ਨਵੀਂ ਦਿੱਲੀ: ਗੌਤਮ ਬੁੱਧ ਨਗਰ ਕਮਿਸ਼ਨਰੇਟ ਵਿੱਚ ਪੁਲਿਸ ਲਗਾਤਾਰ ਚੋਰਾਂ ਅਤੇ ਬਦਮਾਸ਼ਾਂ ਖਿਲਾਫ ਮੁਹਿੰਮ ਚਲਾ ਕੇ ਉਨ੍ਹਾਂ ਨੂੰ ਕਾਬੂ ਕਰ ਰਹੀ ਹੈ ਪਰ ਮੁਲਜ਼ਮ ਪੁਲਿਸ ਤੋਂ ਕਈ ਕਦਮ ਅੱਗੇ ਹੀ ਚੱਲ ਰਹੇ ਹਨ। ਨੋਇਡਾ ਦੇ ਸੈਕਟਰ-121 ਵਿੱਚ ਚੋਰਾਂ ਨੇ ਸਾਈ ਹੋਮ ਬਿਲਡਰ ਦੇ ਫਲੈਟ ਦਾ ਤਾਲਾ ਤੋੜ ਕੇ ਗਹਿਣਿਆਂ, ਨਕਦੀ ਸਮੇਤ ਲੱਖਾਂ ਦੇ ਸਮਾਨ ਦੀ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਸਾਰੀ ਘਟਨਾ ਉਸ ਫਲੈਟ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਅਧਾਰ 'ਤੇ ਪੁਲਿਸ ਚੋਰਾਂ ਨੂੰ ਫੜਨ ਦਾ ਦਾਅਵਾ ਕਰ ਰਹੀ ਹੈ।
ਫਲੈਟ ਵਿੱਚ ਹੋਈ ਚੋਰੀ ਦੇ ਸਬੰਧ ਵਿੱਚ ਉਸ ਫਲੈਟ ਦੀ ਮਾਲਕਣ ਸਰਿਤਾ ਦਾ ਕਹਿਣਾ ਹੈ ਕਿ ਉਹ ਕਿਸੇ ਕੰਮ ਲਈ ਬਰੇਲੀ ਗਏ ਹੋਏ ਸਨ। ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਉੁਨ੍ਹਾਂ ਦੇ ਘਰ ਵਿੱਚ ਚੋਰੀ ਦੀ ਘਟਨਾ ਵਾਪਰੀ ਸੀ ਉਸ ਸਮੇਂ ਉਨ੍ਹਾਂ ਨੂੰ ਫੋਨ ਉੱਤੇ ਹੀ ਇਸ ਦੀ ਜਾਣਕਾਰੀ ਮਿਲ ਗਈ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਫੋਨ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਨਾਲ ਜੁੜਿਆ ਹੋਇਆ ਹੈ।