ਹੈਦਰਾਬਾਦ: ਅੱਜ ਜਦੋਂ ਦੁਨੀਆ ਤਾਲਾਬੰਦੀ ਨੂੰ ਆਸਾਨ ਬਣਾਉਣ ਤੇ ਆਰਥਿਕ ਗਤੀਵਿਧੀਆਂ ਨੂੰ ਫ਼ਿਰ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਨਿਸ਼ਚਿਤ ਤੌਰ 'ਤੇ ਚੀਜ਼ਾਂ ਨਵੀਆਂ ਸਥਿਤੀਆਂ ਵਿੱਚ ਕਦੇ ਵੀ ਆਮ ਨਹੀਂ ਹੋਣਗੀਆਂ। ਇੱਕ ਪਾਸੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਸ਼ਾਸਨ ਨੂੰ ਆਵਾਜਾਈ, ਸਕੂਲ, ਕਾਰੋਬਾਰ ਤੇ ਮਨੋਰੰਜਨ ਸਮੇਤ ਸੁਰੱਖਿਅਤ ਗਤੀਵਿਧੀਆਂ ਦੇ ਲਈ ਆਪਣੇ ਵਾਤਾਵਰਣ ਨੂੰ ਯਕੀਨੀ ਬਣਾਉਣਾ ਹੋਵੇਗਾ। ਦੂਜੇ ਪਾਸੇ ਆਮ ਲੋਕਾਂ ਨੂੰ ਵੀ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤੇ ਸਮਝਦਾਰੀ ਦਿਖਾਉਣ ਦੀ ਜ਼ਰੂਰਤ ਹੈ।
ਜਾਪਾਨ ਦੇ ਥੀਮ ਪਾਰਕ ਜਿਸ ਨੂੰ ਕੋਵਿਡ-19 ਦੇ ਨਾਲ ਲੜਣ ਦੇ ਲਈ ਫ਼ਰਵਰੀ ਦੀ ਸ਼ੁਰੂਆਤ ਵਿੱਚ ਬੰਦ ਕਰ ਦਿੱਤਾ ਗਿਆ ਸੀ, ਨੂੰ ਜੁਲਾਈ ਵਿੱਚ ਫ਼ਿਰ ਖੋਲ੍ਹ ਦਿੱਤੇ ਜਾਣ 'ਤੇ ਇੱਕ ਹੈਰਾਨ ਕਰ ਦੇਣ ਵਾਲੀ ਉਦਹਾਰਣ ਸਹਾਮਣੇ ਆਈ ਹੈ।
ਜਾਪਾਨ ਵਿੱਚ ਮੁੱਖ ਥੀਮ ਪਾਰਕ ਆਪਰੇਟਰਾਂ ਦੇ ਇੱਕ ਸਮੂਹ ਨੇ ਮਹਿਮਾਨਾਂ ਤੇ ਕਰਮਚਾਰੀਆਂ ਦੀ ਸੁਰੱਖਿਆ ਤੈਅ ਕਰਨ ਦੇ ਲਈ ਦਿਸ਼ਾ ਨਿਰਦੇਸ਼ਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ। ਉਨ੍ਹਾਂ ਵਿੱਚ ਕੁਦਰਤੀ ਉਪਚਾਰ ਜਿਵੇਂ ਸਮਾਜਿਕ ਦੂਰੀ ਤੇ ਵੱਧ ਰਹੀ ਰੋਗਾਣੂ-ਮੁਕਤੀ, ਸਰੀਰ ਦੇ ਤਾਪਮਾਨ ਦੇ ਨਿਯਮਤ ਜਾਂਚ ਤੇ ਨੱਕ ਤੇ ਮੂੰਹ ਢਕਣ ਲਈ ਮਾਸਕ ਦੀ ਵਰਤੋਂ ਸ਼ਾਮਿਲ ਕੀਤੀ ਗਈ ਹੈ। ਜਾਪਾਨ ਵਿੱਚ 30 ਤੋਂ ਵੱਧ ਪ੍ਰਮੁੱਖ ਮਨੋਰੰਜਨ ਪਾਰਕ ਆਪਰੇਟਰਾਂ ਦੇ ਸੰਘ ਨੇ ਬਣੀ ਪੂਰਵੀ ਤੇ ਪੱਛਮੀ ਜਾਪਾਨ ਥੀਮ ਪਾਰਕ ਐਸੋਸੀਏਸ਼ਨਾਂ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ ਕੁਝ ਇਸ ਤਰ੍ਹਾਂ ਹਨ: ਗ੍ਰਹਾਕ ਸੇਵਾ ਦੀ ਇੱਕ ਨਵੀਂ ਸ਼ੈਲੀ ਦੇ ਰੂਪ ਵਿੱਚ, ਜਦੋਂ ਤੁਸੀਂ ਇੱਕ ਮੁਖੌਟਾ ਪਾਇਆ ਹੁੰਦਾ ਹੈ ਤਾਂ ਤੁਸੀਂ ਮਹਿਮਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਮੁਸਕਰਾਉਂਦੀਆਂ ਹੋਈਆਂ ਅੱਖਾਂ ਤੇ ਹੱਥ ਦੇ ਇਸ਼ਾਰਿਆਂ ਆਦਿ ਨੂੰ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ।।
ਗਾਹਕ ਸੇਵਾ ਨਾਲ ਵੀ ਸਮਝੌਤਾ ਕੀਤਾ ਜਾ ਸਕਦਾ ਹੈ ਕਿਉਂਕਿ ਗੱਲਬਾਤ ਨੂੰ ਜਿੰਨਾਂ ਹੋ ਸਕੇ ਛੋਟਾ ਰੱਖਣਾ ਚਾਹੀਦਾ ਹੈ। ਇਸ ਤਰੀਕੇ ਨਾਲ ਨਵਾਂ ਆਮ ਨਿਸ਼ਚਿਤ ਰੂਪ ਵਿੱਚ ਇਸ਼ਾਰਿਆਂ ਨੂੰ ਵੱਧ ਤਰਜੀਹ ਦਿੰਦਾ ਹੈ ਤੇ ਸ਼ਬਦਾਂ ਦੀ ਵਰਤੋਂ ਨੂੰ ਘੱਟ। ਇਮਾਰਤਾਂ ਦੇ ਅੰਦਰ ਗਾਏ ਜਾਣ ਵਾਲੇ ਗਾਣਿਆਂ ਨੂੰ ਵੀ ਵਾਇਰਸ ਦੀ ਵੱਧ ਤੇਜ਼ੀ ਨਾਲ ਫ਼ੈਲਣ ਵਾਲੀ ਗਤੀਵਿਧੀ ਮੰਨਿਆ ਜਾ ਰਿਹਾ ਹੈ।
ਨਾਲ ਹੀ ਇੱਕ ਬੇਨਤੀ ਹੈ ਕਿ ਜਾਪਾਨੀ ਥੀਮ ਪਾਰਕਾਂ ਵਿੱਚ ਆਉਣ ਵਾਲਿਆਂ ਨੂੰ ਇਸ ਦੀ ਪਾਲਣਾ ਕਰਨ ਲਈ ਸੰਘਰਸ਼ ਕਰਨਾ ਪੈ ਸਕਦਾ ਹੈ। ਮਾਸਕ ਦੀ ਵਰਤੋਂ ਦੇ ਨਾਲ ,ਕੋਈ ਰੋਲਾ ਨਾ ਪਾਵੇ, ਇੱਥੋਂ ਤੱਕ ਕੇ ਰੋਲਰ ਕੋਸਟਰ ਦੀ ਸਵਾਰੀ ਕਰਦੇ ਸਮੇਂ ਵੀ ਨਹੀਂ। ਨਿਸਚਿਤ ਰੂਪ ਵਿੱਚ ਇਹ ਫ਼ੈਸਲਾ ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਲਿਆ ਗਿਆ ਹੈ। ਕਿਉਂਕਿ ਚਿਲਾਉਣ ਸਮੇਂ ਮੂੰਹ ਤੋਂ ਨਿੱਕਲਣ ਵਾਲੀਆਂ ਬੂੰਦਾਂ 120 ਕਿੱਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਰਫ਼ਤਾਰ ਨਾਲ ਬਾਹਰ ਆ ਸਕਦੀਆਂ ਹਨ ਤੇ ਇਸ ਪਾਬਦੀ ਨਾਲ ਲਾਗ ਨੂੰ ਰੋਕਣ ਵਿੱਚ ਸਹਾਇਤਾ ਮਿਲੇਗੀ।
