ਪੰਜਾਬ

punjab

ETV Bharat / bharat

ਅੱਤਵਾਦੀਆਂ ਵੱਲੋਂ ਪੰਜਾਬ ਦੇ ਟਰੱਕ ਡਰਾਇਵਰ 'ਤੇ ਮੁੜ ਹਮਲਾ - ਆਮ ਲੋਕਾਂ ਨੂੰ ਨਿਸ਼ਾਨਾ

ਜੰਮੂ ਕਸ਼ਮੀਰ 'ਚ ਹੁਣ ਅੱਤਵਾਦੀ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਵੀਰਵਾਰ ਨੂੰ ਸ਼ੋਪੀਆਂ '‘ਚ ਸੇਬ ਲੈਣ ਗਏ ਦੋ ਕਸ਼ਮੀਰੀ ਟਰੱਕ ਚਾਲਕਾਂ ਦਾ ਅੱਤਵਾਦੀਆਂ ਨੇ ਕਤਲ ਕਰ ਦਿੱਤਾ। ਦੱਖਣੀ ਕਸ਼ਮੀਰ ‘ਚ ਪਿਛਲ਼ੇ 11 ਦਿਨਾਂ ‘ਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਪੰਜਵੀਂ ਘਟਨਾ ਹੈ। ਘਟਨਾ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ।

ਫ਼ੋਟੋ

By

Published : Oct 25, 2019, 12:18 PM IST

Updated : Oct 25, 2019, 12:54 PM IST

ਸ਼੍ਰੀਨਗਰ: ਜੰਮੂ ਕਸ਼ਮੀਰ 'ਚ ਹੁਣ ਅੱਤਵਾਦੀ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਵੀਰਵਾਰ ਨੂੰ ਸ਼ੋਪੀਆਂ '‘ਚ ਸੇਬ ਲੈਣ ਗਏ ਦੋ ਕਸ਼ਮੀਰੀ ਟਰੱਕ ਚਾਲਕਾਂ ਦਾ ਅੱਤਵਾਦੀਆਂ ਨੇ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ। ਪੁਲਿਸ ਮੁਤਾਬਕ ਇਸ ਘਟਨਾ ਵਿੱਚ ਸ਼ਾਮਿਲ ਇੱਕ ਅੱਤਵਾਦੀ ਦਾ ਪਾਕਿਸਤਾਨ ਨਾਲ ਸੰਬੰਧ ਦੱਸਿਆ ਗਿਆ ਹੈ।

ਫ਼ੋਟੋ
ਦੱਖਣੀ ਕਸ਼ਮੀਰ ‘ਚ ਪਿਛਲੇ 11 ਦਿਨਾਂ ‘ਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਪੰਜਵੀਂ ਘਟਨਾ ਹੈ। 14 ਅਕਤੂਬਰ ਨੂੰ ਵੀ ਅੱਤਵਾਦੀਆਂ ਨੇ ਇੱਕ ਟਰੱਕ ਚਾਲਕ ਦਾ ਕਤਲ ਕੀਤਾ ਸੀ। ਇਸ ਤੋਂ ਬਾਅਦ ਇੱਕ ਸੇਬ ਕਾਰੋਬਾਰੀ ਅਤੇ ਇੱਕ ਮਜ਼ਦੂਰ ਦਾ ਵੀ ਕਤਲ ਕੀਤਾ ਗਿਆ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੱਕ ਡਰਾਇਵਰ ਬਗੈਰ ਸੁਰੱਖਿਆਬਲਾਂ ਨੂੰ ਜਾਣਕਾਰੀ ਦਿੱਤੇ ਅੰਦਰੂਨੀ ਹਿੱਸਿਆਂ ‘ਚ ਗਏ ਸਨ। ਉਨ੍ਹਾਂ ਦੱਸਿਆ ਕਿ ਦੋ ਟਰੱਕ ਡਰਾਇਵਰ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਜਦਕਿ ਇੱਕ ਜ਼ਖ਼ਮੀ ਟਰੱਕ ਚਾਲਕ ਨੁੰ ਸ਼੍ਰੀਨਗਰ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ।

ਪੁਲਿਸ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਸ਼ੋਪੀਆ ਦੇ ਚਿਤਰਗਾਮ ‘ਚ ਅੱਤਵਾਦੀਆਂ ਨੇ ਟਰੱਕਾਂ ‘ਤੇ ਗੋਲੀਬਾਰੀ ਕੀਤੀ ਜਿਸ ‘ਚ ਤਿੰਨ ਚਾਲਕ ਮਾਰੇ ਗਏ। ਉਨ੍ਹਾਂ ਦੱਸਿਆ ਕਿ ਇੱਕ ਮ੍ਰਿਤਕ ਟਰੱਕ ਡਰਾਇਵਰ ਰਾਜਸਥਾਨ ਦੇ ਅਲਵਰ ਨਿਵਾਸੀ ਮੁਹਮੰਦ ਇਲੀਆਸ ਹੈ ਜਦਕਿ ਜ਼ਖ਼ਮੀ ਦਾ ਨਾਂ ਜੀਵਨ ਹੈ ਜੋ ਪੰਜਾਬ ਦੇ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਤੀਜੇ ਵਿਅਕਤੀ ਦੀ ਪਛਾਣ ਹੋਣੀ ਅਜੇ ਬਾਕੀ ਹੈ।

Last Updated : Oct 25, 2019, 12:54 PM IST

ABOUT THE AUTHOR

...view details