ਨਵੀਂ ਦਿੱਲੀ: ਭਾਰਤ ਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਚੌਥੇ ਗੇੜ ਦੀ ਗੱਲਬਾਤ ਤੋਂ ਬਾਅਦ ਭਾਰਤੀ ਸੈਨਾ ਨੇ ਬੁੱਧਵਾਰ ਨੂੰ ਕਿਹਾ ਕਿ ਪੂਰਵੀ ਲੱਦਾਖ ਵਿੱਚ ਸੈਨਿਕਾਂ ਦੇ ਪੂਰੀ ਤਰ੍ਹਾਂ ਨਾਲ ਪਿੱਛੇ ਹਟਣ ਦੀ ਕਾਰਵਾਈ ਗੁੰਝਲਦਾਰ ਹੈ ਤੇ ਇਸ ਦੇ ਲਈ ਲਗਾਤਾਰ ਚਾਰਜੋਈ ਕਰਨ ਦੀ ਜ਼ਰੂਰਤ ਹੈ। ਫ਼ੌਜ ਨੇ ਕਿਹਾ ਕਿ ਭਾਰਤ ਤੇ ਚੀਨ ਸੈਨਾ ਦੇ ਸੀਨੀਅਰ ਕਮਾਂਡਰ ਨੇ ਪੂਰਵੀ ਲਦਾਖ ਵਿੱਚ ਪਿੱਛੇ ਹਟਣ ਦੇ ਪਹਿਲੇ ਪੜਾਅ ਦੇ ਅਮਲ ਦੀ ਪ੍ਰਗਤੀ ਦੀ ਸਮੀਖਿਆ ਕੀਤਾ ਤੇ ਖੇਤਰ ਤੋਂ ਫ਼ੌਜਾਂ ਦੀ ਪੂਰੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਚੁੱਕੇ ਜਾਣ ਵਾਲੇ ਅਗਲੇ ਕਦਮਾਂ ਉੱਤੇ ਵਿਚਾਰ ਵਟਾਂਦਰਾ ਕੀਤਾ।
ਕਮਾਂਡਰਾਂ ਦੇ ਵਿਚਕਾਰ ਚੌਥੇ ਗੇੜ ਦੀ ਹੋਈ ਗੱਲਬਾਤ ਅਸਲ ਕੰਟਰੋਲ ਰੇਖਾ(ਐਲਏਸੀ) ਉੱਤੇ ਭਾਰਤੀ ਰੇਖਾ ਦੇ ਅੰਦਰ ਚੁਸ਼ੂਲ ਵਿੱਚ ਇੱਕ ਨਿਰਧਾਰਿਤ ਬੈਠਕ ਮੰਗਲਵਾਰ ਦਿਨ ਵਿੱਚ ਕਰੀਬ 11ਵਜੇ ਸ਼ੁਰੂ ਹੋਈ ਤੇ ਬੁੱਧਵਾਰ ਸਵੇਰੇ 2 ਵਜੇ ਤੱਕ ਚੱਲੀ। ਬੈਠਕ ਵਿੱਚ ਸੈਨਿਕਾਂ ਦੀ ਵਾਪਸੀ ਦੀ ਕਾਰਵਾਈ ਨੂੰ ਲੈ ਕੇ ਚਰਚਾ ਕੀਤੀ ਗਈ।