ਛੱਤੀਸਗੜ੍ਹ: ਇੱਥੋਂ ਦੇ ਪਿੰਡ ਧਮਤਰੀ ਵਿੱਚ ਲੋਕ ਅਖ਼ਬਾਰ ਦੀ ਪੂਜਾ ਕਰਦੇ ਹਨ, ਇੰਨਾਂ ਹੀ ਨਹੀਂ ਅਖ਼ਬਾਰ ਦੀ ਪੂਜਾ ਲਈ ਖ਼ਾਸ ਤੌਰ 'ਤੇ ਪਿੰਡ ਵਿੱਚ ਮੰਦਿਰ ਬਣਾਇਆ ਗਿਆ ਹੈ। ਦੱਸ ਦਈਏ, 'ਨਵ-ਭਾਰਤ' ਨਾਂਅ ਦਾ ਅਖ਼ਬਾਰ 15 ਅਗਸਤ 1947 ਦਾ ਹੈ ਜੋ ਆਜ਼ਾਦੀ ਤੋਂ ਇੱਕ ਮਹੀਨੇ ਬਾਅਦ ਪਿੰਡ ਵਾਸੀਆਂ ਨੂੰ ਮਿਲਿਆ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਦੇਸ਼ ਆਜ਼ਾਦ ਹੋ ਗਿਆ ਹੈ।
ਆਜ਼ਾਦੀ ਦਾ ਸੁਨੇਹਾ ਦੇਣ ਵਾਲੇ ਅਖ਼ਬਾਰ ਦੀ ਪੂਜਾ ਕਰਦੇ ਹਨ ਲੋਕ
ਤੁਸੀਂ ਲੋਕਾਂ ਨੂੰ ਰੱਬ ਦੀ ਪੂਜਾ ਕਰਦਿਆਂ ਵੇਖਿਆ ਹੋਵੇਗਾ ਪਰ ਛੱਤੀਸਗੜ੍ਹ 'ਚ ਅਜਿਹਾ ਪਿੰਡ ਹੈ ਜਿੱਥੇ ਲੋਕ ਅਖ਼ਬਾਰ ਦੀ ਰੱਬ ਵਾਂਗ ਪੂਜਾ ਕਰਦੇ ਹਨ।
ਪਿੰਡ ਵਾਸੀਆਂ ਨੂੰ ਆਜ਼ਾਦੀ ਦੀ ਖ਼ੁਸ਼ੀ ਜਸ਼ਨ ਤੋਂ ਘੱਟ ਨਹੀਂ ਲੱਗੀ ਤੇ ਉਨ੍ਹਾਂ ਨੂੰ ਆਜ਼ਾਦੀ ਦੀ ਖ਼ਬਰ ਦੇਣ ਵਾਲਾ ਇਹ ਅਖ਼ਬਾਰ ਰੱਬ ਵਰਗਾ ਲੱਗਣ ਲੱਗਿਆ। ਇਸ ਤੋਂ ਬਾਅਦ ਲੋਕਾਂ ਨੇ ਅਖ਼ਬਾਰ ਨੂੰ ਸੰਭਾਲ ਕੇ ਰੱਖਣ ਬਾਰੇ ਸੋਚਿਆ।
15 ਅਗਸਤ ਤੇ 26 ਅਗਸਤ ਨੂੰ ਲੱਗਦਾ ਹੈ ਮੇਲਾ
ਪਿੰਡ ਵਾਸੀਆਂ ਨੂੰ ਆਜ਼ਾਦੀ ਦੀ ਖ਼ਬਰ ਇੱਕ ਸੁਪਨੇ ਵਾਂਗ ਲੱਗੀ ਜਿਸ ਤੋਂ ਬਾਅਦ ਲੋਕਾਂ ਨੇ ਤੈਅ ਕਰ ਲਿਆ ਕਿ ਉਹ ਅਖ਼ਬਾਰ ਦੀ ਪੂਜਾ ਕਰਨਗੇ। ਪਿੰਡ ਵਾਸੀਆਂ ਦੇ ਕਹਿਣ 'ਤੇ 1990 ਵਿੱਚ ਇੱਕ ਮੰਦਿਰ ਬਣਾਇਆ ਗਿਆ ਜਿਸ ਵਿੱਚ ਅਖ਼ਬਾਰ ਨੂੰ ਰੱਬ ਵਾਂਗ ਪੂਜਣਾ ਸ਼ੁਰੂ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਉੱਦੋਂ ਤੋਂ ਹੀ 26 ਜਨਵਰੀ ਤੇ 15 ਅਗਸਤ ਨੂੰ ਆਜ਼ਾਦੀ ਦਾ ਮੇਲਾ ਲੱਗਣਾ ਸ਼ੁਰੂ ਹੋ ਗਿਆ।