ਗੁੰਟੁਰ: ਕੋਹੜ ਰੋਗ ਦੇ ਰੋਗੀਆਂ ਤੋਂ ਸਮਾਜ ਅਕਸਰ ਹੀ ਦੂਰੀ ਬਣਾ ਕੇ ਰੱਖਦਾ ਹੈ। ਇਨ੍ਹਾਂ ਲੋਕਾਂ ਵਿੱਚਲੀ ਕਾਬਲੀਅਤ ਵੀ ਇਸੇ ਦੁਰਕਾਰੇਪਣ ਕਾਰਨ ਦੱਬ ਕੇ ਰਹਿ ਜਾਂਦੀ ਹੈ। ਕੋਹੜ ਰੋਗ ਦੇ ਰੋਗੀਆਂ ਨੂੰ ਆਪਣੀ ਜ਼ਿੰਦਗੀ ਬਤੀਤ ਕਰਨ ਲਈ ਬੜੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਵੀ ਅੱਜ ਅਜਿਹੇ ਲੋਕਾਂ ਦੀ ਗੱਲ ਕਰਨ ਜਾ ਰਹੇ ਹਾਂ, ਜਿਨ੍ਹਾਂ ਨੇ ਇਸ ਨਾਮੁਰਾਦ ਬਿਮਾਰੀ ਦੇ ਬਾਵਜੂਦ ਹਾਰ ਨਹੀਂ ਮੰਨੀ।
ਗੱਲ ਕੋਈ ਪੁਰਾਣੀ ਨਹੀਂ ਹੈ! ਜਦੋਂ ਇਨ੍ਹਾਂ ਲੋਕਾਂ ਦੇ ਹੱਥਾਂ ਨੂੰ ਛੁਹਣ ਦਾ ਕੋਈ ਹੌਸਲਾ ਨਹੀਂ ਕਰਦਾ ਸੀ। ਇਹ ਹੱਥ ਸਿਰਫ ਭੀਖ ਹੀ ਮੰਗ ਸਕਦੇ ਸੀ ਪਰ ਅੱਜ ਇਨ੍ਹਾਂ ਹੱਥਾਂ ਦਾ ਬਣਿਆ ਸਮਾਨ ਕਈ ਦੇਸ਼ਾਂ ਵਿੱਚ ਬਰਾਮਦ ਕੀਤਾ ਜਾਂਦਾ ਹੈ।
ਇਹ ਗੱਲ ਸੰਨ 1960 ਕੁ ਦੀ ਹੈ। ਇਸ ਵਰ੍ਹੇ ਸਾਂਈ ਮਿਸ਼ਨ ਆਰਮੀ ਨਾਂਅ ਦੀ ਇੱਕ ਸੰਸਥਾ ਨੇ ਆਂਧਰਾ ਪ੍ਰਦੇਸ਼ ਦੇ ਗੁੰਟੁਰ ਜ਼ਿਲ੍ਹੇ ਦੇ ਬਾਪਟਲਾ ਦੇ ਕੋਹੜ ਰੋਗੀਆਂ ਦਾ ਮੁਫਤ ਇਲਾਜ਼ ਕਰਨ ਦੀ ਸਹੂਲਤ ਉਪਲਭਦ ਕਰਵਾਈ ਸੀ।
ਇੱਥੇ ਇਲਾਜ ਕਰਵਾਉਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕੋਹੜ ਰੋਗੀ ਆਉਂਦੇ ਸਨ। ਇੱਥੇ ਆਉਣ ਵਾਲੇ ਇੱਕ ਹਜ਼ਾਰ ਤੋਂ ਵੱਧ ਕੋਹੜ ਰੋਗੀਆਂ ਨੇ ਇੱਥੇ ਹੀ ਰਹਿਣ ਦਾ ਫੈਸਲਾ ਲਿਆ ਅਤੇ ਸਭ ਨੇ ਜ਼ਿੰਦਾ ਰਹਿਣ ਲਈ ਭੀਖ ਮੰਗਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਰੋਗੀਆਂ ਦੀਆਂ ਪ੍ਰੇਸ਼ਾਨੀਆਂ ਨੂੰ ਵੇਖਦੇ ਹੋਏ ਸਰਕਾਰ ਨੇ 1985 'ਚ ਇਨ੍ਹਾਂ ਦੇ ਲਈ ਘਰ ਬਣਵਾਏ। ਉਨ੍ਹਾਂ ਦੇ ਰਿਹਾਇਸ਼ੀ ਇਲਾਕੇ ਨੂੰ ਬੇਥਾਨੀ ਕਲੋਨੀ ਕਿਹਾ ਜਾਂਦਾ ਹੈ। ਜਿੱਥੋਂ ਤੱਕ ਕਿ ਸ਼ੁਰੂ ਵਿੱਚ ਇੱਥੇ ਰਹਿਣ ਵਾਲੇ ਕੋਹੜ ਰੋਗੀਆਂ ਦੇ ਬੱਚੇ ਵੀ ਭੀਖ ਮੰਗਣ ਲੱਗੇ, ਪਰ ਉਨ੍ਹਾਂ ਦੀ ਜ਼ਿੰਦਗੀ 'ਚ ਤਬਦੀਲੀ ਲਿਆਉਣ ਦੇ ਮਕਸਦ ਨਾਲ ਬੇਥਾਨੀ ਕਲੋਨੀ ਭਿਖਾਰੀ ਸੰਘ ਨੇ ਇੱਥੋਂ ਦੀਆਂ ਔਰਤਾਂ ਅਤੇ ਲੜਕੀਆਂ ਨੂੰ ਬੁਣਾਈ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ।
ਇਨ੍ਹਾਂ ਉਦਮੀਆਂ ਵਿੱਚੋਂ ਇੱਕ ਮੀਰਾਵਲੀ ਨੇ ਦੱਸਿਆ ਕਿ ਇੱਥੇ ਬਾਈਨਅੱਮਾ ਨਾਂ ਦੀ ਔਰਤ ਨੇ ਜਦੋਂ ਉਨ੍ਹਾਂ ਨੂੰ ਵੇਖਿਆਂ ਤਾਂ ਉਸ ਵੇਲੇ ਕਰੀਬ 200 ਕੋਹੜ ਰੋਗੀ ਸੀ। ਬਾਈਨਅੱਮਾ ਨੇ ਆਪਣੇ ਬੱਚਿਆਂ ਨੂੰ ਪੜ੍ਹਾੳੇੁਣ ਵਿੱਚ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਮਹਿਸੂਸ ਕੀਤਾ। ਉਨ੍ਹਾਂ ਇੱਕ ਮੁੜ ਵਸੇਬਾ ਕੇਂਦਰ ਉਪਲੱਭਦ ਕਰਕੇ, ਉਸ ਵਿੱਚ ਤਕਰੀਬਨ 100-150 ਮੈਂਬਰਾਂ ਨੂੰ ਬਿਸਤਰੇ ਦੇ ਗੱਦੇ ਬਣਾਉਣ ਦਾ ਸਮਾਨ ਮੁਹੱਈਆਂ ਕਰਵਾਇਆ। ਫਿਲਹਾਲ 15 ਦਰਜ਼ੀ ਕੰਮ ਕਰ ਰਹੇ ਹਨ। ਸਾਡੇ ਲੋਕਾਂ ਵਿੱਚੋਂ ਬੁਹਤੇ ਹੁਣ ਰਿਟਾਇਰ ਹੋ ਚੁੱਕੇ ਹਨ ਜਾਂ ਹੁਣ ਸਾਡੇ ਬੱਚਿਆਂ ਨੇ ਕੰਮ ਸੰਭਾਲ ਲਿਆ ਹੈ। ਉਨ੍ਹਾਂ ਨੇ ਬੈਗ, ਕੰਬਲ ਅਤੇ ਰਸੋਈ ਲਿਨਨ ਦੀ ਬੁਣਾਈ ਦਾ ਕੰਮ ਸ਼ੁਰੂ ਕੀਤਾ। ਕੁਝ ਵਰ੍ਹਿਆਂ 'ਚ ਹਸਤ ਕਲਾ ਦੀ ਦੁਨੀਆ ਭਰ ਵਿੱਚ ਪ੍ਰਸ਼ੰਸਾ ਹੋਣ ਲੱਗੀ।
ਕੁਝ ਔਰਤਾਂ ਕੋਹੜ ਰੋਗ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਸਨ ਅਤੇ ਲੰਮੇ ਸਮੇਂ ਤੱਕ ਕੰਮ ਨਹੀਂ ਕਰ ਸਕਦੀਆਂ ਸੀ ਪਰ ਕੋਹੜ ਪ੍ਰਭਾਤਿ ਕਾਲੋਨੀ ਦੇ ਮੂਲ ਮੈਂਬਰਾਂ ਦੀਆਂ ਧੀਆਂ ਅਤੇ ਨੂੰਹਾਂ ਨੇ ਜਦੋਂ ਇੱਕ ਵਾਰ ਸਿਲਾਈ ਸ਼ੁਰੂ ਕੀਤੀ ਤਾਂ ਉਤਪਾਦਨ ਇੱਕ ਦਮ ਵੱਧ ਗਿਆ। ਬੁਣਾਈ ਦੀ ਇਕਾਈ ਜੋ ਬਹੁਤ ਛੋਟੇ ਪੱਧਰ ਤੋਂ ਸ਼ੁਰੂ ਹੋਈ ਸੀ ਪਰ ਹੁਣ ਕਲੋਨੀ ਦੇ ਲੋਕਾਂ ਲਈ ਆਮਦਨ ਦਾ ਜ਼ਰੀਆ ਬਣ ਗਈ ਹੈ।