ਬਠਿੰਡਾ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੂਰੇ ਦੇਸ਼ ਵਿੱਚ ਲੌਕਡਾਊਨ ਲੱਗਿਆ ਹੋਇਆ ਹੈ ਜਿਸ ਦੇ ਨਾਲ਼ ਹੀ ਪੰਜਾਬ ਵਿੱਚ ਤਾਲਾਬੰਦੀ ਦੇ ਨਾਲ਼-ਨਾਲ਼ ਕਰਫ਼ਿਊ ਵੀ ਲਾਇਆ ਹੋਇਆ ਹੈ। ਜਿਸ ਕਾਰਨ ਪ੍ਰਵਾਸੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਜ਼ਦੂਰਾਂ ਨੇ ਰਾਜਸਥਾਨ ਤੋਂ ਪੈਦਲ ਜੰਮੂ ਨੂੰ ਪਾਏ ਚਾਲੇ - ਬਠਿੰਡਾ ਤੋਂ ਜੰਮੂ ਨੂੰ ਚਾਲੇ
ਰਾਜਸਥਾਨ ਦੇ ਭੀਲਵਾੜਾਂ ਤੋਂ ਮਜ਼ਦੂਰਾਂ ਨੇ ਆਪਣੇ ਸੂਬੇ (ਯੂਟੀ) ਜੰਮੂ ਨੂੰ ਪੈਦਲ ਹੀ ਚਾਲੇ ਪਾ ਦਿੱਤੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਨਾ ਤਾਂ ਕੋਲ ਪੈਸਾ ਹੈ ਨਾ ਹੀ ਰੋਟੀ।
ਉੱਥੇ ਹੀ ਪ੍ਰਵਾਸੀ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਜੰਮੂ ਦੇ ਵਸਨੀਕ ਹਨ ਪਰ ਕੰਮ ਦੇ ਕਾਰਨ ਉਹ ਰਾਜਸਥਾਨ ਦੇ ਭੀਲਵਾੜਾ ਵਿਖੇ ਕੁੱਝ ਸਮੇਂ ਪਹਿਲਾਂ ਗਏ ਸਨ। ਸੁਨੀਲ ਨੇ ਦੱਸਿਆ ਕਿ ਪਹਿਲਾਂ ਉਹ ਲੌਕਡਾਊਨ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਸਨ, ਕਰੀਬ ਇੱਕ ਮਹੀਨਾ ਉਨ੍ਹਾਂ ਨੇ ਇੰਤਜ਼ਾਰ ਕੀਤਾ, ਜਿਹੜਾ ਕੁਝ ਉਨ੍ਹਾਂ ਨੇ ਕਮਾਇਆ ਸੀ ਉਹ ਸਾਰੇ ਰੁਪਏ ਖ਼ਰਚ ਹੋ ਚੁੱਕੇ ਹਨ ਕਿਉਂਕਿ ਉਹ ਪੱਲੇਦਾਰੀ ਦਾ ਕੰਮ ਕਰਦੇ ਹਨ ਇਸ ਲਈ ਉਨ੍ਹਾਂ ਨਾਲ ਸਬੰਧਤ ਇਸ ਵੇਲੇ ਕੋਈ ਵੀ ਕੰਮ ਨਹੀਂ ਹੈ।
ਇਸ ਲਈ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਆਪਣੇ ਘਰ ਜੰਮੂ ਵਾਪਸ ਪਰਤਣ ਇਸ ਮਕਸਦ ਨਾਲ ਉਹ ਪਿਛਲੇ ਅੱਠ ਦਿਨਾਂ ਤੋਂ ਲਗਾਤਾਰ ਪੈਦਲ ਹੀ ਚੱਲ ਰਹੇ ਹਨ। ਸੁਨੀਲ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਦੋ ਦਿਨਾਂ ਤੋਂ ਖਾਣਾ ਤੱਕ ਨਹੀਂ ਖਾਧਾ, ਕਿਉਂਕਿ ਉਨ੍ਹਾਂ ਨੂੰ ਰਸਤੇ ਵਿੱਚ ਕੋਈ ਢਾਬਾ ਖੁੱਲ੍ਹਾ ਨਜ਼ਰ ਨਹੀਂ ਆਇਆ। ਸੁਨੀਲ ਦਾ ਕਹਿਣਾ ਹੈ ਕਿ ਹੁਣ ਉਹਦੇ ਅਤੇ ਉਸ ਦੇ ਸਾਥੀਆਂ ਕੋਲ ਤਿੰਨ ਸੌ ਰੁਪਏ ਹਨ, ਉਨ੍ਹਾਂ ਨੂੰ ਘਰ ਵਾਪਸ ਜਾਣ ਵਾਸਤੇ ਕਿਸੇ ਤਰ੍ਹਾਂ ਦਾ ਸਾਧਨ ਨਸੀਬ ਨਹੀਂ ਹੋਇਆ, ਜਿਸ ਕਰਕੇ ਉਹ ਪੈਦਲ ਹੀ ਪਿੰਡ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਰਫ਼ਤਾਰ ਨਾਲ਼ ਉਨ੍ਹਾਂ ਨੂੰ ਇੱਕ ਹੋਰ ਹਫ਼ਤੇ ਦਾ ਸਮਾ ਲੱਗੇਗਾ।