ਪੰਜਾਬ

punjab

By

Published : Jan 2, 2021, 12:51 PM IST

ETV Bharat / bharat

ਪੁਲਵਾਮਾ 'ਚ ਅੱਤਵਾਦੀ ਹਮਲਾ: ਸੁਰੱਖਿਆ ਬਲਾਂ 'ਤੇ ਅੱਤਵਦੀਆਂ ਨੇ ਸੁੱਟਿਆ ਗ੍ਰਨੇਡ, 8 ਨਾਗਰਿਕ ਜ਼ਖ਼ਮੀ

ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਬਸ ਸਟੈਂਡ 'ਚ ਸੀਆੲਪੀਐੱਫ 'ਤੇ ਅੱਤਵਾਦੀਆਂ ਨੇ ਗ੍ਰਨੇਡ ਨਾਲ ਹਮਲਾ ਕੀਤਾ ਹੈ।

ਪੁਲਵਾਮਾ 'ਚ ਅੱਤਵਾਦੀ ਹਮਲਾ: ਸੁਰੱਖਿਆ ਬਲਾਂ 'ਤੇ ਅੱਤਵਦੀਆਂ ਨੇ ਸੁੱਟਿਆ ਗ੍ਰਨੇਡ, 8 ਨਾਗਰਿਕ ਜ਼ਖ਼ਮੀ
ਪੁਲਵਾਮਾ 'ਚ ਅੱਤਵਾਦੀ ਹਮਲਾ: ਸੁਰੱਖਿਆ ਬਲਾਂ 'ਤੇ ਅੱਤਵਦੀਆਂ ਨੇ ਸੁੱਟਿਆ ਗ੍ਰਨੇਡ, 8 ਨਾਗਰਿਕ ਜ਼ਖ਼ਮੀ

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਬਸ ਸਟੈਂਡ 'ਤੇ ਅੱਤਵਾਦੀਆਂ ਨੇ ਸੀਆਰਪੀਐੱਫ ਦੇ ਜਵਾਨਾਂ 'ਤੇ ਗ੍ਰਨੇਡ ਨਾਲ ਹਮਲਾ ਕੀਤਾ। ਇਸ ਹਮਲੇ 'ਚ 8 ਆਮ ਨਾਗਰਿਕ ਜ਼ਖ਼ਮੀ ਦੱਸੇ ਜਾ ਰਹੇ ਹਨ।

ਪਹਿਲਾਂ ਵੀ ਅੱਤਵਾਦੀਆਂ ਨੇ ਕੀਤਾ ਸੀ ਗ੍ਰਨੇਡ ਹਮਲਾ

ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਵੀ ਅੱਤਵਾਦੀਆਂ ਨੇ ਗ੍ਰਨੇਡ ਨਾਲ ਹਮਲਾ ਕੀਤਾ ਸੀ। ਜਿਸ 'ਚ 12 ਨਾਗਰਿਕ ਜ਼ਖ਼ਮੀ ਹੋਏ ਸਨ। ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਇਹ ਘਟਨਾ ਪੁਲਵਾਮਾ ਦੇ ਕਾਕਪੋਰਾ ਇਲਾਕੇ 'ਚ ਹੋਈ ਸੀ।

ਅਧਿਕਾਰੀ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਤੇ ਅੱਤਵਾਦੀਆਂ ਨੂੰ ਫੜ੍ਹਣ ਲਈ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ।

ABOUT THE AUTHOR

...view details