਿਲਣ 'ਤੇ ਹੋ ਸਕਦੀ ਹੈ ਗ੍ਰਿਫ਼ਤਾਰੀ - jamia student protest

ਜਾਮੀਆ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਕ੍ਰਾਈਮ ਬ੍ਰਾਂਚ ਨੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਜਾਂਚ ਲਈ ਦਫ਼ਤਰ ਬੁਲਾਇਆ ਹੈ। ਇੰਨਾਂ ਵਿਰੁੱਧ ਠੋਸ ਸਬੂਤ ਮਿਲਣ 'ਤੇ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ।

ਜਾਮੀਆ ਹਿੰਸਾ
ਜਾਮੀਆ ਹਿੰਸਾ

By

Published : Jan 24, 2020, 1:07 PM IST

ਨਵੀਂ ਦਿੱਲੀ: ਜਾਮੀਆ ਮਿਲਿਆ ਇਸਲਾਮੀਆ ਯੂਨੀਵਰਸਿਟੀ ਵਿੱਚ ਲੰਘੇ ਸਾਲ 15 ਦਸੰਬਰ ਨੂੰ ਹੋਈ ਹਿੰਸਾ ਦੇ ਮਾਮਲੇ ਵਿੱਚ ਕ੍ਰਾਈਮ ਬ੍ਰਾਂਚ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਸਾਬਕਾ ਵਿਧਾਇਕ ਮੁਹੰਮਦ ਆਸਿਫ ਖ਼ਾਨ, ਆਮ ਆਦਮੀ ਪਾਰਟੀ ਦੇ ਨੇਤਾ ਆਸ਼ੂ ਖ਼ਾਨ ਅਤੇ ਜਾਮੀਆ ਦੇ ਵਿਦਿਆਰਥੀ ਚੰਦਨ ਕੁਮਾਰ ਨੂੰ ਪੁੱਛਗਿੱਛ ਲਈ ਕ੍ਰਾਈਮ ਬ੍ਰਾਂਚ ਨੇ ਦਫ਼ਤਰ ਬੁਲਾਇਆ ਹੈ।

ਜਾਣਕਾਰੀ ਮੁਤਾਬਕ ਲੰਘੇ 15 ਦਸੰਬਰ ਨੂੰ ਜਾਮੀਆ ਵਿੱਚ ਹੋਈ ਹਿੰਸਾ ਨੂੰ ਲੈ ਕੇ ਦੰਗਿਆਂ ਫੈਲਾਉਣ ਦੀ ਇੱਕ ਐਫ਼ਆਈਆਰ ਦਰਜ ਕੀਤੀ ਗਈ ਸੀ। ਬਾਅਦ ਵਿੱਚ ਇਸ ਜਾਂਚ ਨੂੰ ਦਿੱਲੀ ਪੁਲਿਸ ਤੋਂ ਲੈ ਕੇ ਕ੍ਰਾਈਮ ਬ੍ਰਾਂਚ ਦੇ ਹਵਾਲੇ ਕਰ ਦਿੱਤਾ ਸੀ।

ਇਸ ਮਾਮਲੇ ਵਿੱਚ ਅਜੇ ਤੱਕ ਕੁੱਲ 16 ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਜਿਸ ਵਿੱਚ 8 ਜਾਮੀਆ ਵਿੱਚ ਹੋਈ ਹਿੰਸਾ ਅਤੇ 8 ਨਿਊ ਫ਼ਰੈਂਡਸ ਕਲੋਨੀ ਵਿੱਚ ਹੋਈ ਹਿੰਸਾ ਵਿੱਚ ਸ਼ਾਮਲ ਸੀ।

ਜਾਮੀਆ ਵਿੱਚ ਦਰਜ ਕੀਤੀ ਗਈ ਐਫ਼ਆਈਆਰ ਵਿੱਚ ਪੁਲਿਸ ਨੇ ਸਾਬਕਾ ਵਿਧਾਇਕ ਮੁਹੰਮਦ ਆਸਿਫ ਖ਼ਾਨ, ਆਮ ਆਦਮੀ ਪਾਰਟੀ ਦੇ ਨੇਤਾ ਆਸ਼ੂ ਖ਼ਾਨ ਅਤੇ ਜਾਮਿਆ ਦੇ ਵਿਦਿਆਰਥੀ ਚੰਦਨ ਕੁਮਾਰ ਦਾ ਨਾਂਅ ਦੀ ਸ਼ਾਮਲ ਕੀਤਾ ਗਿਆ ਹੈ।

ਇੰਨਾ ਤਿੰਨਾਂ ਨੂੰ ਪੁੱਛਗਿੱਛ ਲਈ ਸ਼ੁੱਕਰਵਾਰ ਸਵੇਰੇ 11 ਵਜੇ ਦਿੱਲੀ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਵਿੱਚ ਬੁਲਾਇਆ ਗਿਆ ਹੈ। ਕ੍ਰਾਈਮ ਬ੍ਰਾਂਚ ਦੇ ਸੂਤਰਾਂ ਨੇ ਦੱਸਿਆ ਹੈ ਕਿ ਇੰਨਾ ਤੋਂ 15 ਦਸੰਬਰ ਨੂੰ ਹੋਈ ਹਿੰਸਾ ਬਾਰੇ ਜਾਣਕਾਰੀ ਲਈ ਜਾਵੇਗੀ। ਇਸ ਦੌਰਾਨ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਹੈ ਕਿ ਜੇ ਇੰਨਾ ਵਿਰੁੱਧ ਕੋਈ ਠੋਸ ਸਬੂਤ ਪਾਇਆ ਗਿਆ ਤਾਂ ਇੰਨਾ ਦੀ ਗ੍ਰਿਫ਼ਤਾਰੀ ਵੀ ਕੀਤੀ ਜਾ ਸਕਦੀ ਹੈ।

ABOUT THE AUTHOR

...view details