ਗੋਰਖਪੁਰ: ਉੱਤਰ ਪ੍ਰਦੇਸ਼ ਦੇ ਤਿਲਹਨ ਇਲਾਕੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 4 ਦਿਨ ਪਹਿਲਾਂ ਵਿਆਹ ਕੇ ਆਈ ਦੁਲਹਨ ਆਪਣੇ ਸਹੁਰੇ ਪਰਿਵਾਰ ਨੂੰ ਬੇਹੋਸ਼ ਕਰ ਕੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਈ।
40,000 ਰੁਪਏ ਦੇ ਕੇ ਵਿਆਹ ਕੇ ਲਿਆਂਦੀ ਲਾੜੀ 4 ਦਿਨ ਬਾਅਦ ਗਹਿਣੇ ਅਤੇ ਨਗ਼ਦੀ ਲੈ ਹੋਈ ਫ਼ਰਾਰ - ਨਸ਼ਾ
4 ਦਿਨ ਪਹਿਲਾਂ ਵਿਆਹ ਕੇ ਆਈ ਨਵੀਂ ਲਾੜੀ ਦੇ ਹੱਥੋਂ ਹਾਲੇ ਵਿਆਹ ਦੀ ਮਹਿੰਦੀ ਵੀ ਨਹੀਂ ਲੱਥੀ ਸੀ ਕਿ ਉਹ ਆਪਣੇ ਸੁਹਰੇ ਪਰਿਵਾਰ ਨੂੰ ਚਾਹ 'ਚ ਨਸ਼ਾ ਦੇ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਈ।
ਜਾਣਕਾਰੀ ਮੁਤਾਬਕ ਚਾਰ ਦਿਨ ਪਹਿਲਾਂ ਗੋਰਖਪੁਰ ਤੋਂ ਕਨੱਹੀਆਲਾਲ ਦੀ ਨੁੰਹ ਬਣ ਕੇ ਆਈ ਔਰਤ ਨੇ ਸਹੁਰੇ ਪਰਿਵਾਰ ਦੇ 16 ਮੈਂਬਰਾਂ ਨੂੰ ਰੋਟੀ ਖੁਆਈ ਅਤੇ ਉਸ ਤੋਂ ਬਾਅਦ ਚਾਹ' ਚ ਨਸ਼ਾ ਪਾ ਕੇ ਸਭ ਨੂੰ ਪਿਆ ਦਿੱਤੀ ਜਿਸ ਕਾਰਨ ਪਰਿਵਾਰ ਦੇ ਸਾਰੇ ਮੈਂਬਰ ਬੇਹੋਸ਼ ਹੋ ਗਏ ਅਤੇ ਮੌਕਾ ਦੇਖ ਕੇ ਮਹਿਲਾ ਆਪਣੇ ਭਰਾ ਨਾਲ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਭਜ ਗਈ। ਸਹੁਰੇ ਪਰਿਵਾਰ ਨੂੰ 12 ਘੰਟੇ ਬਾਅਦ ਹੋਸ਼ ਆਉਣ 'ਤੇ ਇਸ ਗੱਲ ਦਾ ਪੱਤਾ ਲਗਾ। ਕਨਈਆ ਲਾਲ ਨੇ ਦਸਿਆ ਕਿ 3 ਦਿਨ ਪਹਿਲਾਂ ਹੀ ਉਸ ਨੇ ਇਕ ਰਿਸ਼ਤੇਦਾਰ ਦੇ ਕਹਿਣ ਤੇ ਇਕ ਲੜਕੀ ਨਾਲ ਵਿਆਹ ਕਰਵਾਇਆ ਸੀ। ਵਿਆਹ ਬਦਲੇ ਲੜਕੀ ਦੇ ਮਾਇਕੇ ਵਾਲਿਆਂ ਨੂੰ 40,000 ਰੁਪਏ ਦਿੱਤੇ ਸਨ। ਵਿਆਹ ਨੂੰ ਹਾਲਾ 3 ਦਿਨ ਹੀ ਹੋਏ ਸਨ ਕਿ ਉਹ ਆਪਣੇ ਭਰਾ ਨਾਲ ਨਕਦੀ ਲੈ ਕੇ ਫਰਾਰ ਹੋ ਗਈ। ਪਰਿਵਾਰਕ ਮੈਬਰਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਇਕ ਬਜ਼ੁਰਗ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਮਾਮਲਾ ਦਰਜ ਕਰਕੇ ਮਹਿਲਾ ਅਤੇ ਉਸ ਦੇ ਭਰਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ।