ਨਵੀਂ ਦਿੱਲੀ: ਲਗਭਗ 1 ਮਹੀਨੇ ਤੋਂ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ 8 ਦਸੰਬਰ ਤੋਂ ਬਾਅਦ, ਕਿਸਾਨ ਅਤੇ ਸਰਕਾਰ ਦਰਮਿਆਨ ਹੋਈ ਗੱਲਬਾਤ ਨੂੰ ਰੋਕ ਦਿੱਤਾ ਗਿਆ। ਇਸੇ ਦੇ ਚੱਲਦੇ ਗੱਲਬਾਤ ਅੱਗੇ ਵਧਾਓਣ ਲਈ ਸੋਮਵਾਰ ਨੂੰ ਕੇਂਦਰ ਸਰਕਾਰ ਵੱਲੋਂ ਅਗਲੀ ਮੀਟਿੰਗ ਲਈ ਕਿਸਾਨਾਂ ਨੂੰ ਸੱਦਾ ਭੇਜਿਆ ਗਿਆ ਹੈ।
ਕੇਂਦਰ ਸਰਕਾਰ ਵੱਲੋਂ ਕਿਸਾਨਾ ਨੂੰ 30 ਦਸੰਬਰ ਲਈ ਗੱਲਬਾਤ ਦਾ ਮਿਲਿਆ ਰਸਮੀ ਸੱਦਾ - ਕੇਂਦਰ ਸਰਕਾਰ
ਦਿੱਲੀ ਬਾਰਡਰ 'ਤੇ ਖੇਤੀ ਕਾਨੂੰਨਾਂ ਦਾ ਵਿਰੋਧ 'ਚ ਬੈਠੇ ਕਿਸਾਨਾ ਨਾਲ ਗੱਲਬਾਤ ਅੱਗੇ ਵਧਾਓਣ ਲਈ ਸੋਮਵਾਰ ਨੂੰ ਕੇਂਦਰ ਸਰਕਾਰ ਵੱਲੋਂ ਅਗਲੀ ਮੀਟਿੰਗ ਲਈ ਕਿਸਾਨਾਂ ਨੂੰ ਸੱਦਾ ਭੇਜਿਆ ਗਿਆ ਹੈ।
ਸੱਦੇ ਮੁਤਾਬਕ ਕਿਸਾਨਾਂ ਨੂੰ 30 ਦਸੰਬਰ ਨੂੰ ਦੁਪਹਿਰ 2:00 ਵਜੇ ਦਿੱਲੀ ਦੇ ਵਿਗਿਆਨ ਭਵਨ ਵਿਖੇ ਮੀਟਿੰਗ ਲਈ ਬੁਲਾਇਆ ਗਿਆ ਹੈ। ਇਸ ਬੈਠਕ ਤੋਂ ਪਹਿਲਾਂ ਛੇ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਛੇਵੀਂ ਬੈਠਕ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੁਦ ਕਿਸਾਨਾਂ ਵਿਚਾਲੇ ਹੋਈ ਸੀ।
ਟਿੱਕਰੀ, ਗਾਜ਼ੀਆਬਾਦ ਅਤੇ ਸਿੰਘੂ ਸਰਹੱਦ 'ਤੇ ਲੱਖਾਂ ਦੀ ਗਿਣਤੀ ਵਿੱਚ ਹੋਏ ਧਰਨੇ 'ਤੇ ਬੈਠੇ ਕਿਸਾਨ ਲਗਾਤਾਰ ਇਸ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਸਰਕਾਰ ਵੱਲੋਂ ਇਨ੍ਹਾਂ ਕਾਨੂੰਨਾਂ 'ਚ ਸੋਧ ਦਾ ਪ੍ਰਸਤਾਵ ਵੀ ਕਿਸਾਨਾ ਅੱਗੇ ਰੱਖਿਆ ਗਿਆ ਸੀ ਜਿਸ ਨੂੰ ਕਿਸਾਨਾ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਸੀ।