ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਮੌਕੇ ਪੀਐੱਮ ਮੋਦੀ, ਸੋਨੀਆ ਗਾਂਧੀ, ਮਨਮੋਹਨ ਸਿੰਘ ਤੇ ਹੋਰ ਕਈ ਸੀਨੀਅਰ ਨੇਤਾਵਾਂ ਨੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ ਜੋ ਕਿ 31 ਅਕਤੂਬਰ 1984 ਦਾ ਹੈ।
ਇਸ ਦਿਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਵੀਡੀਓ ਮਸ਼ਹੂਰ ਐਂਕਰ ਸਲਮਾ ਸੁਲਤਾਨ ਦਾ ਹੈ। ਇਸ ਵੀਡੀਓ ਵਿੱਚ ਉਨ੍ਹਾਂ ਨੇ ਉਸ ਵੇਲੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਖ਼ਬਰ ਨੂੰ ਟੀ.ਵੀ 'ਤੇ ਕਿਸ ਤਰ੍ਹਾਂ ਪੜ੍ਹਿਆ ਉਹ ਸੁਣਾ ਰਹੀ ਹੈ।
ਇਸ ਵੀਡੀਓ 'ਤੇ ਬਾਲੀਵੁੱਡ ਤੇ ਸਾਊਥ ਫ਼ਿਲਮਾਂ ਦੀਆਂ ਅਦਾਕਾਰਾਂ ਖ਼ੁਸ਼ਬੂ ਸੁੰਦਰ ਨੇ ਰੀਟਵਿਟ ਕੀਤਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਦੇਖਿਆ ਦਾ ਸਕਦਾ ਹੈ ਕਿ ਨਿਊਜ਼ ਐਂਕਰ ਸਲਮਾ ਸੁਲਤਾਨ ਦੱਸ ਰਹੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਖ਼ਬਰ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਉਹ ਕਹਿ ਰਹੀ ਹੈ ਕਿ, 'ਮੈਨੂੰ ਨਹੀਂ ਸਮਝ ਆ ਰਿਹਾ ਸੀ ਕਿ ਉਹ ਨਿਊਜ਼ ਕਿਵੇਂ ਪੜ੍ਹੇਗੀ, ਇਸ ਖ਼ਬਰ ਤੋਂ ਬਾਅਦ ਮੇਰੇ ਹੰਝੂ ਨਹੀਂ ਰੁੱਕ ਰਹੇ ਸਨ, ਪਰ ਉਸ ਹਾਲਾਤ ਵਿੱਚ ਮੈਨੂੰ ਕੈਮਰੇ ਦਾ ਸਾਹਮਣਾ ਕਰਨਾ ਪਿਆ, ਨਿਊਜ਼ ਐਂਕਰ ਸਲਮਾ ਸੁਲਤਾਨ ਦਾ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ।