ਪੰਜਾਬ

punjab

ETV Bharat / bharat

ਰਾਹੁਲ ਗਾਂਧੀ ਦੇ ਵਿਦੇਸ਼ ਤੋਂ ਵਾਪਸ ਪਰਤਨ 'ਤੇ ਸਾਫ਼ ਹੋਵੇਗਾ ਨਵਾਂ ਕਾਂਗਰਸ ਪ੍ਰਧਾਨ

ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਲੰਬੇ ਸਮੇਂ ਤੋਂ ਰਾਜਾਂ ਦੇ ਇੱਕ ਹਜ਼ਾਰ ਦੇ ਕਰੀਬ ਮਤਦਾਤਾਵਾਂ ਦੀ ਸੂਚੀ ਨੂੰ ਅੰਤਮ ਰੂਪ ਦੇਣ ਵਿੱਚ ਲੱਗੀ ਹੋਈ ਹੈ। ਜੋ ਨਵੇਂ ਪ੍ਰਧਾਨ ਨੂੰ ਚੁਣਨਗੇ। ਚੋਣ ਕਦੋਂ ਤੱਕ ਹੋ ਜਾਵੇਗੀ ਇਹ ਜਵਾਬ ਅਜੇ ਤੱਕ ਚੋਣ ਕਮੇਟੀ ਦੇ ਕੋਲ ਨਹੀਂ ਹੈ ਅਤੇ ਫਿਲਹਾਲ ਚੋਣ ਪ੍ਰਕਿਰਿਆ ਚੱਲ ਰਹੀ ਹੈ।

ਫ਼ੋਟੋ
ਫ਼ੋਟੋ

By

Published : Dec 31, 2020, 7:42 AM IST

ਨਵੀਂ ਦਿੱਲੀ: ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਲੰਬੇ ਸਮੇਂ ਤੋਂ ਰਾਜਾਂ ਦੇ ਇੱਕ ਹਜ਼ਾਰ ਦੇ ਕਰੀਬ ਮਤਦਾਤਾਵਾਂ ਦੀ ਸੂਚੀ ਨੂੰ ਅੰਤਮ ਰੂਪ ਦੇਣ ਵਿੱਚ ਲੱਗੀ ਹੋਈ ਹੈ। ਜੋ ਨਵੇਂ ਪ੍ਰਧਾਨ ਨੂੰ ਚੁਣਨਗੇ। ਚੋਣ ਕਦੋਂ ਤੱਕ ਹੋ ਜਾਵੇਗੀ ਇਹ ਜਵਾਬ ਅਜੇ ਤੱਕ ਚੋਣ ਕਮੇਟੀ ਦੇ ਕੋਲ ਨਹੀਂ ਹੈ ਫਿਲਹਾਲ ਚੋਣ ਪ੍ਰਕਿਰਿਆ ਚੱਲ ਰਹੀ ਹੈ।

ਰਾਹੁਲ ਗਾਂਧੀ ਨਵੇਂ ਪ੍ਰਧਾਨ ਦੀ ਦੇਣਗੇ ਜਾਣਕਾਰੀ

ਰਾਹੁਲ ਗਾਂਧੀ ਦੇ ਵਿਦੇਸ਼ ਤੋਂ ਵਾਪਸ ਪਰਤਨ ਉਤੇ ਹੀ ਸਪਸ਼ਟ ਹੋਵੇਗਾ ਕਿ ਕਾਂਗਰਸ ਦਾ ਅਗਲਾ ਪ੍ਰਧਾਨ ਕੋਣ ਹੋਵੇਗਾ। ਰਾਹੁਲ ਸਮਰਥਕ 99.9 ਫੀਸਦ ਉਨ੍ਹਾਂ ਦੇ ਪ੍ਰਧਾਨ ਅਹੁਦਾ ਸੰਭਾਲਣ ਦਾ ਦਾਅਵਾ ਕਰ ਰਹੇ ਹਨ ਪਰ 100 ਫੀਸਦ ਦਾ ਫੈਸਲਾ ਰਾਹੁਲ ਉੱਤੇ ਹੀ ਹੈ।

7 ਜਨਵਰੀ ਨੂੰ ਪਾਰਟੀ ਵਫਦਾ ਨਾਲ ਮੁਲਾਕਾਤ

ਰਾਹੁਲ ਗਾਂਧੀ ਵਿਦੇਸ਼ ਤੋਂ ਵਾਪਸ ਪਰਤਨ ਉੱਤੇ 7 ਜਨਵਰੀ ਤੋਂ ਪਾਰਟੀ ਦੇ ਵੱਖ-ਵੱਖ ਵਫਦ ਨਾਲ ਮੁਲਾਕਾਤ ਕਰਨਗੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਦੇ ਨੇਤਾ ਉਨ੍ਹਾਂ ਨੂੰ ਬੇਨਤੀ ਕਰਨਗੇ ਕਿ ਉਹ ਦੁਬਾਰਾ ਅਹੁਦਾ ਸੰਭਾਲਣ ਦੀ ਪੇਸ਼ਕਸ਼ ਕਰਨ। ਉਮੀਦ ਹੈ ਕਿ ਸਹਿਮਤੀ ਬਣੀ ਤਾਂ ਕਾਂਗਰਸ ਵਰਕਿੰਗ ਕਮੇਟੀ ਉਸ ਨੂੰ ਚੇਅਰਮੈਨ ਚੁਣੇਗੀ।

ਰਾਹੁਲ ਗਾਂਧੀ ਦੇ ਪ੍ਰਧਾਨ ਅਹੁਦੇ ਉੱਤੇ ਕਰੀਬ 15 ਮਹੀਨੇ ਅਤੇ ਬੀਤੇ 16 ਮਹੀਨਿਆਂ ਤੋਂ ਕਾਰਜਕਾਰੀ ਪ੍ਰਧਾਨ ਦੇ ਬਾਅਦ ਜੋ ਵੀ ਪ੍ਰਧਾਨ ਹੋਵੇਗਾ ਉਸ ਨੂੰ ਵੱਧ ਤੋਂ ਵੱਧ ਇੱਕ ਸਾਲ ਦਾ ਕਾਰਜਕਾਲ ਮਿਲੇਗਾ। ਅਜਿਹੇ ਵਿੱਚ ਇਸ ਗੱਲ ਦੀ ਸੰਭਾਵਨਾ ਵੱਧ ਗਈ ਹੈ ਕਿ ਪਾਰਟੀ ਫਿਲਹਾਲ ਚੋਣ ਕਰਵਾ ਕੇ ਕਿਸੇ ਹੋਰ ਨੇਤਾ ਨੂੰ ਪ੍ਰਧਾਨ ਬਣਾ ਦੇ ਅਤੇ ਅਗਲੇ ਸਾਲ ਤੱਕ ਰਾਹੁਲ ਗਾਂਧੀ ਨੂੰ ਇਸਦੇ ਲਈ ਤਿਆਰ ਕਰ ਲੇ।

ABOUT THE AUTHOR

...view details