ਸ੍ਰੀਨਗਰ: ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਰਾ ਖੇਤਰ 'ਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੇ ਇੱਕ ਜਵਾਨ ਅਤੇ ਇੱਕ 6 ਸਾਲਾ ਬੱਚੇ ਨੂੰ ਮਾਰਨ ਵਾਲਾ ਅੱਤਵਾਦੀ ਜ਼ਾਹਿਦ ਦਾਸ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਹੈ।
ਜੰਮੂ ਕਸ਼ਮੀਰ: 6 ਸਾਲਾ ਬੱਚੇ ਦਾ ਹਤਿਆਰਾ ਅੱਤਵਾਦੀ ਜ਼ਾਹਿਦ ਦਾਸ ਹਲਾਕ - terrorist zahid dass
ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਰਾ ਖੇਤਰ 'ਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੇ ਇੱਕ ਜਵਾਨ ਤੇ ਇੱਕ 6 ਸਾਲ ਦੇ ਬੱਚੇ ਨੂੰ ਮਾਰਨ ਵਾਲਾ ਅੱਤਵਾਦੀ ਜ਼ਾਹਿਦ ਦਾਸ ਨੂੰ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਹੈ।
ਫ਼ੋਟੋ
ਦੱਸਣਯੋਗ ਹੈ ਕਿ ਸੀਆਰਪੀਐੱਫ ਦੀ ਟੀਮ ‘ਤੇ ਪਿਛਲੇ ਹਫਤੇ ਅਨੰਤਨਾਗ ਦੇ ਬਿਜਬੇਹਰਾ ਖੇਤਰ 'ਚ ਪਡਸ਼ਾਹੀ ਬਾਗ਼ ਪੁਲ ਦੇ ਨੇੜੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਜਿਸ ਵਿੱਚ ਇੱਕ ਫ਼ੌਜੀ ਤੇ ਇੱਕ 6 ਸਾਲਾ ਬੱਚਾ ਮਾਰਿਆ ਗਿਆ ਸੀ।
ਹਮਲੇ ਤੋਂ ਬਾਅਦ ਪੁਲਿਸ ਨੇ ਕੱਟੜਪੰਥੀ ਸਮੂਹ ਇਸਲਾਮਿਕ ਸਟੇਟ (ਆਈਐਸ-ਜੇ ਕੇ) ਦੇ ਅੱਤਵਾਦੀ ਜ਼ਾਹਿਦ ਦਾਸ ਦੀ ਤਸਵੀਰ ਜਾਰੀ ਕੀਤੀ ਸੀ। ਮੰਗਲਵਾਰ ਨੂੰ ਅਨੰਤਨਾਗ ਵਿੱਚ 2 ਹੋਰ ਅੱਤਵਾਦੀ ਮਾਰੇ ਗਏ ਸਨ। ਹਾਲਾਂਕਿ, ਜ਼ਾਹੀਦ ਦਾਸ ਉਸ ਸਮੇਂ ਭੱਜਣ ਵਿੱਚ ਸਫਲ ਹੋ ਗਿਆ ਸੀ।