ਕਿਸ ਬੈਂਕ 'ਚ ਮਿਲ ਰਿਹੈ ਫ਼ਿਕਸਡ ਡਿਪਾਜ਼ਿਟ 'ਤੇ ਵੱਧ ਵਿਆਜ, ਜਾਣੋ - SBI
ਫ਼ਿਕਸਡ ਡਿਪਾਜ਼ਿਟ 'ਚ ਫੰਡ ਦੀ ਉਪਲੱਬਧਤਾ ਹੁੰਦੀ ਹੈ ਸੌਖੀ। ਐੱਸਬੀਆਈ,ਆਈਸੀਆਈਸੀਆਈ,ਐੱਚਡੀਐੱਫ਼ਸੀ,ਆਈਡੀਐਫ਼ਸੀ ਬੈਕਾਂ 'ਚ ਮਿਲਦੀ ਹੈ ਫਿਕਸਡ ਡਿਪਾਜ਼ਿਟ ਦੀ ਸੁਵਿਧਾ।
ਨਵੀਂ ਦਿੱਲੀ: ਹਰੇਕ ਕਮਾਈ ਕਰਨ ਵਾਲੇ ਬੰਦਾ ਬਚਤ ਕਰਨਾ ਚਾਹੁੰਦਾ ਹੈ। ਇਸ ਦੇ ਲਈ ਫ਼ਿਕਸਡ ਡਿਪਾਜ਼ਿਟ 'ਚ ਫੰਡ ਦੀ ਉਪਲੱਬਧਤਾ ਸੌਖੀ ਹੁੰਦੀ ਹੈ। ਫ਼ਿਕਸਡ ਡਿਪਾਜ਼ਿਟ 'ਚ ਨਿਵੇਸ਼ ਨੂੰ ਲੋਕ ਕਾਫ਼ੀ ਸੁਰੱਖਿਅਤ ਮੰਨਦੇ ਹਨ।
ਇਸ 'ਤੇ ਬੈਂਕ ਵੱਲੋਂ ਖ਼ਾਸ ਪੀਰੀਅਡ 'ਚ ਖ਼ਾਸ ਰਕਮ 'ਤੇ ਚੰਗਾ ਤੇ ਵਾਧੂ ਵਿਆਜ ਮਿਲਦਾ ਹੈ। ਇਸ ਤਰ੍ਹਾਂ ਤੁਸੀਂ ਇੰਨਾਂ ਤਿੰਨ ਬੈਂਕਾਂ ਤੋਂ ਫ਼ਿਕਸਡ ਡਿਪਾਜ਼ਿਟ ਕਰਵਾ ਸਕਦੇ ਹੋ।
SBI (ਐੱਸਬੀਆਈ): ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਪਰਸਨਲ ਬੈਂਕਿੰਗ ਸੇਗਮੈਂਟ 'ਚ ਕਾਫ਼ੀ ਸਾਰੀਆਂ ਡਿਪਾਜ਼ਿਟ ਸਕੀਮਾਂ ਦਾ ਸੰਚਾਲਨ ਕਰਦਾ ਹੈ। ਬੈਂਕ ਜਮ੍ਹਾਂ ਯੋਜਨਾ ਫਿਕਸਡ ਡਿਪਾਜ਼ਿਟ (ਐੱਫਡੀ) 'ਤੇ ਚੰਗਾ ਰਿਟਰਨ ਦਿੰਦਾ ਹੈ। ਫ਼ਿਕਸਡ ਡਿਪਾਜ਼ਿਟ ਬੈਂਕਾਂ ਵੱਲੋਂ ਪੇਸ਼ ਕੀਤੀ ਜਾਣ ਵਾਲੀ ਸਭ ਤੋਂ ਖ਼ਾਸ ਡਿਪਾਜ਼ਿਟ ਸਕੀਮ ਮੰਨੀ ਜਾਂਦੀ ਹੈ।
ICICI (ਆਈਸੀਆਈਸੀਆਈ)- ਨਿੱਜੀ ਖੇਤਰ ਦੇ ਇਸ ਬੈਂਕ 'ਚ ਇਕ ਕਰੋੜ ਤੋਂ ਘੱਟ ਦੀ ਫ਼ਿਕਸਡ ਡਿਪਾਜ਼ਿਟ 'ਤੇ 7.50 ਫ਼ੀਸਦੀ ਸਾਲਾਨਾ ਅਤੇ ਸੀਨੀਅਰ ਸਿਟੀਜ਼ਨ ਲਈ 8 ਫ਼ੀਸਦੀ ਵਿਆਜ ਦੀ ਵਿਵਸਥਾ ਰੱਖੀ ਗਈ ਹੈ। ਇਸ ਦੇ ਨਾਲ ਹੀ ਪ੍ਰੀਮੈਚਿਊਰ ਵਿਦਡਰਾਅਲ ਵਾਲੀ ਇਕ ਕਰੋੜ ਰੁਪਏ ਤੋਂ ਵੱਧ ਦੀ ਐੱਫਡੀ 'ਤੇ 7.60 ਫ਼ੀਸਦੀ ਸਾਲਾਨਾ ਦਾ ਵਿਆਜ ਦਿੱਤਾ ਜਾਂਦਾ ਹੈ।
HDFC (ਐੱਚਡੀਐੱਫ਼ਸੀ) : HDFC ਪੰਜ ਤੋਂ ਅੱਠ ਸਾਲ ਦੀ ਮਿਆਦ ਦੇ ਜਮ੍ਹਾਂ 'ਤੇ 6.5 ਫ਼ੀਸਦੀ ਦੀ ਦਰ ਨਾਲ ਵਿਆਜ ਦੇ ਰਿਹਾ ਹੈ। ਸੀਨੀਅਰ ਸਿਟੀਜ਼ਨ ਲਈ ਇਹ ਦਰ ਸੱਤ ਫ਼ੀਸਦੀ ਹੈ। ਉੱਥੇ ਤਿੰਨ ਤੋਂ ਪੰਜ ਸਾਲ ਦੇ ਜਮ੍ਹਾਂ 'ਤੇ ਵਿਆਜ ਦਰ 7.25 ਫ਼ੀਸਦੀ ਨਿਰਧਾਰਤ ਕੀਤੀ ਗਈ ਹੈ। ਇਸ ਦੇ ਇਲਾਵਾ ਸੀਨੀਅਰ ਸਿਟੀਜ਼ਨ ਲਈ ਇਹ 7.75 ਫ਼ੀਸਦੀ ਰੱਖੀ ਗਈ ਹੈ।
IDFC ਬੈਂਕ-ਇਹ ਬੈਂਕ ਤਿੰਨ ਸਾਲ ਦੀ ਫਿਕਸਡ ਡਿਪਾਜ਼ਿਟ 'ਤੇ ਸਾਲਾਨਾ ਅੱਠ ਫ਼ੀਸਦੀ ਦੀ ਦਰ ਨਾਲ ਵਿਆਜ ਦੇ ਰਿਹਾ ਹੈ। ਸੀਨੀਅਰ ਸਿਟੀਜ਼ਨ ਨੂੰ ਇਸ ਬੈਂਕ 'ਚ 8.50 ਫ਼ੀਸਦੀ ਦੀ ਦਰ ਨਾਲ ਵਿਆਜ ਮਿਲੇਗਾ।