ਹੈਦਰਾਬਾਦ: ਮੰਗਲਵਾਰ ਦੀ ਰਾਤ 1:32 ਮਿੰਟ ਤੋਂ ਇਹ ਚੰਦਰ ਗ੍ਰਹਿਣ ਸ਼ੁਰੂ ਹੋ ਜਾਵੇਗਾ ਤੇ ਬੁੱਧਵਾਰ ਸਵੇਰੇ 4:30 ਮਿੰਟ ਤੱਕ ਚੱਲੇਗਾ। ਸੂਤਕ ਦਾ ਸਮਾਂ ਇਸ ਗ੍ਰਹਿਣ ਤੋਂ ਤਕਰੀਬਨ ਨੌ ਘੰਟੇ ਪਹਿਲਾਂ ਹੀ ਸ਼ੁਰੂ ਹੋ ਜਾਵੇਗਾ।
ਸਾਲ ਦਾ ਦੂਜਾ ਚੰਦਰ ਗ੍ਰਹਿਣ ਅੱਜ, ਜਾਣੋ ਗ੍ਰਹਿਣ ਨਾਲ ਜੁੜੀਆਂ ਗੱਲਾਂ - chandra grehan
ਸਾਲ 2019 'ਚ ਲੱਗਣ ਵਾਲੇ ਚੰਦਰ ਗ੍ਰਹਿਣ 'ਚੋਂ ਦੂਜਾ ਚੰਦਰ ਗ੍ਰਹਿਣ ਅੱਜ ਰਾਤ ਲੱਗੇਗਾ। ਚੰਦਰ ਗ੍ਰਹਿਣ ਦਾ ਸਮਾਂ ਕੀ ਹੋਵੇਗਾ ਤੇ ਕਦੋਂ ਸੂਤਕ ਲੱਗੇਗਾ, ਆਓ ਜਾਣਦੇ ਹਾਂ-
ਜਾਣੋ ਇਹ ਖਾਸ ਗੱਲਾਂ-
- 16 ਜੁਲਾਈ ਨੂੰ ਗੁਰੂ ਪੂਰਣੀਮਾਂ ਉੱਤੇ ਚੰਦਰ ਗ੍ਰਹਿਣ ਪੈ ਰਿਹਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਚੰਦਰ ਗ੍ਰਹਿਣ 2019 ਵਿੱਚ 16 ਜੁਲਾਈ ਨੂੰ ਲੱਗਣ ਵਾਲੇ ਇਸ ਗ੍ਰਹਿਣ ਦਾ ਮੱਧ ਕਾਲ ਕਦੋਂ ਹੋਵੇਗਾ, ਤਾਂ ਇਹ 3:08 ਵਜੇ ਹੋਵੇਗਾ।
- 16 ਜੁਲਾਈ ਨੂੰ ਪੈਣ ਵਾਲੇ ਇਸ ਚੰਦਰ ਗ੍ਰਹਿਣ ਦੇ ਕਾਰਨ ਬਦਰੀਨਾਥ, ਕੇਦਾਰਨਾਥ ਅਤੇ ਗੰਗੋਤਰੀ-ਯਮੁਨੋਤਰੀ ਧਾਮਾਂ ਦੇ ਕਪਾਟ ਸ਼ਾਮ ਚਾਰ ਵਜੇ ਤੋਂ ਬਾਅਦ ਬੰਦ ਹੋ ਜਾਣਗੇ ਤੇ ਮੁੜ 17 ਜੁਲਾਈ ਦੀ ਸਵੇਰ ਹੀ ਖੁੱਲ੍ਹਣਗੇ।
ਦੱਸ ਦਈਏ ਕਿ ਸਾਲ 2019 ਦਾ ਪਹਿਲਾ ਚੰਦਰ ਗ੍ਰਹਿਣ 21 ਜਨਵਰੀ ਨੂੰ ਲੱਗਿਆ ਸੀ। ਇਹ ਇੱਕ ਪੂਰਨ ਚੰਦਰ ਗ੍ਰਹਿਣ ਸੀ। ਇਸਨੂੰ ਸੁਪਰ ਬਲੱਡ ਮੂਨ ਦਾ ਨਾਮ ਦਿੱਤਾ ਗਿਆ ਸੀ, ਕਿਉਂਕਿ ਇਸ ਦਿਨ ਗ੍ਰਹਿਣ ਦੇ ਦੌਰਾਨ ਚੰਦਰਮਾ ਦਾ ਰੰਗ ਲਾਲ ਹੋ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਚੰਦਰਮਾ ਧਰਤੀ ਦੇ ਕਾਫ਼ੀ ਨਜ਼ਦੀਕ ਹੁੰਦਾ ਹੈ। ਇਸ ਤੋਂ ਬਾਅਦ ਪੂਰਨ ਚੰਦਰ ਗ੍ਰਹਿਣ 29 ਮਈ 2021 ਵਿੱਚ ਲੱਗੇਗਾ।
ਕਿਵੇਂ ਲੱਗਦਾ ਹੈ ਚੰਦਰ ਗ੍ਰਹਿਣ?
ਪੂਰਨ ਚੰਦਰ ਗ੍ਰਹਿਣ ਉਦੋਂ ਲੱਗਦਾ ਹੈ, ਜਦੋਂ ਸੂਰਜ ਅਤੇ ਚੰਦਰਮਾ ਵਿੱਚ ਧਰਤੀ ਆ ਜਾਂਦੀ ਹੈ ਅਤੇ ਆਪਣੇ ਉਪਗ੍ਰਹਿ ਚੰਦਰਮਾ ਨੂੰ ਆਪਣੀ ਛਾਇਆ ਨਾਲ ਢੱਕ ਲੈਂਦੀ ਹੈ। ਚੰਦਰਮਾ ਧਰਤੀ ਦੀ ਓਟ ਵਿੱਚ ਪੂਰੀ ਤਰ੍ਹਾਂ ਲੁੱਕ ਜਾਂਦਾ ਹੈ ਅਤੇ ਉਸ ਉੱਤੇ ਸੂਰਜ ਦੀ ਰੋਸ਼ਨੀ ਨਹੀਂ ਪੈ ਸਕਦੀ ਅਤੇ ਧਰਤੀ ਦੀ ਛਾਇਆ ਉਸ ਉੱਤੇ ਪੈਣ ਲੱਗਦੀ ਹੈ, ਜਿਸਦੇ ਨਾਲ ਇਹ ਦਿਖਣਾ ਬੰਦ ਹੋ ਜਾਂਦਾ ਹੈ। ਜਿਸਨੂੰ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ।