ਵਿਸ਼ਵ ਸ਼ਕਤੀ ਦੀ ਬੱਤੀ ਗੁੱਲ - latest news
ਨਿਊਯਾਰਕ ਦੇ ਮੈਨਹੱਟਨ ਇਲਾਕੇ ਬਿਜਲੀ ਚਲੀ ਜਾਣ ਕਾਰਨ ਸਾਰੇ ਕੰਮ ਠੱਪ ਹੋ ਗਏ ਤੇ ਲੋਕ ਵੱਡੀਆਂ ਮੁਸ਼ਕਿਲਾਂ 'ਚ ਫ਼ਸ ਗਏ ਸਨ
ਨਵੀ ਦਿੱਲੀ: ਅਮਰੀਕਾ ਦੇ ਮਹਾਂਨਗਰ ਨਿਊਯਾਰਕ ਦੇ ਮੈਨਹੱਟਨ ਇਲਾਕੇ ਵਿੱਚ ਸਨਿੱਚਰਵਾਰ ਨੂੰ ਸ਼ਾਮੀ ਬਿਜਲੀ ਚਲੀ ਜਾਣ ਕਰਨ ਲੋਕ ਪਰੇਸ਼ਾਨ ਹੋ ਗਏ ਸਨ । ਲੋਕਾਂ ਦੇ ਕੰਮਕਾਜ 'ਚ ਵੱਡਾ ਵਿਘਨ ਪੈ ਗਿਆ ਸੀ ਤੇ ਬਿਜਲੀ ਤੇ ਚੱਲਣ ਵਾਲੀਆਂ ਮੈਟਰੋ ਰੇਲਾਂ ਵੀ ਰੁਕ ਗਈਆਂ ਸਨ। ਸੜਕੀ ਆਵਾਜਾਈ ਵੀ ਟ੍ਰੈਫਿ਼ਕ ਲਾਇਟਾਂ ਬੰਦ ਹੋਣ ਕਾਰਨ ਵੱਡੇ-ਵੱਡੇ ਜਾਮ ਲੱਗ ਪਏ।
ਬਿਜਲੀ ਪੂਰੇ ਪੰਜ ਘੰਟੇ ਬੰਦ ਹੋਣ ਨਾਲ ਲੋਕ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਹ ਬਿਜਲੀ ਨਿਊਯਾਰਕ ਦੇ ਪੱਛਮ ਵੱਲ ਪੰਜਵੇਂ ਐਵੇਨਿਊ ਤੋਂ ਲੈ ਕੇ ਹਡਸਨ ਦਰਿਆ ਤੱਕ ਤੇ 42ਵੀਂ ਸੜਕ ਤੋਂ 72ਵੀਂ ਸੜਕ ਤੱਕ ਬੰਦ ਸੀ। ਹੁਣ ਬਿਜਲੀ ਦੀ ਖ਼ਰਾਬੀ ਦੇ ਕਾਰਨ ਪਤਾ ਲਗਾਉਣ ਲਈ ਜਾਂਚ ਚੱਲ ਰਹੀ।