ਨਵੀਂ ਦਿੱਲੀ: 26 ਜਨਵਰੀ ਹੋਣ ਵਾਲੀ ਟਰੈਕਟਰ ਪਰੇਡ ਨੂੰ ਲੈ ਕੇ ਸਕੂਲ ਵਿੱਚ ਪੜ੍ਹਨ ਵਾਲੇ ਨੌਜਵਾਨਾਂ ਦੇ ਵਿੱਚ ਵੀ ਜੋਸ਼ ਦਿਖਾਈ ਦੇ ਰਿਹਾ। ਮੋਹਾਲੀ ਏਅਰਪੋਰਟ 'ਤੇ ਮਜ਼ਦੂਰੀ ਕਰਨ ਵਾਲੇ ਪਰਵਾਸੀਆਂ ਨੇ ਕਿਸਾਨੀ ਝੰਡੇ ਵੇਚਣੇ ਸ਼ੁਰੂ ਕਰ ਦਿੱਤੇ ਹਨ। ਈਟੀਵੀ ਭਾਰਤ ਨਾਲ ਗੱਲ ਕਰਦਿਆਂ ਸਕੂਲ ਦੇ ਵਿਦਿਆਰਥੀ ਨੇ ਦੱਸਿਆ ਕਿ ਮੋਹਾਲੀ ਦੇ ਵੱਖ-ਵੱਖ ਥਾਵਾਂ 'ਤੇ ਕਿਸਾਨਾਂ ਵੱਲੋਂ ਕੱਢੀ ਜਾ ਰਹੀ ਰੈਲੀ ਦੇ ਚੱਲਦਿਆਂ ਉਨ੍ਹਾਂ ਵੱਲੋਂ ਆਪਣੀਆਂ ਗੱਡੀਆਂ 'ਤੇ ਝੰਡੇ ਲਗਵਾਏ ਜਾ ਰਹੇ ਹਨ।
ਇਸ ਦੌਰਾਨ ਪ੍ਰਵਾਸੀ ਮਜ਼ਦੂਰ ਨੇ ਗੱਲ ਕਰਦਿਆਂ ਦੱਸਿਆ ਕਿ ਉਸ ਵੱਲੋਂ ਪਹਿਲਾਂ ਦਿਨ ਵਿੱਚ ਆਪਣਾ ਘਰ ਦਾ ਗੁਜ਼ਾਰਾ ਕਰਨ ਲਈ ਪੂਰਾ ਦਿਨ 300 ਰੁਪਏ ਦਿਹਾੜੀ 'ਤੇ ਕੰਮ ਕਰਨਾ ਪੈਂਦਾ ਸੀ। ਪਰ ਹੁਣ ਕਿਸਾਨੀ ਸੰਘਰਸ਼ ਦੇ ਚਲਦਿਆਂ ਉਸ ਵੱਲੋਂ ਝੰਡੇ ਵੇਚੇ ਜਾ ਰਹੇ ਹਨ। ਇਸ ਨਾਲ ਉਸ ਨੂੰ ਦਿਨ ਵਿੱਚ ਤਕਰੀਬਨ 2 ਹਜ਼ਾਰ ਰੁਪਏ ਬਣ ਜਾਂਦੇ ਹਨ ਤੇ ਉਹ ਆਪਣੇ ਘਰ ਦਾ ਗੁਜ਼ਾਰਾ ਪਹਿਲਾਂ ਨਾਲੋਂ ਵਧੀਆ ਤਰੀਕੇ ਨਾਲ ਚਲ ਰਿਹਾ ਹੈ।