ਵਾਰੰਗਲ: ਤੇਲੰਗਾਨਾ ਦੇ ਜੈਸ਼ੰਕਰ-ਭੂਪਾਲਾਪੱਲੀ ਜ਼ਿਲ੍ਹੇ ਵਿੱਚ 10 ਕਿਸਾਨ ਸ਼ਨੀਵਾਰ ਨੂੰ ਭਾਰੀ ਬਾਰਸ਼ ਤੋਂ ਬਾਅਦ ਨਦੀ 'ਚ ਹੜ੍ਹ ਆਉਣ ਕਾਰਨ ਫਸ ਗਏ ਸਨ। ਇਨ੍ਹਾਂ ਨੂੰ 2 ਹੈਲੀਕਾਪਟਰਾਂ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੁੰਦਨਪੱਲੀ ਪਿੰਡ ਦੇ ਕਿਸਾਨ ਖੇਤੀਬਾੜੀ ਦੇ ਕੰਮਾਂ ਲਈ ਖੇਤਾਂ ਵਿਚ ਗਏ ਹੋਏ ਸਨ ਤੇ ਹੜ੍ਹਾਂ ਤੋਂ ਬਾਅਦ ਉਹ ਉਥੇ ਪਾਣੀ ਵਿੱਚ ਫਸ ਗਏ।
ਤੇਲੰਗਾਨਾ: ਹੜ੍ਹ 'ਚ ਫਸੇ 10 ਕਿਸਾਨਾਂ ਦਾ 2 ਹੈਲੀਕਾਪਟਰਾਂ ਦੀ ਮਦਦ ਨਾਲ ਕੀਤਾ ਬਚਾਅ - helicopters
ਤੇਲੰਗਾਨਾ ਵਿਚ ਭਾਰੀ ਬਾਰਸ਼ ਤੋਂ ਬਾਅਦ ਹੜ੍ਹ ਵਿੱਚ 2 ਹੈਲੀਕਾਪਟਰਾਂ ਦੀ ਮਦਦ ਨਾਲ 10 ਕਿਸਾਨਾਂ ਨੂੰ ਬਚਾਇਆ ਗਿਆ। ਕੁੰਦਨਪੱਲੀ ਪਿੰਡ ਦੇ ਕਿਸਾਨ ਖੇਤੀਬਾੜੀ ਦੇ ਕੰਮ ਲਈ ਖੇਤਾਂ ਵਿਚ ਗਏ ਹੋਏ ਸਨ ਅਤੇ ਹੜ੍ਹਾਂ ਤੋਂ ਬਾਅਦ ਉਹ ਉਥੇ ਪਾਣੀ ਵਿੱਚ ਫਸ ਗਏ। ਪੜ੍ਹੋ ਪੂਰੀ ਖ਼ਬਰ...

ਫ਼ੋਟੋ
ਵੀਡੀਓ
ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਬਾਰੇ ਪਤਾ ਲੱਗਣ ਤੋਂ ਬਾਅਦ ਪੰਚਾਇਤ ਰਾਜ ਮੰਤਰੀ ਦਯਾਕਰ ਰਾਓ ਅਤੇ ਟੀਆਰਐਸ ਵਿਧਾਇਕ ਗਾਂਦਰਾ ਵੈਂਕਟਾ ਰਮਨ ਰੈਡੀ ਨੇ ਰਾਜ ਦੇ ਨਗਰ ਨਿਗਮ ਦੇ ਮੰਤਰੀ ਕੇਟੀ ਰਾਮਾ ਰਾਓ ਨਾਲ ਗੱਲਬਾਤ ਕੀਤੀ, ਉਨ੍ਹਾਂ ਨਿਰਦੇਸ਼ ਦਿੱਤੇ ਕਿ ਬਚਾਅ ਉਪਾਅ ਤੁਰੰਤ ਕੀਤਾ ਜਾਵੇ।
ਦਯਾਕਰ ਰਾਓ ਅਤੇ ਵਿਧਾਇਕ ਨੇ ਜ਼ਿਲ੍ਹਾ ਕੁਲੈਕਟਰ ਅਤੇ ਪੁਲਿਸ ਅਧਿਕਾਰੀਆਂ ਨਾਲ ਬਚਾਅ ਕਾਰਜਾਂ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ 10 ਕਿਸਾਨਾਂ ਨੂੰ 2 ਹੈਲੀਕਾਪਟਰਾਂ ਦੀ ਮਦਦ ਨਾਲ ਬਚਾ ਲਿਆ।