ਸੋਚ ਕੇ ਹੀ ਕਿਨਾਂ ਅਜੀਬ ਲੱਗਦਾ ਹੈ ਕਿ ਰੋਲਰ ਕੋਸਟਰ ਦੀ ਸਵਾਰੀ ਤਾਂ ਕਰੀਏ ਪਰ ਰੋਲਾ ਨਾ ਪਾਈਏ, ਕਿਉਂਕਿ ਇਹ ਦੋਵੇਂ ਗਹਿਰਾਈ ਨਾਲ ਜੁੜੇ ਹੋਏ ਹਨ। ਅਸਲ ਵਿੱਚ, ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਵੀ ਕੁਝ ਮਸ਼ਹੂਰ ਰੋਲਰ ਕੋਸਟਰ ਨਾਮ ਇਸ ਉੱਤੇ ਅਧਾਰਤ ਹਨ; ਉਦਾਹਰਣ ਦੇ ਲਈ, `ਸਕਾਈ ਸਕ੍ਰੀਮ` ਸਟੀਲ ਦਾ ਬਣਿਆ ਰੋਲਰ ਕੋਸਟਰ ਹੈ ਜੋ ਹੇਲਚ, ਰਾਈਨਲੈਂਡ-ਪਲਾਟਿਨੇਟ, ਜਰਮਨੀ ਵਿੱਚ ਸਥਿਤ ਹਾਲੀਡੇਅ ਪਾਰਕ ਵਿੱਚ ਸਥਿਤ ਹੈ ਅਤੇ `ਸਕ੍ਰੀਮ` ਸਿਕਸ ਵੈਲੈਂਸੀਆ ਕੈਲੀਫੋਰਨੀਆ ਵਿੱਚ ਇੱਕ ਸਟੀਲ ਰੋਲਰ ਕੋਸਟਰ ਵੀ ਹੈ ਜੋ ਸਿਕਸ ਫਲੈਗਸ ਮੈਜਿਕ ਮਾਉਂਟੇਨ ਵਿੱਚ ਸਥਿਤ ਹੈ।
ਨਿਸਚਿਤ ਰੂਪ ਵਿੱਚ ਸੈਂਕੜੇ ਫੁੱਟ ਤੋਂ ਅਚਾਨਕ ਨੀਚੇ ਆਉਂਦੇ ਹੋਏ ਰੋਲਾ ਨਾ ਪਾਉਣ ਦੀ ਸ਼ਰਤ ਨੂੰ ਪੂਰਾ ਕਰਨਾ ਆਸਾਨ ਨਹੀਂ ਹੋਵੇਗਾ। ਜਾਪਾਨ ਦੀ ਫ਼ੂਜੀ-ਕਯੂ ਹਾਈਲੈਂਡ ਥੀਮ ਪਾਰ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਹੈ ਜਿਸ ਵਿੱਚ ਪਾਰਕ ਦੇ ਦੋ ਅਧਿਕਾਰੀਆਂ ਨੂੰ ਇੱਕ ਵਾਰ ਵੀ ਚਿਲਾਉਂਣ ਤੋਂ ਬਿਨ੍ਹਾ ਪਾਰਕ ਦੇ ਫੂਜਿਆਨ ਰੋਲਰ ਕੋਸਟਰ ਪਰ ਗੰਭੀਰ ਰੂਪ ਵਿੱਚ ਤੇਜ਼ੀ ਨਾਲ ਨਿੱਚੇ ਆਉਂਦੇ ਹੋਏ ਦਿਖਾਇਆ ਗਿਆ ਹੈ। ਵੀਡੀਓ ਸੰਦੇਸ਼ ਦੇ ਨਾਲ ਹੁੰਦਾ ਹੈ ਕਿਰਪਾ ਕਰਕੇ ਆਪਣੇ ਮਨ ਦੇ ਅੰਦਰ ਚਿਲਾਓ,। ਇੱਥੋਂ ਤੱਕ ਕਿ ਇਸ ਦੇ ਜਵਾਬ ਵਿੱਚ ਰੋਲਰ ਕੋਸਟਰ ਦੀ ਸਵਾਰੀ ਦੇ ਦੌਰਾਨ ਗੰਭੀਰ ਚਹਿਰੇ ਦੀ ਚੂਣੌਤੀ ਨੂੰ ਲੈ ਕੇ ਲੋਕਾਂ ਦੁਆਰਾ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤਾ ਜਾ ਰਿਹਾ ਹੈ।