ਨਵੀਂ ਦਿੱਲੀ: ਸੀਰਮ ਇੰਸਟੀਚਿਊਟ ਆਫ ਇੰਡੀਆ (SII) ਅਤੇ ICMR ਨੇ ਐਲਾਨ ਕੀਤਾ ਕਿ COVISHIELD ਲਈ ਕਲੀਨੀਕਲ ਟ੍ਰਾਇਲ ਦੇ ਤੀਸਰੇ ਪੜਾਅ ਦਾ ਐਨਰੋਲਮੈਂਟ ਸਮਾਪਤ ਹੋ ਗਿਆ ਹੈ। ICMR ਅਤੇ SII ਨੇ COVOVAX, Novavax ਦੇ ਕਲੀਨੀਕਲ ਡਿਵੈਲਪਮੈਂਟ ਲਈ ਮਿਲ ਕੇ ਕੰਮ ਕੀਤਾ ਹੈ। COVOVAX ਨੂੰ ਅਮਰੀਕਾ ਦੇ ਨੋਵਾਵੈਕਸ ਨੇ ਵਿਕਸਤ ਕੀਤਾ ਹੈ ਤੇ ਭਾਰਤੀ S99 ਇਸ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਿਹਾ ਹੈ।
ਭਾਰਤ 'ਚ ਸ਼ੁਰੂ ਹੋਵੇਗਾ COVISHIELD ਦੇ ਤੀਸਰੇ ਪੜਾਅ ਦਾ ਕਲੀਨੀਕਲ ਟ੍ਰਾਇਲ - third phase of COVISHIELD clinical trial
ਸੀਰਮ ਇੰਸਟੀਚਿਊਟ ਆਫ ਇੰਡੀਆ (SII) ਅਤੇ ICMR ਨੇ ਐਲਾਨ ਕੀਤਾ ਕਿ COVISHIELD ਲਈ ਕਲੀਨੀਕਲ ਟ੍ਰਾਇਲ ਦੇ ਤੀਸਰੇ ਪੜਾਅ ਦਾ ਐਨਰੋਲਮੈਂਟ ਸਮਾਪਤ ਹੋ ਗਿਆ ਹੈ।
ਲੰਘੇ ਮਹੀਨੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਡਾਰ ਪੂਨਾਵਾਲਾ ਨੇ ਇਸ ਸਬੰਧੀ ਕਿਹਾ ਸੀ ਕਿ ਸਾਡਾ ਪਲਾਨ ਕੋਵਿਡ ਸ਼ੀਲਡ ਤੋਂ ਸ਼ੁਰੂ ਕਰ ਕੇ ਹਰ ਤਿਮਾਹੀ 'ਚ ਇਕ ਵੈਕਸੀਨ ਲਾਂਚ ਕਰਨ ਦਾ ਹੈ। ਕੰਪਨੀ ਦੀ ਦੂਸਰੀ ਵੈਕਸੀਨ Covovax ਹੈ, ਜੋ ਬਾਇਓਟੈਕ ਫਰਮ Novovax ਦੀ ਮਦਦ ਨਾਲ ਵਿਕਸਤ ਕੀਤੀ ਜਾ ਰਹੀ ਹੈ ਤੇ ਇਕ ਪ੍ਰੋਟੀਨ ਵੈਕਸੀਨ ਹੋਵੇਗੀ। Novovax ਨੇ ਸੀਰਮ ਇੰਸਟੀਚਿਊਟ ਨਾਲ ਮਿਲ ਕੇ 2021 'ਚ ਵੈਕਸੀਨ ਦੀ ਇਕ ਬਿਲੀਅਨ ਖ਼ੁਰਾਕ ਦੇ ਉਤਪਾਦਨ ਦੀ ਵਿਵਸਥਾ ਕੀਤੀ।
ਆਕਸਪੋਰਡ ਯੂਨੀਵਰਸਿਟੀ ਨੇ ਕੋਵਿਡ ਸ਼ੀਲਡ ਨੂੰ ਵਿਕਸਤ ਕੀਤਾ ਹੈ ਤੇ ਹੋਰ ਬ੍ਰਿਟਿਸ਼ ਸਵੀਡਿਸ਼ ਡਰੱਗ ਨਿਰਾਤਾ ਐਸਟ੍ਰਾਜਾਨਿਕਾ ਨੇ ਇਸ ਨੂੰ ਲਾਇਸੈਂਸ ਦਿੱਤਾ। ਵੈਕਸੀਨ ਦਾ ਭਾਰਤ 'ਚ ਫਿਲਹਾਲ 1600 ਲੋਕਾਂ 'ਤੇ ਕਲੀਨੀਕਲ ਟ੍ਰਾਇਲ ਚੱਲ ਰਿਹਾ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਐਸਟ੍ਰਾਜਾਨਿਕਾ ਨਾਲ ਵੈਕਸੀਨ ਨਿਰਮਾਣ ਲਈ ਹਿੱਸੇਦਾਰੀ ਕੀਤੀ ਹੈ, ਜਿਸ ਨੂੰ ਅਗਲੇ ਸਾਲ ਤਿਮਾਹੀ ਤਕ ਲਾਂਚ ਕੀਤੇ ਜਾਣ ਦੀ ਉਮੀਦ ਹੈ।