ਪੰਜਾਬ

punjab

ETV Bharat / bharat

ਪੁਲਿਸ ਨੇ ਰੋਕਿਆ ਕਾਂਗਰਸ ਦਾ ਮਾਰਚ, ਪ੍ਰਿਯੰਕਾ ਗਾਂਧੀ ਸਣੇ ਹਿਰਾਸਤ 'ਚ ਲਏ ਕਈ ਕਾਂਗਰਸੀ ਨੇਤਾ - ਭਾਰਤ 'ਚ ਲੋਕਤੰਤਰ ਨਹੀਂ

ਖੇਤੀ ਕਾਨੂੰਨਾਂ ਅਤੇ ਕਿਸਾਨਾਂ ਦੀ ਹਮਾਇਤ ਵਿੱਚ ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਵਿਜੇ ਚੌਂਕ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਮਾਰਚ ਕੱਢ ਰਹੇ ਹਨ। ਹਾਲਾਕਿ ਦਿੱਲੀ ਪੁਲਿਸ ਨੇ ਵਿੱਚ ਪ੍ਰਿਯੰਕਾ ਗਾਂਧੀ ਅਤੇ ਕਾਂਗਰਸ ਨੇਤਾਵਾਂ ਨੂੰ ਰਾਹ ਵਿੱਚ ਰੋਕ ਦਿੱਤਾ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਫ਼ੋਟੋ
ਫ਼ੋਟੋ

By

Published : Dec 24, 2020, 1:35 PM IST

ਨਵੀਂ ਦਿੱਲੀ: ਖੇਤੀ ਕਾਨੂੰਨਾਂ ਅਤੇ ਕਿਸਾਨਾਂ ਦੀ ਹਮਾਇਤ ਵਿੱਚ ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਵਿਜੇ ਚੌਂਕ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਮਾਰਚ ਕੱਢ ਰਹੇ ਹਨ। ਇਸ ਦਰਮਿਆਨ ਦਿੱਲੀ ਪੁਲਿਸ ਨੇ ਪ੍ਰਿਯੰਕਾ ਗਾਂਧੀ ਅਤੇ ਹੋਰ ਕਾਂਗਰਸ ਨੇਤਾਵਾਂ ਨੂੰ ਰਾਹ ਵਿੱਚ ਹੀ ਰੋਕ ਦਿੱਤਾ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਪ੍ਰਿੰਯਕਾ ਗਾਂਧੀ ਨੇ ਕਿਹਾ ਕਿ ਕਿਸਾਨਾਂ ਦੇ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕਰਨਾ ਪਾਪ ਹੈ ਜੇਕਰ ਸਰਕਾਰ ਉਨ੍ਹਾਂ ਨੂੰ ਦੇਸ਼ ਦਰੋਹੀ ਕਹਿ ਰਹੀ ਹੈ ਤਾਂ ਸਰਕਾਰ ਪਾਪੀ ਹੈ। ਪ੍ਰਿੰਯਕਾ ਗਾਂਧੀ ਨੇ ਕਿਹਾ ਕਿ ਅਸੀਂ ਲੋਕਤੰਤਰ ਵਿੱਚ ਰਹਿੰਦੇ ਹਾਂ ਅਤੇ ਉਹ ਚੁਣੇ ਹੋਏ ਸਾਂਸਦ ਹਨ ਅਤੇ ਉਨ੍ਹਾਂ ਨੂੰ ਰਾਸ਼ਟਰਪਤੀ ਨਾਲ ਮਿਲਣ ਦਾ ਅਧਿਕਾਰ ਹੈ। ਸਰਕਾਰ ਲੱਖਾਂ ਕਿਸਾਨਾਂ ਦੀ ਅਵਾਜ਼ ਸੁਣਨ ਨੂੰ ਤਿਆਰ ਨਹੀਂ ਹੈ।

ਭਾਰਤ 'ਚ ਲੋਕਤੰਤਰ ਨਹੀਂ

ਕਿਸਾਨ ਮਾਰਚ ਕਰ ਰਹੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਕੋਈ ਲੋਕਤੰਤਰ ਨਹੀਂ ਹੈ। ਇਹ ਤੁਹਾਡੀ ਕਲਪਨਾ ਵਿੱਚ ਹੈ, ਪਰ ਹਕੀਕਤ ਵਿੱਚ ਨਹੀਂ।

ਚੀਨ ਦਾ ਭਾਰਤ ਉੱਤੇ ਕਬਜ਼ਾ

ਉਨ੍ਹਾਂ ਕਿਹਾ ਕਿ ਚੀਨ ਅਜੇ ਵੀ ਸਰਹੱਦ 'ਤੇ ਹੈ ਅਤੇ ਚੀਨ ਨੇ ਭਾਰਤ ਦੀ ਹਜ਼ਾਰਾਂ ਕਿਲੋਮੀਟਰ ਜ਼ਮੀਨ ਖੋਹ ਲਈ ਹੈ। ਪ੍ਰਧਾਨ ਮੰਤਰੀ ਇਸ ਬਾਰੇ ਕਿਉਂ ਨਹੀਂ ਬੋਲਦੇ, ਉਹ ਚੁੱਪ ਕਿਉਂ ਹਨ।

ABOUT THE AUTHOR

...view details